Fri, Apr 26, 2024
Whatsapp

ਜੰਮੂ -ਕਸ਼ਮੀਰ: ਸੈਨਾ ਦੇ ਹੈਲੀਕਾਪਟਰ ਹਾਦਸੇ 'ਚ ਦੋ ਪਾਇਲਟਾਂ ਦੀ ਹੋਈ ਮੌਤ

Written by  Riya Bawa -- September 21st 2021 04:01 PM -- Updated: September 21st 2021 04:05 PM
ਜੰਮੂ -ਕਸ਼ਮੀਰ: ਸੈਨਾ ਦੇ ਹੈਲੀਕਾਪਟਰ ਹਾਦਸੇ 'ਚ ਦੋ ਪਾਇਲਟਾਂ ਦੀ ਹੋਈ ਮੌਤ

ਜੰਮੂ -ਕਸ਼ਮੀਰ: ਸੈਨਾ ਦੇ ਹੈਲੀਕਾਪਟਰ ਹਾਦਸੇ 'ਚ ਦੋ ਪਾਇਲਟਾਂ ਦੀ ਹੋਈ ਮੌਤ

ਜੰਮੂ -ਕਸ਼ਮੀਰ: ਜੰਮੂ -ਕਸ਼ਮੀਰ ਦੇ ਪਟਨੀਟੌਪ ਇਲਾਕੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਹੁਣ ਸੈਨਾ ਦੇ ਹੈਲੀਕਾਪਟਰ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਦੋ ਪਾਇਲਟ ਦਮ ਤੋੜ ਗਏ ਹਨ। ਭਾਰਤੀ ਫੌਜ ਨੇ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਅਤੇ ਹਮਦਰਦੀ ਜਾਹਰ ਕੀਤੀ ਹੈ। ਦੱਸ ਦੇਈਏ ਕਿ ਪਟਨੀਟੌਪ ਖੇਤਰ ਦੇ ਕੋਲ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਸੀ ਜਿਸ ਵਿਚ ਮੇਜਰ ਰੋਹਿਤ ਕੁਮਾਰ ਅਤੇ ਮੇਜਰ ਅਨੁਜ ਰਾਜਪੂਤ ਸਵਾਰ ਸਨ | ਇਸ ਦੀ ਸੂਚਨਾ ਮਿਲਦੇ ਹੀ ਐਂਬੂਲੈਂਸ ਅਤੇ ਫਾਇਰ ਸਰਵਿਸ ਟੀਮ ਮੌਕੇ 'ਤੇ ਪਹੁੰਚ ਗਈ ਹੈ। ਇਹ ਹਾਦਸਾਗ੍ਰਸਤ ਹੋਇਆ ਹੈਲੀਕਾਪਟਰ ਫੌਜ ਦਾ ਸੀ । ਇਸ ਘਟਨਾ ਦਾ ਕਾਰਨ ਇਲਾਕੇ ਵਿੱਚ ਭਾਰੀ ਬਾਰਸ਼ ਅਤੇ ਧੁੰਦ ਦੱਸਿਆ ਜਾ ਰਿਹਾ ਹੈ। ਫਿਲਹਾਲ ਬਚਾਅ ਕਾਰਜ ਜਾਰੀ ਹੈ। ਇਸ ਘਟਨਾ ਵਿੱਚ 2 ਪਾਇਲਟ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ ਜਿਥੇ ਹੁਣ ਉਨ੍ਹਾਂ ਨੇ ਦਮ ਤੋੜ ਦਿੱਤਾ। [caption id="attachment_535407" align="aligncenter" width="300"] ਜੰਮੂ -ਕਸ਼ਮੀਰ ਦੇ ਪਟਨੀਟੌਪ ਇਲਾਕੇ 'ਚ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ, 2 ਪਾਇਲਟ ਜ਼ਖਮੀ[/caption] ਇਸ ਦੌਰਾਨ ਮੌਕੇ 'ਤੇ ਪਹੁੰਚੀ ਫੌਜ ਦੀ ਟੀਮ ਹੈਲੀਕਾਪਟਰ ਦੇ ਮਲਬੇ ਨੂੰ ਇਕੱਠਾ ਕਰਨ 'ਚ ਲੱਗੀ ਹੋਈ ਹੈ। ਇਹ ਅਜੇ ਸਪਸ਼ਟ ਨਹੀਂ ਹੈ ਕਿ ਹੈਲੀਕਾਪਟਰ ਕ੍ਰੈਸ਼ ਹੋਇਆ ਜਾਂ ਐਮਰਜੈਂਸੀ ਲੈਂਡਿੰਗ ਕੀਤੀ ਗਈ। ਹੈਲੀਕਾਪਟਰ ਦੇ ਹਾਦਸਾਗ੍ਰਸਤ ਹੁੰਦੇ ਹੀ ਸਥਾਨਕ ਲੋਕ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਹੈਲੀਕਾਪਟਰ ਤੋਂ ਜ਼ਖਮੀ ਪਾਇਲਟ ਅਤੇ ਸਹਿ-ਪਾਇਲਟ ਨੂੰ ਬਾਹਰ ਕੱਢਿਆ ਸੀ। ਇਸ ਦੌਰਾਨ ਫੌਜ ਦੀ ਬਚਾਅ ਟੀਮ ਅਤੇ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। -PTC News


Top News view more...

Latest News view more...