'84 ਸਿੱਖ ਕਤਲੇਆਮ ਮਾਮਲਾ: ਜਸਟਿਸ ਢੀਂਗਰਾ ਨੂੰ ਤਾਜ਼ਾ ਸਬੂਤ ਭੇਜਣ ਲਈ ਹਰਸਿਮਰਤ ਕੌਰ ਬਾਦਲ ਨੇ ਕੀਤਾ ਰਾਜਨਾਥ ਸਿੰਘ ਦਾ ਧੰਨਵਾਦ

By Joshi - February 10, 2018 11:02 am

1984 Anti Sikh Riots: Harsimrat Badal thanks Rajnath Singh for forwarding fresh evidence to Justice Dhingra: '84 ਸਿੱਖ ਕਤਲੇਆਮ ਮਾਮਲਾ: ਜਸਟਿਸ ਢੀਂਗਰਾ ਨੂੰ ਤਾਜ਼ਾ ਸਬੂਤ ਭੇਜਣ ਲਈ ਹਰਸਿਮਰਤ ਕੌਰ ਬਾਦਲ ਨੇ ਕੀਤਾ ਰਾਜਨਾਥ ਸਿੰਘ ਦਾ ਧੰਨਵਾਦ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੁਆਰਾ ਜਗਦੀਸ਼ ਟਾਈਟਲਰ ਅਤੇ ਕਾਂਗਰਸ ਵਿਰੁੱਧ ਪੇਸ਼ ਕੀਤੇ ਗਏ ਸਾਰੇ ਤਾਜ਼ਾ ਸਬੂਤਾਂ ਦੇ ਮਾਮਲੇ 'ਚ ਗ੍ਰਹਿ ਮੰਤਰਾਲੇ ਨੇ ਇੱਕ ਨਵਾਂ ਕਦਮ ਚੁੱਕਦਿਆਂ ਸਾਰੇ ਸਬੂਤਾਂ ਨੂੰ ਜਸਟਿਸ ਢੀਂਗਰਾ ਨੂੰ ਭੇਜ ਦਿੱਤਾ ਹੈ।

ਇਹਨਾਂ ਸਬੂਤਾਂ ਦੇ ਆਧਾਰ 'ਤੇ ਵਿਸ਼ੇਸ਼ ਜਾਂਚ ਦਲ (ਐਸ.ਆਈ.ਟੀ) 1984 ਦੇ ਕਤਲੇਆਮ ਵਿੱਚ ਟਾਈਟਲਰ ਅਤੇ ਹੋਰਨਾਂ ਦੀ ਭੂਮਿਕਾ ਦੀ ਜਾਂਚ ਕਰ ਸਕਣ ਯੋਗ ਹੋਵੇਗਾ।

ਕੇਂਦਰੀ ਮੰਤਰੀ ਨੇ ਉਕਤ ਜਾਣਕਾਰੀ ਉਹਨਾਂ ਨਾਲ ਸਾਂਝੀ ਕਰਨ ਲਈ ਰਾਜਨਾਥ ਸਿੰਘ ਦਾ ਧੰਨਵਾਦ ਕੀਤਾ ਅਤੇ ਜਲਦ ਹੀ ਸੱਚਾਈ ਸਾਹਮਣੇ ਆਉਣ ਦੀ ਉਮੀਦ ਜਤਾਈ।

ਦੱਸ ਦੇਈਏ ਕਿ ਇਸ ਮਾਮਲੇ 'ਤੇ ਕਾਰਵਾਈ ਕਰਦਿਆਂ ਜਾਂਚ ਲਈ ਗ੍ਰਹਿ ਮੰਤਰਾਲੇ ਨੇ ਸਬੂਤਾਂ ਨੂੰ ਸੁਪਰੀਮ ਕੋਰਟ ਦੇ ਪ੍ਰਮੁੱਖ ਜਸਟਿਸ ਐਸ.ਐਨ.ਢੀਂਗਰਾ ਨੂੰ ਸੌਂਪ ਦਿੱਤਾ ਹੈ।

—PTC News

adv-img
adv-img