Sat, Apr 27, 2024
Whatsapp

ਸੱਜਣ ਕੁਮਾਰ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਉਣ ’ਚ ਅਹਿਮ ਰੋਲ ਨਿਭਾਉਣ ਵਾਲੀ ਬੀਬੀ ਜਗਦੀਸ਼ ਕੌਰ ਦਾ ਬਿਆਨ ,ਪੜ੍ਹੋ ਕੀ ਕਿਹਾ

Written by  Shanker Badra -- October 31st 2019 02:49 PM
ਸੱਜਣ ਕੁਮਾਰ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਉਣ ’ਚ ਅਹਿਮ ਰੋਲ ਨਿਭਾਉਣ ਵਾਲੀ ਬੀਬੀ ਜਗਦੀਸ਼ ਕੌਰ ਦਾ ਬਿਆਨ ,ਪੜ੍ਹੋ ਕੀ ਕਿਹਾ

ਸੱਜਣ ਕੁਮਾਰ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਉਣ ’ਚ ਅਹਿਮ ਰੋਲ ਨਿਭਾਉਣ ਵਾਲੀ ਬੀਬੀ ਜਗਦੀਸ਼ ਕੌਰ ਦਾ ਬਿਆਨ ,ਪੜ੍ਹੋ ਕੀ ਕਿਹਾ

ਸੱਜਣ ਕੁਮਾਰ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਉਣ ’ਚ ਅਹਿਮ ਰੋਲ ਨਿਭਾਉਣ ਵਾਲੀ ਬੀਬੀ ਜਗਦੀਸ਼ ਕੌਰ ਦਾ ਬਿਆਨ ,ਪੜ੍ਹੋ ਕੀ ਕਿਹਾ:ਅੰਮ੍ਰਿਤਸਰ : 1984 ਸਿੱਖ ਕਤਲੇਆਮ ਦੇ ਪੀੜਿਤ ਪਰਿਵਾਰਾਂ ਦੇ ਜ਼ਖਮ ਅਜੇ ਵੀ ਅੱਲੇ ਹਨ ,ਕਿਉਂਕਿ ਬਾਕੀ ਦੋਸ਼ੀ ਅਜੇ ਆਜ਼ਾਦ ਘੁੰਮ ਰਹੇ ਹਨ। 1984 ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਲੀਡਰ ਸੱਜਣ ਕੁਮਾਰ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਉਣ ’ਚ ਅਹਿਮ ਰੋਲ ਨਿਭਾਉਣ ਵਾਲੀ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਨੇ ਦੱਸਿਆ ਕਿ ਸੱਜਣ ਕੁਮਾਰ ਦੇ ਜੇਲ੍ਹ ਜਾਣ ਨਾਲ ਸਾਡਾ ਕੰਮ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਜੇ ਤਾਂ ਕਮਲਨਾਥ ਅਤੇ ਐੱਚਕੇਐੱਲ ਭਗਤ, ਟਾਈਟਲਰ ਵਰਗਿਆਂ ਨੂੰ ਵੀ ਸਜ਼ਾ ਮਿਲਣੀ ਬਾਕੀ ਹੈ। ਇਸ ਦੌਰਾਨ ਆਪਣੇ ਪਰਿਵਾਰ ਦੇ 5 ਮੈਂਬਰ ਗਵਾਉਣ ਵਾਲੀ ਬੀਬੀ ਜਗਦੀਸ਼ ਕੌਰ ਨੇ ਰਾਜੀਵ ਗਾਂਧੀ ਨੂੰ ਮੁੱਖ ਦੋਸ਼ੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਆਪਣੇ ਅਖ਼ੀਰਲੇ ਸਾਹ ਤੱਕ ਕਨੂੰਨੀ ਲੜਾਈ ਜਾਰੀ ਰੱਖਾਂਗੇ। [caption id="attachment_354861" align="aligncenter" width="300"]1984 Sikh Genocide witness Bibi Jagdish kaur Statement ਸੱਜਣ ਕੁਮਾਰ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਉਣ ’ਚ ਅਹਿਮ ਰੋਲ ਨਿਭਾਉਣ ਵਾਲੀ ਬੀਬੀ ਜਗਦੀਸ਼ ਕੌਰ ਦਾ ਬਿਆਨ , ਪੜ੍ਹੋ ਕੀ ਕਿਹਾ[/caption] ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਇੰਦਰਾ ਗਾਂਧੀ ਦੀ ਮੌਤ ਤੋਂ 4-5 ਦਿਨ ਮਗਰੋਂ ਇੱਕ ਸ਼ੋਕ ਸਭਾ ਹੋਈ ਸੀ। ਉੱਥੇ ਪੱਤਰਕਾਰਾਂ ਨੇ ਜਦੋਂ ਰਾਜੀਵ ਗਾਂਧੀ ਨੂੰ ਇਹ ਸਵਾਲ ਕੀਤਾ ਕਿ ਪਿਛਲੇ ਦਿਨੀਂ ਹਜ਼ਾਰਾਂ ਕਤਲ ਹੋਏ ਹਨ ਤਾਂ ਇਸ ਦੇ ਜਵਾਬ ਵਿੱਚ ਰਾਜੀਵ ਗਾਂਧੀ ਨੇ ਬੜਾ ਹੀ ਸ਼ਰਮਨਾਕ ਜੁਆਬ ਦਿੱਤਾ ਸੀ , ਜਦ ਕੋਈ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਹਿਲਤੀ ਹੈ। ਉਨ੍ਹਾਂ ਕਿਹਾ ਕਿ ਉਸ ਦੀ ਮਾਂ ਤਾਂ ਵੱਡਾ ਦਰੱਖਤ ਸੀ ਪਰ ਜਿਹੜੇ ਸਾਡੇ ਪਰਿਵਾਰ ਦੇ ਬੇਗੁਨਾਹ ਜੀਅ ਮਾਰੇ ਗਏ ਅਤੇ ਅਤੇ ਸਾਡੇ ਆਂਢ-ਗੁਆਂਢ ਵਿੱਚ ਦੇਸ਼ ਦੀ ਸੇਵਾ ਕਰਨ ਵਾਲੇ ਫੌਜੀ ਅਫਸਰ ਕਤਲ ਕਰ ਦਿੱਤੇ ਗਏ, ਉਨ੍ਹਾਂ ਦੀ ਗਿਣਤੀ ਕਿਹੜੇ ‘ਪੇੜਾਂ’ ਵਿੱਚ ਆਉਂਦੀ ਸੀ। [caption id="attachment_354863" align="aligncenter" width="300"]1984 Sikh Genocide witness Bibi Jagdish kaur Statement ਸੱਜਣ ਕੁਮਾਰ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਉਣ ’ਚ ਅਹਿਮ ਰੋਲ ਨਿਭਾਉਣ ਵਾਲੀ ਬੀਬੀ ਜਗਦੀਸ਼ ਕੌਰ ਦਾ ਬਿਆਨ , ਪੜ੍ਹੋ ਕੀ ਕਿਹਾ[/caption] ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਕਾਰ ਨੇ ਹਜ਼ਾਰਾਂ ਬੇਗੁਨਾਹਾਂ ਦਾ ਕਤਲ ਕਰਵਾਉਣ ਵਾਲੇ ਨੂੰ ਭਾਰਤ ਰਤਨ ਐਵਾਰਡ ਨਾਲ ਸਨਮਾਨਤ ਕਰਕੇ ਭਾਰਤ ਰਤਨ ਵਰਗੇ ਐਵਾਰਡ ਦੀ ਵੀ ਤੌਹੀਨ ਕੀਤੀ ਹੈ। ਉਨ੍ਹਾਂ ਕਿਹਾ ਕਿ ਅਪਰਾਧ ਕਰਨ ਵਾਲਾ ਜਿੰਨਾ ਦੋਸ਼ੀ ਹੈ, ਅਪਰਾਧੀ ਨੂੰ ਬਚਾਉਣ ਵਾਲਾ ਵੀ ਓਨਾ ਹੀ ਦੋਸ਼ੀ ਹੈ। ਇਸ ਕਰਕੇ ਸੋਨੀਆਂ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰ ਉਪਰ ਵੀ ਅਪਰਾਧਿਕ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਸੱਜਣ ਕੁਮਾਰ, ਐੱਚ.ਕੇ.ਐਲ. ਭਗਤ, ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਵਰਗੇ ਵਿਅਕਤੀਆਂ ਨੂੰ ਨਾ ਕੇਵਲ ਬਚਾਇਆ ਬਲਕਿ ਉੱਚ ਅਹੁਦੇ ਵੀ ਦਿੱਤੇ ਹਨ। [caption id="attachment_354860" align="aligncenter" width="300"]1984 Sikh Genocide witness Bibi Jagdish kaur Statement ਸੱਜਣ ਕੁਮਾਰ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਉਣ ’ਚ ਅਹਿਮ ਰੋਲ ਨਿਭਾਉਣ ਵਾਲੀ ਬੀਬੀ ਜਗਦੀਸ਼ ਕੌਰ ਦਾ ਬਿਆਨ , ਪੜ੍ਹੋ ਕੀ ਕਿਹਾ[/caption] ਜ਼ਿਕਰਯੋਗ ਹੈ ਕਿ ਨਵੰਬਰ 1984 ਵਿੱਚ ਜਗਦੀਸ਼ ਕੌਰ ਦੇ ਪਤੀ, ਪੁੱਤਰ ਅਤੇ ਤਿੰਨ ਭਰਾਵਾਂ ਨੂੰ ਜਿਉਂਦੇ ਜੀਅ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ। ਜਗਦੀਸ਼ ਕੌਰ ਦੇ ਪਰਿਵਾਰ ਦਾ ਪਿਛੋਕੜ ਮੁਲਤਾਨ (ਪਾਕਿਸਤਾਨ) ਦਾ ਹੈ ਅਤੇ 1947 ਦੀ ਵੰਡ ਵੇਲੇ ਉਨ੍ਹਾਂ ਨੂੰ ਭਾਰਤ ਆਉਣਾ ਪਿਆ। ਜਗਦੀਸ਼ ਕੌਰ ਦੇ ਪਿਤਾ ਇੱਕ ਆਜ਼ਾਦੀ ਘੁਲਾਟੀਏ ਅਤੇ ਪਤੀ ਆਜ਼ਾਦ ਭਾਰਤ ਵਿੱਚ ਇੱਕ ਫੌਜੀ ਅਫ਼ਸਰ ਸਨ। -PTCNews


Top News view more...

Latest News view more...