ਮੁੱਖ ਖਬਰਾਂ

3 ਮਾਸੂਮ ਬੱਚਿਆਂ ਸਮੇਤ ਪਿਓ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਇਸ ਵਜ੍ਹਾ ਕਰਕੇ ਚੁੱਕਿਆ ਅਜਿਹਾ ਕਦਮ

By Shanker Badra -- October 08, 2020 1:10 pm -- Updated:Feb 15, 2021

3 ਮਾਸੂਮ ਬੱਚਿਆਂ ਸਮੇਤ ਪਿਓ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਇਸ ਵਜ੍ਹਾ ਕਰਕੇ ਚੁੱਕਿਆ ਅਜਿਹਾ ਕਦਮ:ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਪਿੰਡ ਹਮੀਰਗੜ੍ਹ ਵਿਚਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਜਿਥੇ ਬੀਤੀ ਰਾਤਤਿੰਨ ਬੱਚਿਆਂ ਸਮੇਤ ਪਿਓ ਵੱਲੋਂ ਫ਼ਾਹਾ ਲੈ ਕੇ ਖੁਦਕੁਸ਼ੀ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਭਗਤਾ ਭਾਈਕਾ ਨੇੜੇ ਪਿੰਡ ਹਮੀਰਗੜ੍ਹ ਵਿਚ ਵਾਪਰੀ ਇਸ ਘਟਨਾ ਬਾਰੇ ਸਵੇਰੇ ਪਤਾ ਲੱਗਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ 'ਤੇ ਪੁੱਜੀ ਤੇ ਘਟਨਾ ਦਾ ਜਾਇਜ਼ਾ ਲਿਆ ਹੈ।

3 ਮਾਸੂਮ ਬੱਚਿਆਂ ਸਮੇਤ ਪਿਓ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਇਸ ਵਜ੍ਹਾ ਕਰਕੇ ਚੁੱਕਿਆ ਅਜਿਹਾ ਕਦਮ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਬੇਅੰਤ ਸਿੰਘ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਤੇ ਨੌਜਵਾਨ ਦੀ ਪਤਨੀ ਲਵਪ੍ਰੀਤ ਕੌਰ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਕਤ ਵਿਅਕਤੀ ਆਪਣੇ ਬੱਚਿਆਂ ਪ੍ਰਭਜੋਤ ਸਿੰਘ (7) ,ਅਰਸ਼ ਕੌਰ (3) ਅਤੇ ਖੁਸ਼ੀ (1) ਦੀ ਸਾਂਭ ਸੰਭਾਲ ਖ਼ੁਦ ਕਰ ਰਿਹਾ ਸੀ।

3 ਮਾਸੂਮ ਬੱਚਿਆਂ ਸਮੇਤ ਪਿਓ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਇਸ ਵਜ੍ਹਾ ਕਰਕੇ ਚੁੱਕਿਆ ਅਜਿਹਾ ਕਦਮ

ਦੱਸਿਆ ਜਾਂਦਾ ਹੈ ਕਿ ਪਤਨੀ ਦੀ ਮੌਤ ਤੋਂ ਬਾਅਦ ਨੌਜਵਾਨ ਬੇਅੰਤ ਸਿੰਘ ਬੱਚਿਆਂ ਦੀ ਸਾਂਭ ਸੰਭਾਲ ਨੂੰ ਲੈ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਬੇਅੰਤ ਸਿੰਘਤਿੰਨਾਂ ਬੱਚਿਆਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਦਾ ਖਰਚਾ ਚੁੱਕਣ ਤੋਂ ਅਸਮਰੱਥ ਨਜ਼ਰ ਆ ਰਿਹਾ ਸੀ ,ਕਿਉਂਕਿ ਮਾਂ ਦੀ ਮੌਤ ਤੋਂ ਬਾਅਦ ਤਿੰਨੇ ਬੱਚੇ ਵੀ ਪਰੇਸ਼ਾਨ ਰਹਿੰਦੇ ਸਨ ਤੇ ਅਕਸਰ ਰੋਂਦੇ ਸਨ।

3 ਮਾਸੂਮ ਬੱਚਿਆਂ ਸਮੇਤ ਪਿਓ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਇਸ ਵਜ੍ਹਾ ਕਰਕੇ ਚੁੱਕਿਆ ਅਜਿਹਾ ਕਦਮ

ਬੇਅੰਤ ਸਿੰਘ ਨੇਬੁੱਧਵਾਰ ਰਾਤ ਨੂੰ ਆਪਣੇ ਲੜਕੇ ਪ੍ਰਭਜੋਤ ਸਿੰਘ , ਲੜਕੀ ਅਰਸ਼ ਕੌਰ ਅਤੇ ਖੁਸ਼ੀ ਨੂੰ ਫਾਹਾ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਇਸ ਤੋਂ ਬਾਅਦ ਖ਼ੁਦ ਵੀ ਖੁਦਕੁਸ਼ੀ ਕਰ ਲਈ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਫੂਲ ਜਸਵੀਰ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਪਿੰਡ ਹਮੀਰਗੜ੍ਹ ਵਿਚ ਪੁੱਜੇ ਅਤੇ ਘਰ ਅੰਦਰ ਵਾਪਰੀ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਮਿ੍ਤਕ ਬੇਅੰਤ ਸਿੰਘ ਦੇ ਨੇੜਲੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਵੀ ਕੀਤੀ ਹੈ।
-PTCNews

  • Share