Fri, Apr 26, 2024
Whatsapp

ਕਾਂਗੋ 'ਚ ਹਾਦਸਾਗ੍ਰਸਤ ਹੋ ਕੇ ਘਰਾਂ 'ਤੇ ਡਿੱਗਿਆ ਜਹਾਜ਼ , 17 ਦੇ ਕਰੀਬ ਮੌਤਾਂ

Written by  Shanker Badra -- November 25th 2019 11:50 AM
ਕਾਂਗੋ 'ਚ ਹਾਦਸਾਗ੍ਰਸਤ ਹੋ ਕੇ ਘਰਾਂ 'ਤੇ ਡਿੱਗਿਆ ਜਹਾਜ਼ , 17 ਦੇ ਕਰੀਬ ਮੌਤਾਂ

ਕਾਂਗੋ 'ਚ ਹਾਦਸਾਗ੍ਰਸਤ ਹੋ ਕੇ ਘਰਾਂ 'ਤੇ ਡਿੱਗਿਆ ਜਹਾਜ਼ , 17 ਦੇ ਕਰੀਬ ਮੌਤਾਂ

ਕਾਂਗੋ 'ਚ ਹਾਦਸਾਗ੍ਰਸਤ ਹੋ ਕੇ ਘਰਾਂ 'ਤੇ ਡਿੱਗਿਆ ਜਹਾਜ਼ , 17 ਦੇ ਕਰੀਬ ਮੌਤਾਂ :ਗੋਮਾ : ਕਾਂਗੋ ਦੇ ਪੂਰਬੀ ਸ਼ਹਿਰ ਗੋਮਾ ਵਿੱਚ ਐਤਵਾਰ ਨੂੰ ਟੇਕਆਫ਼ ਤੋਂ ਬਾਅਦ ਇੱਕ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਹਾਦਸੇ ਵਿੱਚ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਬੰਧੀ ਏਅਰਲਾਈਨਸ ਤੇ ਮੌਕੇ 'ਤੇ ਮੌਜੂਦ ਗਵਾਹਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ। [caption id="attachment_363412" align="aligncenter" width="300"] 17 killed as plane crashes into homes in DR Congo Goma city ਕਾਂਗੋ 'ਚ ਹਾਦਸਾਗ੍ਰਸਤ ਹੋ ਕੇ ਘਰਾਂ 'ਤੇ ਡਿੱਗਿਆਜਹਾਜ਼ , 17 ਦੇ ਕਰੀਬ ਮੌਤਾਂ[/caption] ਮਿਲੀ ਜਾਣਕਾਰੀ ਅਨੁਸਾਰ ਜਹਾਜ਼ ਉੱਤਰੀ ਕਿਵੁ ਸੂਬੇ ਵਿੱਚ ਗੋਮਾ ਦੇ ਹਵਾਈ ਅੱਡੇ ਕੋਲ ਰਿਹਾਇਸ਼ੀ ਘਰਾਂ 'ਤੇ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ ਵਿੱਚ ਜਹਾਜ਼ ਦੇ ਮਲਬੇ ਨਾਲ ਕਈ ਘਰਾਂ ਨੂੰ ਤਬਾਹ ਹੁੰਦੇ ਵੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਡੋਰਨੀਅਰ-228 ਜਹਾਜ਼ ਗੋਮਾ ਤੋਂ 350 ਕਿਲੋਮੀਟਰ ਉੱਤਰ ਵਿਚ ਸਥਿਤ ਬੇਨੀ ਜਾ ਰਿਹਾ ਸੀ। [caption id="attachment_363409" align="aligncenter" width="300"]17 killed as plane crashes into homes in DR Congo Goma city ਕਾਂਗੋ 'ਚ ਹਾਦਸਾਗ੍ਰਸਤ ਹੋ ਕੇ ਘਰਾਂ 'ਤੇ ਡਿੱਗਿਆਜਹਾਜ਼ , 17 ਦੇ ਕਰੀਬ ਮੌਤਾਂ[/caption] ਇਸ ਸਬੰਧੀ ਬਿਜੀ ਬੀ ਏਅਰਲਾਈਨ ਦੇ ਕਰਮਚਾਰੀ ਹੇਰੀਟਿਅਰ ਨੇ ਦੱਸਿਆ ਕਿ ਜਹਾਜ਼ ਵਿੱਚ 17 ਯਾਤਰੀ ਤੇ ਦੋ ਕਰੂ ਮੈਂਬਰ ਸਨ ਤੇ ਜਿਨ੍ਹਾਂ ਨੇ ਸਵੇਰੇ ਕਰੀਬ 9 ਵਜੇ ਉਡਾਣ ਭਰੀ ਸੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਹੁਣ ਤੱਕ 14 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। -PTCNews


Top News view more...

Latest News view more...