
ਅਮਰੀਕਾ ‘ਚ ਕਈ ਸੂਬਿਆਂ ਨੇ ਟਰੰਪ ਦੀ ਨਵੀਂ ਵੀਜ਼ਾ ਨੀਤੀ ਖ਼ਿਲਾਫ਼ ਦਾਇਰ ਕੀਤਾ ਮੁਕੱਦਮਾ:ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਨੀਤੀਆਂ ਖਿਲਾਫ 17 ਸੂਬਿਆਂ ‘ਚ ਕੇਸ ਦਰਜ ਕਰਵਾਇਆ ਗਿਆ ਹੈ।
ਟਰੰਪ ਪ੍ਰਸ਼ਾਸਨ ਦੁਆਰਾ ਕੋਰੋਨਾ ਵਾਇਰਸ ਮਹਾਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀ ਲਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਦੇ ਤਹਿਤ ਐਲਾਨ ਕੀਤੇ ਗਏ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਵੀਂ ਅਸਥਾਈ ਵੀਜ਼ਾ ਨੀਤੀ ਖ਼ਿਲਾਫ਼ ਸੋਮਵਾਰ ਨੂੰ 17 ਸੂਬਿਆਂ ਤੇ ਕੋਲੰਬਿਆ ਜ਼ਿਲ੍ਹੇ ਦੇ ਕਈ ਲੋਕਾਂ ਨੇ ਮੁਕੱਦਮਾ ਦਾਇਰ ਕੀਤਾ ਹੈ।

ਮੈਸਾਚੁਸੇਟਸ ਵਿੱਚ ਹੋਮਲੈਂਡ ਸਿਕਿਓਰਿਟੀ ਵਿਭਾਗ (ਡੀਐਚਐਸ) ਤੇ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈਸੀਈ) ਦੇ ਵਿਰੁੱਧ ਯੂਐਸ ਜ਼ਿਲ੍ਹਾ ਅਦਾਲਤ ਵਿੱਚ ਇੱਕ ਮੁਕੱਦਮਾ ਦਾਇਰ ਕੀਤਾ ਗਿਆ।
ਜਿਸ ਵਿੱਚ ਫੈਡਰਲ ਸਰਕਾਰ ਦੀ ਬੇਰਹਿਮੀ, ਅਚਾਨਕ ਤੇ ਗੈਰਕਾਨੂੰਨੀ ਕਾਰਵਾਈ ਨੂੰ ਬਾਹਰ ਕੱਢਣ ਲਈ 18 ਅਟਾਰਨੀ ਜਨਰਲ ਨੂੰ ਚੁਣੌਤੀ ਦਿੱਤੀ ਗਈ।
-PTCNews