Sat, Apr 27, 2024
Whatsapp

ਰਾਹੁਲ ਗਾਂਧੀ ਜਵਾਬ ਦੇਣ ਕਿ ਉਨ੍ਹਾਂ ਨੇ 34 ਸਾਲ ਤੱਕ ਸੱਜਣ ਕੁਮਾਰ ਨੂੰ ਕਿਉਂ ਬਚਾਇਆ ? : ਹਰਸਿਮਰਤ ਕੌਰ ਬਾਦਲ

Written by  Shanker Badra -- December 31st 2018 05:05 PM -- Updated: December 31st 2018 06:41 PM
ਰਾਹੁਲ ਗਾਂਧੀ ਜਵਾਬ ਦੇਣ ਕਿ ਉਨ੍ਹਾਂ ਨੇ 34 ਸਾਲ ਤੱਕ ਸੱਜਣ ਕੁਮਾਰ ਨੂੰ ਕਿਉਂ ਬਚਾਇਆ ? : ਹਰਸਿਮਰਤ ਕੌਰ ਬਾਦਲ

ਰਾਹੁਲ ਗਾਂਧੀ ਜਵਾਬ ਦੇਣ ਕਿ ਉਨ੍ਹਾਂ ਨੇ 34 ਸਾਲ ਤੱਕ ਸੱਜਣ ਕੁਮਾਰ ਨੂੰ ਕਿਉਂ ਬਚਾਇਆ ? : ਹਰਸਿਮਰਤ ਕੌਰ ਬਾਦਲ

ਰਾਹੁਲ ਗਾਂਧੀ ਜਵਾਬ ਦੇਣ ਕਿ ਉਨ੍ਹਾਂ ਨੇ 34 ਸਾਲ ਤੱਕ ਸੱਜਣ ਕੁਮਾਰ ਨੂੰ ਕਿਉਂ ਬਚਾਇਆ ? :ਹਰਸਿਮਰਤ ਕੌਰ ਬਾਦਲ: ਦਿੱਲੀ : 1984 ਸਿੱਖ ਕਤਲੇਆਮ ਮਾਮਲਾ ਅੱਜ ਪੂਰੀ ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਜਾਣਕਾਰੀ ਅਨੁਸਾਰ 1984 ਸਿੱਖ ਕਤਲੇਆਮ ਮਾਮਲੇ ਦੇ ਦੋਸ਼ੀ ਅਤੇ ਕਾਂਗਰਸੀ ਆਗੂ ਸੱਜਣ ਕੁਮਾਰ ਅਤੇ ਉਸਦੇ 2 ਸਾਥੀਆਂ ਨੂੰ ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਮੰਡੋਲੀ ਜੇਲ੍ਹ ਭੇਜ ਦਿੱਤਾ ਹੈ। [caption id="attachment_234787" align="aligncenter" width="300"]1984 Sikh Genocide Case Sukhbir Singh Badal And Harsimrat Kaur Badal Tweet ਰਾਹੁਲ ਗਾਂਧੀ ਜਵਾਬ ਦੇਣ ਕਿ ਉਨ੍ਹਾਂ ਨੇ 34 ਸਾਲ ਤੱਕ ਸੱਜਣ ਕੁਮਾਰ ਨੂੰ ਕਿਉਂ ਬਚਾਇਆ ? : ਹਰਸਿਮਰਤ ਕੌਰ ਬਾਦਲ[/caption] 1984 ਸਿੱਖ ਕਤਲੇਆਮ ਮਾਮਲੇ ਦੇ ਦੋਸ਼ੀ ਸੱਜਣ ਕੁਮਾਰ ਦੇ ਜੇਲ੍ਹ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਟਵੀਟ ਆਇਆ ਹੈ।ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ 1984 ਸਿੱਖ ਕਤਲੇਆਮ ਦਾ ਪਹੀਆ 34 ਸਾਲ ਮਗਰੋਂ ਘੁੰਮਣਾ ਸ਼ੁਰੂ ਹੋਇਆ ਹੈ।ਇਸ ਦੇ ਲਈ ਰਾਹੁਲ ਗਾਂਧੀ ਜਵਾਬ ਦੇਣ ਕਿ ਉਨ੍ਹਾਂ ਨੇ 34 ਸਾਲ ਤੱਕ ਸੱਜਣ ਕੁਮਾਰ ਨੂੰ ਕਿਉਂ ਬਚਾਈ ਰੱਖਿਆ ਅਤੇ ਹੁਣ ਵੀ ਟਾਈਟਲਰ ਨੂੰ ਬਾਹਰ ਨਹੀਂ ਕੱਢਿਆ ਗਿਆ। [caption id="attachment_234725" align="aligncenter" width="300"]1984 Sikh Genocide Case Sukhbir Singh Badal And Harsimrat Kaur Badal Tweet
ਰਾਹੁਲ ਗਾਂਧੀ ਜਵਾਬ ਦੇਣ ਕਿ ਉਨ੍ਹਾਂ ਨੇ 34 ਸਾਲ ਤੱਕ ਸੱਜਣ ਕੁਮਾਰ ਨੂੰ ਕਿਉਂ ਬਚਾਇਆ ? : ਹਰਸਿਮਰਤ ਕੌਰ ਬਾਦਲ[/caption] ਸੁਖਬੀਰ ਬਾਦਲ ਨੇ ਕਿਹਾ ਕਿ ਸੱਜਣ ,ਟਾਈਟਲਰ ਅਤੇ ਕਮਲਨਾਥ ਦੀ ਅਗਵਾਈ 'ਚ ਗੁਰਦੁਆਰਿਆਂ ਵਿਖੇ ਸਿੱਖਾਂ 'ਤੇ ਤਸ਼ੱਸਦ ਤੇ ਕਤਲੇਆਮ ਹੋਇਆ ਹੈ।ਉਨ੍ਹਾਂ ਨੇ ਕਿਹਾ ਕਿ ਸਿੱਖ ਨਸਲਕੁਸ਼ੀ 'ਚ ਗਾਂਧੀ ਪਰਿਵਾਰ ਦੀ ਸ਼ਮੂਲੀਅਤ ਬੇਨਕਾਬ ਕਰਨ ਲਈ ਹੁਣ ਟਾਈਟਲਰ ਤੇ ਕਮਲਨਾਥ ਦੀ ਵਾਰੀ ਹੈ। [caption id="attachment_234777" align="aligncenter" width="300"]1984 Sikh Genocide Case Sukhbir Singh Badal And Harsimrat Kaur Badal Tweet
ਰਾਹੁਲ ਗਾਂਧੀ ਜਵਾਬ ਦੇਣ ਕਿ ਉਨ੍ਹਾਂ ਨੇ 34 ਸਾਲ ਤੱਕ ਸੱਜਣ ਕੁਮਾਰ ਨੂੰ ਕਿਉਂ ਬਚਾਇਆ ? : ਹਰਸਿਮਰਤ ਕੌਰ ਬਾਦਲ[/caption] ਇਸ ਤੋਂ ਇਲਾਵਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਕਰਦਿਆਂ ਲਿਖਿਆ ਹੈ ਕਿ ਸੱਜਣ ਕੁਮਾਰ ਵੱਲੋਂ ਉਮਰ ਕੈਦ ਦੀ ਸਜ਼ਾ 'ਤੇ ਸਰੰਡਰ ਕਰਨ ਨਾਲ ਕਾਂਗਰਸ ਦਾ ਇੱਕ ਮੱਗਰਮੱਛ ਸ਼ਿਕੰਜੇ 'ਚ ਆਇਆ ਹੈ।ਉਨ੍ਹਾਂ ਨੇ ਕਿਹਾ ਕਿ ਟਾਈਟਲਰ ਤੇ ਕਮਲਨਾਥ ਬਚੇ ਹੋਏ ਹਨ ,ਉਸ ਮਗਰੋਂ ਸਿੱਖ ਨਸਲਕੁਸ਼ੀ 'ਚ ਗਾਂਧੀ ਪਰਿਵਾਰ ਦੀ ਭੂਮਿਕਾ ਬੇਨਕਾਬ ਹੋ ਜਾਵੇਗੀ ਅਤੇ ਫ਼ਿਰ ਹੀ 1984 ਸਿੱਖ ਨਸਲਕੁਸ਼ੀ ਮਾਮਲੇ ਮੁਕੰਮਲ ਤੌਰ 'ਤੇ ਬੰਦ ਹੋਣਗੇ। [caption id="attachment_234788" align="aligncenter" width="300"]1984 Sikh Genocide Case Sukhbir Singh Badal And Harsimrat Kaur Badal Tweet
ਰਾਹੁਲ ਗਾਂਧੀ ਜਵਾਬ ਦੇਣ ਕਿ ਉਨ੍ਹਾਂ ਨੇ 34 ਸਾਲ ਤੱਕ ਸੱਜਣ ਕੁਮਾਰ ਨੂੰ ਕਿਉਂ ਬਚਾਇਆ ? : ਹਰਸਿਮਰਤ ਕੌਰ ਬਾਦਲ[/caption] ਬੀਬੀ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਦੱਸਣ ਕਿ ਉਨ੍ਹਾਂ ਨੇ 34 ਸਾਲ ਤੱਕ ਸੱਜਣ ਕੁਮਾਰ ਨੂੰ ਕਿਉਂ ਬਚਾਇਆ ਹੈ।ਉਨ੍ਹਾਂ ਨੇ ਕਿਹਾ ਕਿ ਇਸ ਤੋਂ ਕੁੱਝ ਮਹੀਨੇ ਪਹਿਲਾਂ ਹੀ ਰਾਹੁਲ ਗਾਂਧੀ ਨੇ 1984 ਦੇ ਨਸਲਕੁਸ਼ੀ ਵਿਚ ਕਿਸੇ ਵੀ ਕਾਂਗਰਸੀ ਦੇ ਸ਼ਾਮਿਲ ਨਾ ਹੋਣ ਦਾ ਦਾਅਵਾ ਕੀਤਾ ਸੀ। [caption id="attachment_234724" align="aligncenter" width="300"]1984 Sikh Genocide Case Sukhbir Singh Badal And Harsimrat Kaur Badal Tweet
ਰਾਹੁਲ ਗਾਂਧੀ ਜਵਾਬ ਦੇਣ ਕਿ ਉਨ੍ਹਾਂ ਨੇ 34 ਸਾਲ ਤੱਕ ਸੱਜਣ ਕੁਮਾਰ ਨੂੰ ਕਿਉਂ ਬਚਾਇਆ ? : ਹਰਸਿਮਰਤ ਕੌਰ ਬਾਦਲ[/caption] ਜ਼ਿਕਰਯੋਗ ਹੈ ਕਿ 1984 ਸਿੱਖ ਕਤਲੇਆਮ ਦੌਰਾਨ ਇੱਕ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਮਾਮਲੇ ਵਿੱਚ ਦਿੱਲੀ ਹਾਈਕੋਰਟ ਨੇ ਦੋਸ਼ੀ ਕਰਾਰ ਦਿੰਦਿਆਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਅਤੇ ਉਸਦੇ 2 ਸਾਥੀ ਮਹਿੰਦਰ ਯਾਦਵ ਅਤੇ ਕਿਸ਼ਨ ਖੋਖਰ ਨੂੰ 10-10 ਸਾਲ ਦੀ ਸਜ਼ਾ ਸੁਣਾਈ ਸੀ।ਇਸ ਦੇ ਨਾਲ ਹੀ ਸੱਜਣ ਕੁਮਾਰ ’ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਸੀ। -PTCNews


Top News view more...

Latest News view more...