ਵਿਦੇਸ਼

ਨਿਰਮਾਣ ਅਧੀਨ ਚਰਚ ਢਹਿਣ ਨਾਲ ਦਰਜਨਾਂ ਲੋਕਾਂ ਦੀ ਹੋਈ ਮੌਤ

By Jagroop Kaur -- October 24, 2020 8:10 pm -- Updated:Feb 15, 2021

ਘਾਨਾ:ਪੂਰਬੀ ਘਾਨਾ ਵਿਚ ਇਕ ਅਧੂਰੀ ਖੜੀ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਨਾਲ ਘੱਟੋ ਘੱਟ 22 ਲੋਕਾਂ ਦੀ ਮੌਤ ਹੋ ਗਈ,ਐਮਰਜੈਂਸੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਦੀ ਸੂਚਨਾ ਦਿੱਤੀ ਸੀ। ਰਾਸ਼ਟਰੀ ਆਫ਼ਤ ਪ੍ਰਬੰਧਨ ਸੰਗਠਨ (ਐਨ.ਏ.ਡੀ.ਐੱਮ.ਓ.) ਦੇ ਅਧਿਕਾਰੀ ਰਿਚਰਡ ਅਮੋ-ਯਾਰਤੇ ਨੇ ਦੱਸਿਆ ਕਿ ਇਹ ਹਾਦਸਾ ਮੰਗਲਵਾਰ ਨੂੰ ਵਾਪਰਿਆ ਜਦੋਂ ਇਕ ਚਰਚ ਭਾਈਚਾਰੇ ਨੇ ਪੂਰਬੀ ਖੇਤਰ ਦੇ ਅਕੀਮ ਬਤਾਬੀ ਕਸਬੇ 'ਚ ਉਸਾਰੀ ਅਧੀਨ ਇਕ ਇਮਾਰਤ 'ਚ ਸੇਵਾ ਕੀਤੀ ਜੋ ਅਜੇ ਵੀ ਨਿਰਮਾਣ ਅਧੀਨ ਸੀ। ਬਚਾਅ ਅਧਿਕਾਰੀਆਂ ਨੇ ਮਲਬੇ ਵਿਚ ਫਸੇ 8 ਲੋਕਾਂ ਨੂੰ ਬਚਾਉਣ ਵਿਚ ਕਾਮਯਾਬੀ ਹਾਸਲ ਕੀਤੀ ਪਰ ਕਈ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਇਹ ਚਰਚ ਐਸੇਨ-ਮਾਨਸੋ ਜ਼ਿਲ੍ਹੇ ਵਿਚ ਹੈ ਤੇ ਰਾਸ਼ਟਰੀ ਆਫਤ ਪ੍ਰਬੰਧਨ ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ।22 killed, several injured as church collapses in Ghana – Taaza Khabar  Online

Church crash in ghana ਦੱਸਿਆ ਜਾ ਰਿਹਾ ਹੈ ਕਿ ਹੋਰ ਵੀ ਲੋਕ ਮਲਬੇ ਹੇਠ ਫਸੇ ਹੋ ਸਕਦੇ ਹਨ ਕਿਉਂਕਿ ਇੱਥੇ ਕਾਫੀ ਲੋਕ ਇਕੱਠੇ ਹੋਏ ਸਨ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਹਾਦਸਾ ਵਾਪਰਿਆ, ਇੱਥੇ 60 ਤੋਂ ਵੱਧ ਲੋਕ ਮੌਜੂਦ ਸਨ। ਫਿਲਹਾਲ ਬਚਾਅ ਕਾਰਜ ਚੱਲ ਰਹੇ ਹਨ।