ਪੰਜਾਬ

ਮੋਗਾ ਦੇ 23 ਸਾਲਾ ਨੌਜਵਾਨ ਲਵਪ੍ਰੀਤ ਦੀ ਅਸਟ੍ਰੇਲੀਆ 'ਚ ਹੋਈ ਅਚਾਨਕ ਮੌਤ

By Riya Bawa -- July 12, 2022 10:14 am -- Updated:July 12, 2022 10:47 am

ਮੋਗਾ: ਲਵਪ੍ਰੀਤ ਸਿੰਘ ਗਿੱਲ, ਉਮਰ 23 ਸਾਲ ਦੀ ਆਸਟ੍ਰੇਲੀਆ 'ਚ ਅਚਾਨਕ ਮੌਤ ਹੋਣ ਦੀ ਮੰਦਭਾਗੀ ਖ਼ਬਰ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਗਿੱਲ (ਉਮਰ 23 ਸਾਲ) ਪੁੱਤਰ ਹਰਬੰਸ ਸਿੰਘ ਗਿੱਲ (ਮੱਦਰ ਪਰਿਵਾਰ) ਪਿੰਡ ਬਹਿਰਾਮਕੇ (ਮੋਗਾ) ਦਾ ਰਹਿਣ ਵਾਲਾ ਹੈ।

ਮੋਗਾ ਦੇ 23 ਸਾਲਾ ਨੌਜਵਾਨ ਲਵਪ੍ਰੀਤ ਦੀ ਅਸਟ੍ਰੇਲੀਆ 'ਚ ਹੋਈ ਅਚਾਨਕ ਮੌਤ

ਲਵਪ੍ਰੀਤ ਸਿਡਨੀ ਅਸਟ੍ਰੇਲੀਆ 'ਚ ਪੜਾਈ ਕਰਨ ਅਤੇ ਰੋਜੀ ਰੋਟੀ ਕਮਾਉਣ ਲਈ 3 ਸਾਲ ਪਹਿਲਾਂ ਗਿਆ ਸੀ। ਲਵਪ੍ਰੀਤ ਦੋ ਭੈਣਾ ਦਾ ਕੱਲ੍ਹਾ ਭਰਾ ਅਤੇ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ। ਕਿਹਾ ਜਾ ਰਿਹਾ ਹੈ ਕਿ ਸਟੱਡੀ ਵੀਜ਼ਾ 'ਤੇ ਆਸਟਰੇਲੀਆ ਪੜ੍ਹਾਈ ਕਰਨ ਗਏ ਨੌਜਵਾਨ ਦੀ ਅਚਾਨਕ ਹਾਰਟ ਅਟੈਕ ਨਾਲ ਮੌਤ ਹੋਈ ਹੈ।  ਲਵਪ੍ਰੀਤ ਦੀ ਮੌਤ ਦੀ ਖ਼ਬਰ ਸੁਣ ਕੇ ਇਲਾਕੇ ਵਿਚ ਸੋਗ ਦੀ ਲਹਿਰ ਹੈ।

lovepreet

ਇੱਕ ਭੈਣ ਤੇ ਪਿਤਾ ਲਵਪ੍ਰੀਤ ਦੇ ਕੋਲ ਅਸਟ੍ਰੇਲੀਆ 'ਚ ਰਹਿੰਦੇ ਸਨ ਅਤੇ ਇੱਕ ਭੈਣ ਤੇ ਮਾਤਾ ਜੀ ਕਨੇਡਾ 'ਚ ਰਹਿ ਰਹੇ ਸਨ। ਇਸ ਦੁੱਖ ਦੀ ਘੜੀ ਵਿੱਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਿਲ੍ਹਾ ਮੋਗਾ ਦੇ ਪ੍ਰਧਾਨ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਜਾਣਕਾਰੀ ਦਿੰਦਿਆਂ ਲਵਪ੍ਰੀਤ ਦੀ ਮੌਤ 'ਤੇ ਡੂੰਗਾ ਦੁੱਖ ਜਾਹਰ ਕੀਤਾ ਹੈ।

ਇਹ ਵੀ ਪੜ੍ਹੋ: ਟੋਲ ਪਲਾਜ਼ਾ 'ਤੇ ਸਕਿਉਰਿਟੀ ਗਾਰਡਜ਼ ਨਾਲ 'The Great Khali' ਦੀ ਹੋਈ ਝੜਪ, ਵੀਡੀਓ ਹੋਈ ਵਾਇਰਲ

-PTC News

  • Share