ਹੋਰ ਖਬਰਾਂ

ਛੁੱਟੀ ਲੈਣੀ ਮੇਰੀ ਪਰਿਵਾਰਕ ਮਜਬੂਰੀ ਸੀ, ਹਰ ਤਰ੍ਹਾਂ ਦੀ ਜਾਂਚ ਲਈ ਹਰ ਸਹਿਯੋਗ ਲਈ ਤਿਆਰ ਹਾਂ : ਡਾ. ਰੂਪ ਸਿੰਘ

By Shanker Badra -- July 21, 2020 1:07 pm -- Updated:Feb 15, 2021

ਛੁੱਟੀ ਲੈਣੀ ਮੇਰੀ ਪਰਿਵਾਰਕ ਮਜਬੂਰੀ ਸੀ, ਹਰ ਤਰ੍ਹਾਂ ਦੀ ਜਾਂਚ ਲਈ ਹਰ ਸਹਿਯੋਗ ਲਈ ਤਿਆਰ ਹਾਂ : ਡਾ. ਰੂਪ ਸਿੰਘ:ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਛੁੱਟੀ ਲੈ ਕੇ ਵਿਦੇਸ਼ ਜਾਣ ਦੇ ਸਬੰਧ ‘ਚ ਚੱਲ ਰਹੀਆਂ ਚਰਚਾਵਾਂ ਨੂੰ ਸਿਰੇ ਤੋਂ ਨਕਾਰਦਿਆਂ ਆਖਿਆ ਹੈ ਕਿ ਛੁੱਟੀ ਲੈ ਕੇ ਵਿਦੇਸ਼ ਜਾਣਾ ਮੇਰੀ ਪਰਿਵਾਰਕ ਮਜਬੂਰੀ ਸੀ ਪਰ ਜਿੱਥੋਂ ਤੱਕ ਸ਼੍ਰੋਮਣੀ ਕਮੇਟੀ ਦੀ ਕਿਸੇ ਵੀ ਵਿਭਾਗੀ ਪੜਤਾਲ ਦੀ ਗੱਲ ਹੈ, ਮੈਂ ਹਰ ਤਰ੍ਹਾਂ ਦੀ ਜਾਂਚ ਲਈ ਹਰ ਸਮੇਂ ਸਹਿਯੋਗ ਦੇਣ ਲਈ ਤਿਆਰ ਹਾਂ। ਟੋਰਾਂਟੋ ਤੋਂ ‘ਵਾਇਆ ਪੰਜਾਬ’ ਨਾਲ ਰਾਬਤਾ ਕਰਦਿਆਂ ਡਾ. ਰੂਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਛੁੱਟੀ ‘ਤੇ ਚਲੇ ਜਾਣ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰੈੱਸ ਵਿਚੋਂ 267 ਸਰੂਪਾਂ ਦੇ ਘੱਟ ਪਾਏ ਜਾਣ ਦੇ ਮਾਮਲੇ ਨਾਲ ਜੋੜਨਾ ਸਰਾਸਰ ਆਧਾਰਹੀਣ ਗੱਲ ਹੈ।

ਛੁੱਟੀ ਲੈਣੀ ਮੇਰੀ ਪਰਿਵਾਰਕ ਮਜਬੂਰੀ ਸੀ, ਹਰ ਤਰ੍ਹਾਂ ਦੀ ਜਾਂਚ ਲਈ ਹਰ ਸਹਿਯੋਗ ਲਈ ਤਿਆਰ ਹਾਂ : ਡਾ. ਰੂਪ ਸਿੰਘ

ਉਨ੍ਹਾਂ ‘ਵਾਇਆ ਪੰਜਾਬ’ ਨੂੰ ਆਪਣੀ ਛੁੱਟੀ ਦੀ ਮਨਜੂਰੀ ਅਤੇ ਵਿਦੇਸ਼ ਜਾਣ ਦੀਆਂ ਹਵਾਈ ਟਿਕਟਾਂ ਸਬੂਤ ਵਜੋਂ ਭੇਜਦਿਆਂ ਸਪੱਸ਼ਟ ਕੀਤਾ ਕਿ ਉਨ੍ਹਾਂ ਚਾਰ ਮਹੀਨੇ ਪਹਿਲਾਂ ਵਿਦੇਸ਼ ਛੁੱਟੀ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਆਗਿਆ ਕਰਵਾਈ ਸੀ ਤੇ ਦਿੱਲੀ ਤੋਂ ਟੋਰਾਂਟੋ ਜਾਣ ਲਈ 20 ਅਪ੍ਰੈਲ ਦੀਆਂ ਟਿਕਟਾਂ ਵੀ 5 ਮਾਰਚ ਨੂੰ ਕਰਵਾ ਲਈਆਂ ਸਨ। ਕੋਰੋਨਾ ਵਾਇਰਸ ਕਾਰਨ ਕੌਮਾਂਤਰੀ ਹਵਾਈ ਉਡਾਣਾਂ ਰੱਦ ਹੋਣ ਕਾਰਨ ਉਨ੍ਹਾਂ ਦੀ ਵਿਦੇਸ਼ ਯਾਤਰਾ ਵੀ ਮੁਲਤਵੀ ਕਰਨੀ ਪਈ।

ਛੁੱਟੀ ਲੈਣੀ ਮੇਰੀ ਪਰਿਵਾਰਕ ਮਜਬੂਰੀ ਸੀ, ਹਰ ਤਰ੍ਹਾਂ ਦੀ ਜਾਂਚ ਲਈ ਹਰ ਸਹਿਯੋਗ ਲਈ ਤਿਆਰ ਹਾਂ : ਡਾ. ਰੂਪ ਸਿੰਘ

ਉਨ੍ਹਾਂ ਕਿਹਾ ਕਿ ਵਿਦੇਸ਼ ਛੁੱਟੀ ਦੀ ਦਫਤਰੀ ਪ੍ਰਵਾਨਗੀ ਸਬੰਧੀ 23 ਮਈ ਨੂੰ ਦਫਤਰੀ ਪੱਤਰ ਮਿਲਣ ਤੋਂ ਬਾਅਦ ਕੌਮਾਂਤਰੀ ਉਡਾਣਾਂ ਸ਼ੁਰੂ ਹੋਣ ‘ਤੇ ਪਿਛਲੇ ਹਫਤੇ ਟਿਕਟਾਂ ਕਰਵਾ ਕੇ ਕੈਨੇਡਾ ਪਹੁੰਚ ਗਏ ਸਨ। ਉਨ੍ਹਾਂ ਕਿਹਾ ਕਿ ਵਿਦੇਸ਼ ਛੁੱਟੀ ਲੈ ਕੇ ਆਪਣੇ ਕਿਸੇ ਪਰਿਵਾਰਕ ਬੇਹੱਦ ਜ਼ਰੂਰੀ ਰੁਝੇਵੇਂ ਲਈ ਕੈਨੇਡਾ ਜਾਣ ਦਾ ਉਨ੍ਹਾਂ ਨੇ ਮਾਰਚ ਮਹੀਨੇ ਫੈਸਲਾ ਕੀਤਾ ਸੀ ਜਦੋਂਕਿ ਉਸ ਵੇਲੇ ਤਾਂ 267 ਸਰੂਪਾਂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਸੀ।ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਲੋਕ ਸਵਾਲ ਕਰ ਰਹੇ ਹਨ ਕਿ 267 ਸਰੂਪਾਂ ਦੇ ਮਾਮਲੇ ਦੀ ਜਾਂਚ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਛੁੱਟੀ ‘ਤੇ ਚਲੇ ਗਏ ਹਨ, ਸ਼੍ਰੋਮਣੀ ਕਮੇਟੀ ਦੇ ਸਭ ਤੋਂ ਉੱਚ ਅਧਿਕਾਰੀ ਮੁੱਖ ਸਕੱਤਰ ਦਾ ਛੁੱਟੀ ‘ਤੇ ਹੋਣਾ ਤਾਂ ਸਗੋਂ ਇਸ ਗੱਲ ਦਾ ਸੰਕੇਤ ਹੈ ਕਿ ਜਾਂਚ ਕਿਸੇ ਤਰ੍ਹਾਂ ਪ੍ਰਭਾਵਿਤ ਨਾ ਹੋਵੇ।

ਉਨ੍ਹਾਂ ਕਿਹਾ ਕਿ ਇਕ ਸਿੱਖ ਹੋਣ ਦੇ ਨਾਤੇ ਉਹ ਗੁਰੂ ਦੀ ਦਰਗਾਹ ਤੇ ਸੰਗਤ ਦੀ ਕਚਹਿਰੀ ਵਿਚ ਜਵਾਬਦੇਹ ਹਨ ਅਤੇ ਉਹ ਸੰਗਤ ਅੱਗੇ ਇਹ ਵਚਨਬੱਧਤਾ ਵੀ ਦੁਹਰਾਉਂਦੇ ਹਨ ਕਿ ਕਿਸੇ ਵੀ ਸੂਰਤ ਵਿਚ ਕਿਸੇ ਵੀ ਤਰ੍ਹਾਂ ਦੀ ਸਿੱਖ ਸਿਧਾਂਤਾਂ, ਧਰਮ ਤੇ ਸਿੱਖ ਭਾਵਨਾਵਾਂ ਦੇ ਉਲਟ ਕਿਸੇ ਕਾਰਵਾਈ ਵਿਚ ਸ਼ਮੂਲੀਅਤ ਨਾਲੋਂ ਸਭ ਕੁਝ ਛੱਡ ਕੇ ਘਰ ਬੈਠ ਜਾਣ ਨੂੰ ਤਰਜੀਹ ਦੇਣਗੇ ਪਰ ਹਰ ਕਿਸੇ ਦੇ ਸਵਾਲ ਦਾ ਜਵਾਬ ਤੇ ਤਸੱਲੀ ਕਰਵਾਉਣਾ ਤਾਂ ਕਿਸੇ ਦੇ ਵੀ ਵੱਸ ‘ਚ ਨਹੀਂ ਹੁੰਦਾ।
-PTCNews