ਵੀਡੀਓ

2 ਔਰਤਾਂ ਵੱਲੋਂ ਆਦਮੀ ਦੀ ਪੱਬ ਦੇ ਬਾਹਰ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਹੋਈ ਵਾਇਰਲ

By Jasmeet Singh -- July 26, 2022 5:44 pm

ਲਖਨਊ, 26 ਜੁਲਾਈ: ਲਖਨਊ ਦੇ ਇੱਕ ਪੱਬ ਦੇ ਸਾਹਮਣੇ ਹੋਏ ਝਗੜੇ ਦਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਇਸਨੇ ਨੈਟੀਜ਼ਨਾਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਘਟਨਾ ਲਖਨਊ ਦੇ ਅਨਪਲੱਗਡ ਕੈਫੇ 'ਚ ਵਾਪਰੀ, ਜੋ ਵਿਭੂਤੀਖੰਡ ਥਾਣਾ ਖੇਤਰ ਦੇ ਅਧੀਨ ਆਉਂਦਾ ਹੈ।


ਕਲਿੱਪ ਵਿੱਚ ਦੋ ਔਰਤਾਂ ਪੱਬ ਦੇ ਸਾਹਮਣੇ ਇੱਕ ਆਦਮੀ ਦੀ ਕੁੱਟਮਾਰ ਕਰਦੀਆਂ ਨਜ਼ਰ ਆ ਰਹੀਆਂ ਹਨ। ਜਿਵੇਂ ਹੀ ਆਦਮੀ ਕੁਝ ਬੋਲਣ ਦੀ ਕੋਸ਼ਿਸ਼ ਕਰਦਾ ਹੈ, ਇੱਕ ਔਰਤ ਬੇਰਹਿਮੀ ਨਾਲ ਕੰਧ 'ਤੇ ਸਜਾਵਟ ਤੋਂ ਇੱਕ ਫੁੱਲਾਂ ਦਾ ਘੜਾ ਚੁੱਕ ਕੇ ਆਦਮੀ ਦੀ ਪਿੱਠ 'ਤੇ ਮਾਰਦੀ ਹੈ।

ਇਹ ਮਹਿਸੂਸ ਕਰਨ ਤੋਂ ਬਾਅਦ ਕਿ ਸਥਿਤੀ ਹੱਥ ਤੋਂ ਬਾਹਰ ਹੁੰਦੀ ਜਾ ਰਹੀ ਹੈ, ਨੇੜੇ ਖੜ੍ਹੇ ਬਾਊਂਸਰਾਂ ਨੇ ਦਖਲ ਦੇ ਕੇ ਲੜਾਈ ਨੂੰ ਤੋੜ ਦਿੱਤਾ। ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ ਕਿ "ਲਖਨਊ ਦੇ ਵਿਭੂਤੀਖੰਡ ਥਾਣਾ ਖੇਤਰ ਦੇ ਅਨਪਲੱਗਡ ਕੈਫੇ ਵਿੱਚ ਲੜਕੇ ਅਤੇ ਲੜਕੀਆਂ ਵਿਚਕਾਰ ਭਿਆਨਕ ਲੜਾਈ ਦਾ ਇੱਕ ਵੀਡੀਓ।"

ਇਹ ਕਲਿੱਪ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਰਿਪੋਰਟਾਂ ਅਨੁਸਾਰ ਇਸ ਘਟਨਾ ਲਈ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਪਰ ਜੇਕਰ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਮੁਲਜ਼ਮਾਂ ਨੂੰ ਧਾਰਾ 144 ਲਗਾ ਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


-PTC News

  • Share