Sat, Apr 27, 2024
Whatsapp

21 ਸਾਲਾ ਕੁੜੀ ਨੇ ਨੌਕਰੀ ਛੱਡ ਲਿਆ ਰਿਟਾਇਰਮੈਂਟ, ਹੁਣ ਹਰ ਮਹੀਨੇ ਕਮਾ ਰਹੀ 50 ਲੱਖ

Written by  Riya Bawa -- November 14th 2021 01:41 PM -- Updated: November 14th 2021 01:42 PM
21 ਸਾਲਾ ਕੁੜੀ ਨੇ ਨੌਕਰੀ ਛੱਡ ਲਿਆ ਰਿਟਾਇਰਮੈਂਟ, ਹੁਣ ਹਰ ਮਹੀਨੇ ਕਮਾ ਰਹੀ 50 ਲੱਖ

21 ਸਾਲਾ ਕੁੜੀ ਨੇ ਨੌਕਰੀ ਛੱਡ ਲਿਆ ਰਿਟਾਇਰਮੈਂਟ, ਹੁਣ ਹਰ ਮਹੀਨੇ ਕਮਾ ਰਹੀ 50 ਲੱਖ

ਨਵੀਂ ਦਿੱਲੀ: ਹਰ ਕਿਸੇ ਨੂੰ ਨੌਕਰੀ ਦੀ ਜ਼ਰੂਰਤ ਹੁੰਦੀ ਹੈ ਪਰ ਦੁਨੀਆ ਵਿੱਚ ਬਹੁਤ ਘੱਟ ਲੋਕ ਹਨ ਜੋ ਆਪਣੀ ਨੌਕਰੀ ਤੋਂ ਸੰਤੁਸ਼ਟ ਹਨ। ਕੁਝ ਨੂੰ ਕੰਮ ਨਾਲ ਸਮੱਸਿਆ ਹੈ, ਕੁਝ ਨੂੰ ਬੌਸ ਨਾਲ ਪਰੇਸ਼ਾਨੀ ਹੈ ਅਤੇ ਕੁਝ ਨੂੰ ਕੰਮ ਸੱਭਿਆਚਾਰ ਪਸੰਦ ਨਹੀਂ ਹੈ। ਅਜਿਹੇ 'ਚ ਕਈ ਲੋਕ ਨੌਕਰੀ ਛੱਡ ਕੇ ਕਾਰੋਬਾਰ ਵੱਲ ਰੁਖ ਕਰਦੇ ਹਨ ਪਰ ਉੱਥੇ ਆਰਥਿਕ ਖੁਸ਼ਹਾਲੀ ਵੀ ਜ਼ਰੂਰੀ ਹੈ। ਇਕ ਅਜਿਹੀ ਹੀ ਇੱਕ ਮੁਟਿਆਰ ਦੀ ਖ਼ਬਰ ਸਾਹਮਣੇ ਆਈ ਹੈ ਜੋ ਸਿਰਫ 21 ਸਾਲ ਦੀ ਉਮਰ ਵਿੱਚ ਨੌਕਰੀ ਤੋਂ ਰਿਟਾਇਰਮੈਂਟ ਲੈ ਲਈ। ਇਸ ਮਗਰੋਂ ਉਸ ਨੇ ਅਜਿਹਾ ਕਾਰੋਬਾਰ ਸ਼ੁਰੂ ਕੀਤਾ, ਜਿਸ ਕਾਰਨ ਉਹ ਹੁਣ ਹਰ ਮਹੀਨੇ ਲੱਖਾਂ ਰੁਪਏ ਕਮਾ ਰਹੀ ਹੈ। ਇਸ ਕੁੜੀ ਦਾ ਨਾਂ ਲਿਲੀ ਜ਼ਰੇਮਬਾ ਹੈ, ਜਿਸ ਨੇ ਟਿਕਟੌਕ 'ਤੇ ਆਪਣੀ ਸਫਲਤਾ ਦੀ ਕਹਾਣੀ ਲੋਕਾਂ ਨਾਲ ਸਾਂਝੀ ਕੀਤੀ ਹੈ। 'ਡੇਲੀ ਸਟਾਰ' ਦੀ ਰਿਪੋਰਟ ਮੁਤਾਬਕ ਮੱਧ ਵਰਗੀ ਪਰਿਵਾਰ ਤੋਂ ਆਉਣ ਵਾਲੀ 21 ਸਾਲਾ ਲਿਲੀ ਜੈਰੇਮਬਾ ਨੇ ਯੂਨੀਵਰਸਿਟੀ ਛੱਡ ਕੇ ਨੌਕਰੀ ਸ਼ੁਰੂ ਕਰ ਦਿੱਤੀ। 19 ਸਾਲ ਦੀ ਉਮਰ ਵਿੱਚ, ਲਿਲੀ ਨੇ ਇੱਕ ਰੈਸਟੋਰੈਂਟ ਵਿੱਚ ਕੰਮ ਕੀਤਾ, ਜਿੱਥੇ ਉਸ ਨੂੰ ਸਫਾਈ ਵੀ ਕਰਨੀ ਪੈਂਦੀ ਸੀ ਪਰ ਜਲਦੀ ਹੀ ਲਿਲੀ ਨੇ ਤੰਗ ਆ ਕੇ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ। ਇਹ ਉਸ ਸਮੇਂ ਦੌਰਾਨ ਸੀ ਜਦੋਂ ਲਿਲੀ ਜੈਰੇਮਬਾ ਨੂੰ ਵਿੱਤੀ ਸਿੱਖਿਆ ਕੰਪਨੀ (Financial Education Company) ਬਾਰੇ ਪਤਾ ਲੱਗਿਆ। ਲਿਲੀ ਨੇ ਇਸ ਕੰਪਨੀ ਤੋਂ ਨਿਵੇਸ਼ ਦਾ ਸਮਾਰਟ ਤਰੀਕਾ ਸਿੱਖਿਆ। ਲਿਲੀ ਨੇ ਵਿੱਤੀ ਸਿੱਖਿਆ ਕੰਪਨੀ ਤੋਂ ਨਿਵੇਸ਼ ਕਰਨ ਬਾਰੇ ਤਕਨੀਕੀ ਤੇ ਸੂਖਮ ਜਾਣਕਾਰੀ ਪ੍ਰਾਪਤ ਕੀਤੀ ਤੇ ਕੋਰਸ ਪੂਰਾ ਹੋਣ 'ਤੇ ਨੌਕਰੀ ਛੱਡ ਦਿੱਤੀ। ਇਸ ਤੋਂ ਬਾਅਦ ਲਿਲੀ ਨੇ ਸਟਾਕ, ਕ੍ਰਿਪਟੋ ਮਾਰਕੀਟ, ਆਰਟੀਫੀਸ਼ੀਅਲ ਇੰਟੈਲੀਜੈਂਸ ਆਦਿ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਨੇ ਕਈ ਹੋਰ ਲੋਕਾਂ ਨੂੰ ਨਿਵੇਸ਼ ਕਰਨ ਦੀ ਕਲਾ ਸਿਖਾ ਕੇ ਕਾਫੀ ਪੈਸਾ ਕਮਾਇਆ। ਹੌਲੀ-ਹੌਲੀ ਉਸ ਨੇ ਇਸ ਨੂੰ ਆਪਣਾ ਕਾਰੋਬਾਰ ਬਣਾ ਲਿਆ ਤੇ ਹੁਣ ਉਹ ਕਮਿਸ਼ਨ ਦੇ ਆਧਾਰ 'ਤੇ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੀ ਹੈ। ਲਿਲੀ ਲੋਕਾਂ ਨੂੰ ਨਿਵੇਸ਼ ਸੁਝਾਅ ਦੇਣ ਲਈ ਪੈਸੇ ਲੈਂਦੀ ਹੈ, ਨਾਲ ਹੀ ਆਪਣੇ ਪੈਸੇ ਦਾ ਨਿਵੇਸ਼ ਕਰਦੀ ਹੈ ਤੇ ਨੈੱਟਵਰਕ ਮਾਰਕੀਟਿੰਗ ਕਰਦੀ ਹੈ। -PTC News


Top News view more...

Latest News view more...