ਮੁੱਖ ਖਬਰਾਂ

ਸੜਕ ਹਾਦਸੇ 'ਚ 2 ਵਿਦਿਆਰਥੀਆਂ ਦੀ ਮੌਤ 4 ਵਿਦਿਆਰਥੀ ਜਖ਼ਮੀ

By Pardeep Singh -- July 30, 2022 5:16 pm

ਬਠਿੰਡਾ: ਤਲਵੰਡੀ ਸਾਬੋ ਦੇ ਮੋੜ ਰੋਡ ਉੱਤੇ ਵਾਪਰੇ ਭਿਆਨਕ ਹਾਦਸੇ ਵਿੱਚ ਦੋ ਨੌਜਵਾਨ ਵਿਦਿਆਰਥੀਆਂ ਦੀ ਮੌਤ ਅਤੇ ਦੋ ਲੜਕੀਆਂ ਸਮੇਤ 4 ਨੌਜਵਾਨਾਂ ਦੇ ਜਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ। ਨੌਜਵਾਨ ਤਲਵੰਡੀ ਸਾਬੋ ਵਿਖੇ ਇੱਕ ਨਿੱਜੀ ਕਾਲਜ ਵਿੱਚ ਦਾਖਲਾ ਸਬੰਧੀ ਪੁੱਛਗਿੱਛ ਕਰਨ ਸਬੰਧੀ ਪੁੱਜੇ ਹੋਏ ਸਨ।ਜਖ਼ਮੀਆਂ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਈਆਂ ਗਿਆਂ ਹੈ। ਉਧਰ ਤਲਵੰਡੀ ਸਾਬੋ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

2 ਲੜਕੀਆਂ ਸਮੇਤ 4 ਨੌਜਵਾਨ ਵਿਦਿਆਰਥੀ ਆਪਣੀ ਆਲਟੋ ਗੱਡੀ ਉਤੇ  ਕਾਲਜ ਵਿੱਚ ਦਾਖਲਾ ਲੈਣ ਲਈ ਪੁੱਛਗਿੱਛ ਕਰਨ ਤੋਂ ਬਾਅਦ ਤਲਵੰਡੀ ਸਾਬੋ ਤੋ ਵਾਪਸ ਟੋਹਾਣਾ ਹਰਿਆਣਾ ਨੂੰ ਜਾ ਰਹੇ ਸਨ। ਜਖ਼ਮੀ ਮੁਤਾਬਕ ਉਹ ਤਲਵੰਡੀ ਸਾਬੋ ਵਿਖੇ ਲੜਕੀ ਨੂੰ ਨਰਸਿੰਗ ਵਿੱਚ ਦਾਖਲਾ ਦਵਾਉਣ ਲਈ ਪੁਛਗਿੱਛ ਕਰਕੇ ਵਾਪਸ ਜਾ ਰਹੇ ਸਨ ਕਿ ਤਲਵੰਡੀ ਸਾਬੋ ਤੋਂ ਕਰੀਬ 3 ਕਿਲੋਮੀਟਰ ਮੋੜ ਰੋਡ ਉਤੇ ਉਹਨਾਂ ਦੀ ਗੱਡੀ ਪਲਟ ਗਈ ਜਿਸ ਦੌਰਾਨ ਗੱਡੀ ਵਿੱਚ ਸਵਾਰ ਛੇ ਲੋਕ ਗੰਭੀਰ ਜਖ਼ਮੀ ਹੋ ਗਏ।

ਉਧਰ ਮ੍ਰਿਤਕਾਂ ਦੀਆਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰੱਖਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ:ਕਿਸਾਨ ਜਥੇਬੰਦੀਆਂ ਵੱਲੋਂ ਭਲਕੇ ਪੰਜਾਬ 'ਚ ਰੇਲਵੇ ਦਾ ਚੱਕਾ ਜਾਮ

-PTC News

  • Share