Sat, Apr 27, 2024
Whatsapp

ਉੱਤਰ ਪ੍ਰਦੇਸ਼ ਦੇ ਕਨੌਜ ’ਚ ਬੱਸ ਤੇ ਟਰੱਕ ’ਚ ਭਿਆਨਕ ਟੱਕਰ, ਹਾਦਸੇ ਮਗਰੋਂ ਲੱਗੀ ਅੱਗ , 20 ਮੌਤਾਂ , 21 ਜ਼ਖਮੀ

Written by  Shanker Badra -- January 11th 2020 01:30 PM
ਉੱਤਰ ਪ੍ਰਦੇਸ਼ ਦੇ ਕਨੌਜ ’ਚ ਬੱਸ ਤੇ ਟਰੱਕ ’ਚ ਭਿਆਨਕ ਟੱਕਰ, ਹਾਦਸੇ ਮਗਰੋਂ ਲੱਗੀ ਅੱਗ , 20 ਮੌਤਾਂ , 21 ਜ਼ਖਮੀ

ਉੱਤਰ ਪ੍ਰਦੇਸ਼ ਦੇ ਕਨੌਜ ’ਚ ਬੱਸ ਤੇ ਟਰੱਕ ’ਚ ਭਿਆਨਕ ਟੱਕਰ, ਹਾਦਸੇ ਮਗਰੋਂ ਲੱਗੀ ਅੱਗ , 20 ਮੌਤਾਂ , 21 ਜ਼ਖਮੀ

ਉੱਤਰ ਪ੍ਰਦੇਸ਼ ਦੇ ਕਨੌਜ ’ਚ ਬੱਸ ਤੇ ਟਰੱਕ ’ਚ ਭਿਆਨਕ ਟੱਕਰ, ਹਾਦਸੇ ਮਗਰੋਂ ਲੱਗੀ ਅੱਗ , 20 ਮੌਤਾਂ , 21 ਜ਼ਖਮੀ:ਕਨੌਜ : ਉੱਤਰ ਪ੍ਰਦੇਸ਼ ਦੇ ਕਨੌਜ ’ਚ ਸ਼ੁੱਕਰਵਾਰ ਰਾਤੀਂ 9:30 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਜੀਟੀ ਰੋਡ ਉੱਤੇ ਦੋ ਮੰਜ਼ਿਲਾ ਬੱਸ ਤੇ ਇੱਕ ਟਰੱਕ ਵਿਚਾਲੇ ਟੱਕਰ ਕਾਰਨ ਵਾਪਰਿਆ ਹੈ। ਇਸ ਟੱਕਰ ਤੋਂ ਬਾਅਦ ਬੱਸ ਵਿੱਚ ਅੱਗ ਲੱਗ ਗਈ। ਜਿਸ ਵਿੱਚ 20 ਵਿਅਕਤੀਆਂ ਦੀ ਮੌਤ ਹੋ ਗਈ ਤੇ 21 ਜਣੇ ਜ਼ਖ਼ਮੀ ਹੋ ਗਏ। [caption id="attachment_378695" align="aligncenter" width="300"]20 Dead After Bus Carrying 46 Catches Fire In Uttar Pradesh Kannauj ਉੱਤਰ ਪ੍ਰਦੇਸ਼ ਦੇ ਕਨੌਜ ’ਚ ਬੱਸ ਤੇ ਟਰੱਕ ’ਚ ਭਿਆਨਕ ਟੱਕਰ, ਹਾਦਸੇ ਮਗਰੋਂ ਲੱਗੀ ਅੱਗ , 20 ਮੌਤਾਂ , 21 ਜ਼ਖਮੀ[/caption] ਮਿਲੀ ਜਾਣਕਾਰੀ ਅਨੁਸਾਰ ਇਹ ਬੱਸ ਸਵਾਰੀਆਂ ਲੈ ਕੇ ਕਨੌਜ ਦੇ ਗੁਰੂਸਹਾਇਗੰਜ ਤੋਂ ਰਾਜਸਥਾਨ ਦੀ ਰਾਜਧਾਨੀ ਜੈਪੁਰ ਜਾ ਰਹੀ ਸੀ।ਇਸ ਦੌਰਾਨ ਛੀਬਰਮਾਉ ਤੋਂ ਚਾਰ ਕਿਲੋਮੀਟਰ ਦੂਰ ਪਿੰਡ ਘਲੋਈ ਨੇੜੇ ਬੇਵਰ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਨਾਲ ਬੱਸ ਦੀ ਟੱਕਰ ਹੋ ਗਈ ਅਤੇ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਬੱਸ ਵਿੱਚ ਸਵਾਰ ਯਾਤਰੀ ਅੰਦਰੋਂ ਬਾਹਰ ਆਉਣ ਤੋਂ ਅਸਮਰੱਥ ਹੋ ਗਏ ਸਨ। [caption id="attachment_378694" align="aligncenter" width="300"]20 Dead After Bus Carrying 46 Catches Fire In Uttar Pradesh Kannauj ਉੱਤਰ ਪ੍ਰਦੇਸ਼ ਦੇ ਕਨੌਜ ’ਚ ਬੱਸ ਤੇ ਟਰੱਕ ’ਚ ਭਿਆਨਕ ਟੱਕਰ, ਹਾਦਸੇ ਮਗਰੋਂ ਲੱਗੀ ਅੱਗ , 20 ਮੌਤਾਂ , 21 ਜ਼ਖਮੀ[/caption] ਇਸ ਤੋਂ ਥੋੜ੍ਹੀ ਦੇਰ ਬਾਅਦ ਬੱਸ ਵਿਚ ਇਕ ਤੋਂ ਬਾਅਦ ਇਕ ਤਿੰਨ ਧਮਾਕੇ ਹੋਏ ਹਨ। ਬੱਸ ਵਿੱਚ ਹੋਏ ਅਚਾਨਕ ਧਮਾਕੇ ਤੋਂ ਬਾਅਦ ਕੋਈ ਵੀ ਨੇੜੇ ਜਾਣ ਦੀ ਹਿੰਮਤ ਨਹੀਂ ਕਰ ਸਕਿਆ। ਬੱਸ ਵਿਚੋਂ ਸਵਾਰੀਆਂ ਦੀਆਂ ਚੀਕਾਂ ਸੁਣ ਕੇ ਲੋਕਾਂ ਦਾ ਦਿਲ ਕੰਬ ਗਿਆ। ਬੱਸ ਵਿਚ ਜ਼ਖਮੀ ਹੋਏ ਯਾਤਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਬੱਸ ਫਟ ਗਈ। ਇਸ ਵਿੱਚ ਸਵਾਰੀਆਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। -PTCNews


Top News view more...

Latest News view more...