ਕੋਰੋਨਾਵਾਇਰਸ : ਅਮਰੀਕੀ ਕੰਪਨੀ ਨੇ ਚੀਨ ‘ਤੇ 20 ਟ੍ਰਿਲੀਅਨ ਦਾ ਮੁਕੱਦਮਾ ਕੀਤਾ ਦਾਇਰ

https://www.ptcnews.tv/wp-content/uploads/2020/03/WhatsApp-Image-2020-03-25-at-9.05.59-PM.jpeg

ਅਮਰੀਕੀ ਕੰਪਨੀ ਨੇ ਚੀਨ ਵਿਰੁੱਧ ਨਾਵਲ ਕੋਰੋਨਾਵਾਇਰਸ ਨੂੰ ਬਣਾ ਕੇ ਰਿਲੀਜ਼ ਕਰਨ ਦੇ ਦੋਸ਼ ‘ਚ 20 ਟ੍ਰਿਲੀਅਨ ਡਾਲਰ ਦਾ ਮੁਕੱਦਮਾ ਦਾਇਰ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਚੀਨ ਦੇ ਕਾਰਨ ਵਿਸ਼ਵ ਪੱਧਰ ‘ਤੇ 400,000 ਤੋਂ ਵੱਧ ਲੋਕ ਪੀੜਤ ਹੋਏ ਹਨ।

https://ptcnews-wp.s3.ap-south-1.amazonaws.com/wp-content/uploads/2020/03/WhatsApp-Image-2020-03-25-at-9.08.57-PM.jpeg

ਅਮਰੀਕਾ ਦੇ ਟੈਕਸਾਸ ਦੀ ਕੰਪਨੀ ਬਜ਼ ਫੋਟੋਜ਼, ਵਕੀਲ ਲੈਰੀ ਕਲੇਮੈਨ ਅਤੇ ਸੰਸਥਾ ਫ੍ਰੀਡਮ ਵਾਚ ਨੇ ਮਿਲ ਕੇ ਉੱਤਰੀ ਜ਼ਿਲ੍ਹਾ ਟੈਕਸਾਸ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਵਿਚ ਮੁਕੱਦਮਾ ਦਾਇਰ ਕਰਦਿਆਂ ਦੋਸ਼ ਲਾਇਆ ਹੈ ਕਿ ਨਾਵਲ ਕੋਰੋਨਾਵਾਇਰਸ ਨੂੰ “ਯੁੱਧ ਦੇ ਜੈਵਿਕ ਹਥਿਆਰ ਵਜੋਂ ਚੀਨ ਦੁਆਰਾ ਤਿਆਰ ਕੀਤਾ ਗਿਆ ਸੀ” ਅਤੇ ਇਸ ਤਰ੍ਹਾਂ ਕਰਕੇ ਚੀਨ ਨੇ “ਅਮਰੀਕੀ ਕਾਨੂੰਨ, ਅੰਤਰਰਾਸ਼ਟਰੀ ਕਾਨੂੰਨਾਂ, ਸੰਧੀਆਂ ਅਤੇ ਨਿਯਮਾਂ ਦੀ ਘੋਰ ਉਲੰਘਣਾ ਕੀਤੀ ਹੈ । ”

https://ptcnews-wp.s3.ap-south-1.amazonaws.com/wp-content/uploads/2020/03/WhatsApp-Image-2020-03-25-at-9.08.14-PM.jpeg

ਉਹਨਾਂ ਇਹ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਚੀਨ ਵਲੋਂ ਇਸ ਵਾਇਰਸ ਨੂੰ ਪ੍ਰਯੋਗਸ਼ਾਲਾ ਵਿਚ ਬਣਾਉਣ ਦਾ ਉਦੇਸ਼ ਇਹ ਸੀ ਕਿ ਇਸ ਦੀ ਵਰਤੋਂ “ਅਮਰੀਕੀ ਨਾਗਰਿਕਾਂ ਅਤੇ ਚੀਨ ਦੇ ਦੁਸ਼ਮਣ ਮੰਨੇ ਜਾਂਦੇ ਹੋਰਨਾਂ ਦੇਸ਼ਾਂ ਵਿੱਚ ਵੱਸਦੇ ਲੋਕਾਂ ਨੂੰ ਮਾਰਨ ਲਈ ਕੀਤੀ ਜਾਵੇ। ”

ਵਿਸ਼ਵ ਸਿਹਤ ਸੰਗਠਨ ਦੀ ਵੈਬਸਾਈਟ ‘ਤੇ ਉਪਲਬਧ ਤਾਜ਼ਾ ਅੰਕੜਿਆਂ ਅਨੁਸਾਰ ਇਹ ਵਾਇਰਸ, ਜਿਸਦੀ ਸ਼ੁਰੂਆਤ ਪਹਿਲਾਂ ਚੀਨੀ ਸ਼ਹਿਰ ਵੁਹਾਨ ਵਿੱਚ ਹੋਈ ਸੀ, ਇਹ ਲਗਭਗ 189 ਦੇਸ਼ਾਂ ਜਾਂ ਪ੍ਰਦੇਸ਼ਾਂ ਵਿੱਚ ਫੈਲ ਚੁੱਕਾ ਹੈ ਜਿਸਨੇ 400,000 ਤੋਂ ਵੱਧ ਲੋਕਾਂ ਨੂੰ ਸੰਕਰਮਿਤ ਕੀਤਾ ਅਤੇ ਇਸ ਨਾਲ 19,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ।

 

“ਕੋਵਿਡ -19 ਇਕ ਬਹੁਤ ਖ਼ਤਰਨਾਕ ਵਾਇਰਸ ਹੈ ਅਤੇ ਇਹ ਜਾਨਲੇਵਾ ਵੀ ਹੈ, ਜਿਸਨੂੰ ਕਿ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਣ ਲਈ ਤਿਆਰ ਕੀਤਾ ਗਿਆ ਸੀ। ਇਹ ਬਹੁਤ ਤੇਜ਼ੀ ਨਾਲ ਫੈਲਦਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਇਸਦਾ ਕੋਈ ਇਲਾਜ ਅਜੇ ਤੱਕ ਮੌਜੂਦ ਨਹੀਂ ਹੈ ਕਿਉਂਕਿ ਇਹ ਇਕ ਨਵੀਂ ਤਰ੍ਹਾਂ ਦਾ ਵਾਇਰਸ ਹੈ, ਅਤੇ ਇਸਦੇ ਸੰਚਾਰ ਹੋਣ ਦੇ ਖਦਸ਼ੇ ਜ਼ਿਆਦਾ ਹਨ । ਮੁਕੱਦਮੇ ਵਿਚ ਲਿਖਿਆ ਹੈ, ਇਸ ਬਾਰੇ ਅਜੇ ਕਿਸੇ ਨੂੰ ਪੂਰੀ ਤਰ੍ਹਾਂ ਪੱਕਾ ਪਤਾ ਨਹੀਂ ਹੈ। ਇਸ ਦਾ ਇਲਾਜ ਲੱਭਣ ਵਾਸਤੇ ਸਿਰਫ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਇਹ ਬਿਮਾਰੀ ਫਲੂ ਨਾਲੋਂ 10 ਗੁਣਾ ਵੱਧ ਘਾਤਕ ਜਾਪਦੀ ਹੈ, ” ਮੁਕੱਦਮੇ ਚ ਜ਼ਿਕਰ ਕੀਤਾ ਗਿਆ ਹੈ ।

https://ptcnews-wp.s3.ap-south-1.amazonaws.com/wp-content/uploads/2020/03/WhatsApp-Image-2020-03-25-at-9.06.51-PM.jpeg

ਇਹ ਜਾਣਨ ਦੇ ਬਾਵਜੂਦ ਕਿ ਜੈਵਿਕ ਹਥਿਆਰਾਂ ਨੂੰ 1925 ਵਿਚ ਹੀ ਗੈਰਕਾਨੂੰਨੀ ਐਲਾਨਿਆ ਗਿਆ ਸੀ ਅਤੇ ਇਹਨਾਂ ਨੂੰ ਨਸਲਕੁਸ਼ੀ ਦੇ ਅੱਤਵਾਦੀ ਹਥਿਆਰਾਂ ਵਜੋਂ ਵੇਖਿਆ ਜਾ ਸਕਦਾ ਹੈ, ਚੀਨ ਨੇ ਅਜਿਹੀ ਗਲਤੀ ਕੀਤੀ ਹੈ । ਚੀਨ ਵਿਰੁੱਧ ਦਾਇਰ ਕੀਤੇ ਕੇਸ ‘ਚ ਕਿਹਾ ਗਿਆ ਹੈ ਕਿ ਇਸ ਵਾਇਰਸ ਨੂੰ ਚੀਨ ਦੁਆਰਾ ਤਿਆਰ ਕੀਤਾ ਗਿਆ ਹੈ , ਤਾਂ ਜੋ ਦੁਨੀਆ ਨੂੰ ਖ਼ਤਮ ਕਰਨ ਲਈ ਇਕ ਪ੍ਰਭਾਵਸ਼ਾਲੀ ਅਤੇ ਵਿਨਾਸ਼ਕਾਰੀ ਜੈਵਿਕ ਲੜਾਈ ਦੇ ਹਥਿਆਰ ਵਜੋਂ ਇਸਦਾ ਇਸਤੇਮਾਲ ਕੀਤਾ ਜਾ ਸਕੇ ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੀਨ ਨੇ ਵੀ ਅਮਰੀਕਾ ‘ਤੇ ਅਜਿਹੇ ਇਲਜ਼ਾਮ ਲਗਾਏ ਸਨ।

ਇਸ ਮੁਕੱਦਮੇ ਦਾ ਕੀ ਨਤੀਜਾ ਨਿਕਲਦਾ ਹੈ ਜਾਂ ਚੀਨ ਇਸ ਨੂੰ ਲੈਕੇ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ, ਜਨਤਾ ਨੂੰ ਬਾਰ-ਬਾਰ ਘਰ ਰਹਿਣ ਅਤੇ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਇਸ ਵਾਇਰਸ ਦੀ ਮਾਰ ਤੋਂ ਬਚਿਆ ਜਾ ਸਕੇ।