Sat, Apr 27, 2024
Whatsapp

BKU ਉਗਰਾਹਾਂ ਧਿਰ ਵੱਲੋਂ 2 ਲੱਖ ਕਿਸਾਨ ਅਤੇ 26000 ਮਹਿਲਾਵਾਂ 23 ਨਵੰਬਰ ਨੂੰ ਦਿੱਲੀ ਕੂਚ ਕਰਨਗੀਆਂ

Written by  Shanker Badra -- November 24th 2020 12:43 PM
BKU ਉਗਰਾਹਾਂ ਧਿਰ ਵੱਲੋਂ 2 ਲੱਖ ਕਿਸਾਨ ਅਤੇ 26000 ਮਹਿਲਾਵਾਂ 23 ਨਵੰਬਰ ਨੂੰ ਦਿੱਲੀ ਕੂਚ ਕਰਨਗੀਆਂ

BKU ਉਗਰਾਹਾਂ ਧਿਰ ਵੱਲੋਂ 2 ਲੱਖ ਕਿਸਾਨ ਅਤੇ 26000 ਮਹਿਲਾਵਾਂ 23 ਨਵੰਬਰ ਨੂੰ ਦਿੱਲੀ ਕੂਚ ਕਰਨਗੀਆਂ

BKU ਉਗਰਾਹਾਂ ਧਿਰ ਵੱਲੋਂ 2 ਲੱਖ ਕਿਸਾਨ ਅਤੇ 26000 ਮਹਿਲਾਵਾਂ 23 ਨਵੰਬਰ ਨੂੰ ਦਿੱਲੀ ਕੂਚ ਕਰਨਗੀਆਂ:ਚੰਡੀਗੜ੍ਹ : ਪੰਜਾਬ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਚੱਲਦਿਆਂਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਜਾਰੀ ਰਹਿਣਗੇ ਅਤੇ 26 ਅਤੇ 27 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਦੇ ਧਰਨੇ ਵਿੱਚ ਸ਼ਾਮਲ ਹੋਣਗੇ। [caption id="attachment_451866" align="aligncenter" width="750"]2 lakh farmers and 26000 women will march to Delhi Protest on November 23 : BKU Ugrahan BKU ਉਗਰਾਹਾਂ ਧਿਰ ਵੱਲੋਂ 2 ਲੱਖ ਕਿਸਾਨ ਅਤੇ 26000 ਮਹਿਲਾਵਾਂ 23 ਨਵੰਬਰ ਨੂੰਦਿੱਲੀ ਕੂਚ ਕਰਨਗੀਆਂ[/caption] ਇਹ ਵੀ ਪੜ੍ਹੋ :  ਮੁੰਬਈ ਤੋਂ ਆਈ ਗੋਲਡਨ ਟੈਂਪਲ ਮੇਲ ਨੂੰ ਬਿਆਸ ਰੋਕਿਆ,ਯਾਤਰੀ ਪ੍ਰੇਸ਼ਾਨ ਇਸ ਪ੍ਰੈਸ ਕਾਨਫਰੰਸ ਵਿਚ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਵੀ ਸ਼ਾਮਲਹਨ। ਇਸ ਦੌਰਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਸਾਨ ਅੰਦੋਲਨ ਵਿਚ ਪੰਜਾਬ ਦੀ ਪ੍ਰੈਸ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰੇਕ ਵਰਗ ਨੇ ਕਿਸਾਨ ਅੰਦੋਲਨ ਦੀ ਅਥਾਹ ਹਮਾਇਤ ਕੀਤੀ ਹੈ। ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਇਕਜੁੱਟ ਹੋਇਆ ਹੈ।ਉਗਰਾਹਾਂ ਨੇ ਕਿਹਾ ਕਿ ਕਿਸਾਨਾਂ ਦੇ ਲੰਮੇਂ ਸੰਘਰਸ਼ ਦੌਰਾਨ ਮੁਕੰਮਲ ਜ਼ਾਬਤਾ ਕਾਇਮ ਹੋਣਾ ਵਿਲੱਖਣ ਮਿਸਾਲ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦਾ 26 ਨਵੰਬਰ ਦੇ ਅੰਦੋਲਨ ਤੋਂ ਬਾਅਦ 3 ਦਸੰਬਰ ਨੂੰ ਮੀਟਿੰਗ ਦਾ ਸੱਦਾ ਦੇਣਾ ਦੋਗਲੀ ਨੀਤੀ ਹੈ। [caption id="attachment_451863" align="aligncenter" width="750"]2 lakh farmers and 26000 women will march to Delhi Protest on November 23 : BKU Ugrahan BKU ਉਗਰਾਹਾਂ ਧਿਰ ਵੱਲੋਂ 2 ਲੱਖ ਕਿਸਾਨ ਅਤੇ 26000 ਮਹਿਲਾਵਾਂ 23 ਨਵੰਬਰ ਨੂੰਦਿੱਲੀ ਕੂਚ ਕਰਨਗੀਆਂ[/caption] ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕਰਕੇ ਤੇ ਦਿੱਲੀ ਜਾਣ ਦੀ ਪ੍ਰਵਾਨਗੀ ਨਾ ਦੇ ਮੀਟਿੰਗ ਦਾ ਸੱਦਾ ਦੇਣਾ ਸਰਕਾਰ ਦੀ ਬਦਨੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੇ ਸੂਬੇ ਵਿਚ ਲੋਕ ਲਹਿਰ ਸਿਰਜੀ ਹੈ।ਉਗਰਾਹਾਂ ਗਰੁੱਪ ਖਨੌਰੀ ਅਤੇ ਡੱਬਵਾਲੀ ਰਾਹੀਂ ਦਿੱਲੀ ਕੂਚਕਰੇਗਾ। ਉਗਰਾਹਾਂ ਧਿਰ ਵੱਲੋਂ 2 ਲੱਖ ਕਿਸਾਨ ਦਿੱਲੀ ਕੂਚਕਰਨਗੇ। ਇਸ ਦੇ ਨਾਲ ਹੀ 26000 ਮਹਿਲਾਵਾਂ ਵੀਦਿੱਲੀ ਕੂਚ ਕਰਨਗੀਆਂ। ਉਨ੍ਹਾਂ ਨੇ ਦੱਸਿਆ ਕਿ 40 ਰਾਸ਼ਨ ਵਾਲੀਆਂ ਟਰਾਲੀਆਂ 23 ਨਵੰਬਰ ਨੂੰ ਰਵਾਨਾ ਕੀਤੀਆਂ ਜਾਣਗੀਆਂ। ਉਗਰਾਹਾਂ ਨੇ ਕਿਹਾ ਕਿ2400 ਟਰਾਲੀਆਂ ਤੇ 980 ਗੱਡੀਆਂ ਰਾਹੀਂ ਕਿਸਾਨ ਦਿੱਲੀ ਕੂਚਕਰਨਗੇ। ਇਸ ਦੇ ਨਾਲ ਹੀ 20 ਪਾਣੀ ਦੀਆਂ ਟੈਂਕੀਆਂ ਦਾ ਵੀ ਪ੍ਰਬੰਧਕੀਤਾ ਗਿਆ ਹੈ। [caption id="attachment_451867" align="aligncenter" width="700"]2 lakh farmers and 26000 women will march to Delhi Protest on November 23 : BKU Ugrahan BKU ਉਗਰਾਹਾਂ ਧਿਰ ਵੱਲੋਂ 2 ਲੱਖ ਕਿਸਾਨ ਅਤੇ 26000 ਮਹਿਲਾਵਾਂ 23 ਨਵੰਬਰ ਨੂੰਦਿੱਲੀ ਕੂਚ ਕਰਨਗੀਆਂ[/caption] ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀਬਾੜੀ ਸੁਧਾਰ ਕਾਨੂੰਨਾਂ ਵਿਰੁੱਧ ਪੰਜਾਬ 'ਚ ਕਿਸਾਨਾਂ ਦਾ ਧਰਨਾ-ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨ, ਮਜ਼ਦੂਰ, ਆੜ੍ਹਤੀਏ ਤੇ ਆਮ ਲੋਕ ਸੜਕਾਂ 'ਤੇ ਉੱਤਰੇ ਹੋਏ ਹਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦੀ ਦਿਹਾੜ ਹੁਣ ਕੇਂਦਰ 'ਚ ਬੈਠੀ ਮੋਦੀ ਸਰਕਾਰ ਦੇ ਕੰਨਾਂ ਤੱਕ ਪਹੁੰਚਣੀ ਸ਼ੁਰੂ ਹੋ ਗਈ ਹੈ ਅਤੇ ਆਪਣੀ ਕੁਰਸੀ ਹਿੱਲਦੀ ਵੇਖ ਕਿਸਾਨ ਆਗੂਆਂ ਨੂੰ 3 ਦਸੰਬਰ ਨੂੰ ਇੱਕ ਵਾਰ ਫ਼ਿਰ ਗੱਲਬਾਤ ਦਾ ਸੱਦਾ ਦਿੱਤਾ ਹੈ। -PTCNews


Top News view more...

Latest News view more...