Sat, Apr 27, 2024
Whatsapp

1984 ਸਿੱਖ ਵਿਰੋਧੀ ਦੰਗੇ : ਐੱਸ. ਆਈ. ਟੀ. ਨੇ ਸੁਪਰੀਮ ਕੋਰਟ 'ਚ ਪੇਸ਼ ਕੀਤੀ ਰਿਪੋਰਟ

Written by  Jashan A -- November 29th 2019 01:18 PM
1984 ਸਿੱਖ ਵਿਰੋਧੀ ਦੰਗੇ : ਐੱਸ. ਆਈ. ਟੀ. ਨੇ ਸੁਪਰੀਮ ਕੋਰਟ 'ਚ ਪੇਸ਼ ਕੀਤੀ ਰਿਪੋਰਟ

1984 ਸਿੱਖ ਵਿਰੋਧੀ ਦੰਗੇ : ਐੱਸ. ਆਈ. ਟੀ. ਨੇ ਸੁਪਰੀਮ ਕੋਰਟ 'ਚ ਪੇਸ਼ ਕੀਤੀ ਰਿਪੋਰਟ

1984 ਸਿੱਖ ਵਿਰੋਧੀ ਦੰਗੇ : ਐੱਸ. ਆਈ. ਟੀ. ਨੇ ਸੁਪਰੀਮ ਕੋਰਟ 'ਚ ਪੇਸ਼ ਕੀਤੀ ਰਿਪੋਰਟ,ਨਵੀਂ ਦਿੱਲੀ: 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਜਸਟਿਸ (ਸੇਵਾ ਮੁਕਤ) ਸ਼ਿਵ ਨਰਾਇਣ ਢੀਂਗਰਾ ਦੀ ਅਗਵਾਈ ਵਾਲੇ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਨੇ ਅੱਜ ਸੁਪਰੀਮ ਕੋਰਟ ਸੀਲ ਬੰਦ ਲਿਫ਼ਾਫ਼ੇ 'ਚ ਇੱਕ ਰਿਪੋਰਟ ਜਮਾ ਕਰਾਈ, ਜਿਸ 'ਚ ਸੀ. ਬੀ. ਆਈ. ਵਲੋਂ ਬੰਦ ਕੀਤੇ ਗਏ 198 ਮਾਮਲਿਆਂ ਦੀ ਜਾਂਚ ਹੈ। ਇਸ ਰਿਪੋਰਟ 'ਤੇ ਅਦਾਲਤ ਵਿਚਾਰ ਕਰਨ ਲਈ ਤਿਆਰ ਹੋ ਗਈ ਹੈ। ਇਹ ਮਾਮਲੇ ਪਹਿਲਾਂ ਸੀ.ਬੀ.ਆਈ. ਨੇ ਸਬੂਤਾਂ ਦੀ ਕਮੀ ਕਾਰਨ ਬੰਦ ਕਰ ਦਿੱਤੇ ਸਨ। ਹੁਣ ਇਸ ਮਾਮਲੇ ਦੀ ਸੁਣਵਾਈ 2 ਹਫ਼ਤਿਆਂ ਬਾਅਦ ਹੋਵੇਗੀ। ਹੋਰ ਪੜ੍ਹੋ: ਐੱਸ.ਆਈ.ਟੀ ਨੂੰ ਮਿਲੀ ਵੱਡੀ ਕਾਮਯਾਬੀ, ਗੁਰੂਸਰ ਜਲਾਲ 'ਚ ਹੋਈ ਬੇਅਦਬੀ ਮਾਮਲੇ 'ਚ 4 ਲੋਕਾਂ ਨੂੰ ਕੀਤਾ ਕਾਬੂ https://twitter.com/ANI/status/1200292592203616256?s=20 ਦੱਸਣਯੋਗ ਹੈ ਕਿ 31 ਅਕਤੂਬਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਉਨ੍ਹਾਂ ਦੇ ਸਿੱਖ ਸੁਰੱਖਿਆ ਕਰਮਚਾਰੀਆਂ ਨੇ ਕਰ ਦਿੱਤਾ ਸੀ। ਇਸ ਵਾਰਦਾਤ ਦੇ ਅਗਲੇ ਹੀ ਦਿਨ ਦਿੱਲੀ ਦੇ ਕਈ ਇਲਾਕਿਆਂ 'ਚ ਦੰਗੇ ਭੜਕ ਗਏ ਸਨ। ਦਿੱਲੀ ਤੋਂ ਸ਼ੁਰੂ ਹੋ ਕੇ ਇਹ ਦੰਗੇ ਦੇਸ਼ ਦੇ ਕਈ ਹਿੱਸਿਆਂ 'ਚ ਫੈਲ ਗਏ ਸਨ। -PTC News


Top News view more...

Latest News view more...