ਲੰਡਨ ‘ਚ ਛੁਰੇਬਾਜ਼ੀ ਦੀ ਘਟਨਾ ‘ਚ 3 ਪੰਜਾਬੀਆਂ ਦੀ ਮੌਤ ਦਾ ਮਾਮਲਾ, ਮਾਰੇ ਗਏ 2 ਨੌਜਵਾਨਾਂ ਦੀ ਹੋਈ ਪਛਾਣ

Ilford triple stabbing

ਲੰਡਨ ‘ਚ ਛੁਰੇਬਾਜ਼ੀ ਦੀ ਘਟਨਾ ‘ਚ 3 ਪੰਜਾਬੀਆਂ ਦੀ ਮੌਤ ਦਾ ਮਾਮਲਾ, ਮਾਰੇ ਗਏ 2 ਨੌਜਵਾਨਾਂ ਦੀ ਹੋਈ ਪਛਾਣ,ਪਟਿਆਲਾ: ਬੀਤੇ ਦਿਨੀਂ ਲੰਡਨ ‘ਚ ਕਤਲ ਹੋਏ ਤਿੰਨ ਨੌਜਵਾਨਾਂ ‘ਚੋਂ 2 ਦੀ ਪਹਿਚਾਣ ਹੋ ਗਈ ਹੈ। ਇਕ ਦੀ ਪਛਾਣ ਪਟਿਆਲਾ ਦੀ ਗ੍ਰੀਨ ਪਾਰਕ ਕਾਲੋਨੀ ਦੇ ਵਸਨੀਕ ਹਰਿੰਦਰ ਕੁਮਾਰ ਵਜੋਂ ਹੋਈ ਹੈ ਤੇ ਦੂਸਰਾ ਨੌਜਵਾਨ ਸੁਲਤਾਨਪੁਰ ਲੋਧੀ ਦੇ ਪਿੰਡ ਜੱਟਾਂ ਦੀ ਸਰਾਂ ਦਾ ਵਾਸੀ ਸੀ, ਜਿਸ ਦਾ ਨਾਮ ਮਲਕੀਤ ਸਿੰਘ ਢਿੱਲੋਂ ਸੀ।

Ilford triple stabbingਹਰਿੰਦਰ 9 ਸਾਲ ਪਹਿਲਾਂ ਵਿਦੇਸ਼ ਵਿਚ ਪੜਾਈ ਕਰਕੇ ਪੌਂਡ ਕਮਾਉਣ ਲਈ ਗਿਆ ਸੀ। ਨੌਜਵਾਨ ਪੁੱਤ ਦੀ ਮੌਤ ਦੀ ਖਬਰ ਸੁਨਣ ਤੋਂ ਬਾਅਦ ਜਿਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਉਥੇ ਹੀ ਇਲਾਕੇ ਵਿਚ ਵੀ ਸੋਗ ਦੀ ਲਹਿਰ ਫੈਲ ਗਈ ਹੈ। ਉਥੇ ਹੀ ਮਲਕੀਤ ਸਿੰਘ 15 ਸਾਲਾਂ ਤੋਂ ਇੰਗਲੈਂਡ ਰਹਿ ਰਿਹਾ ਸੀ।

ਹੋਰ ਪੜ੍ਹੋ: ਪਾਕਿ ਵੱਲੋਂ ਰਾਜੌਰੀ ‘ਚ ਸੀਜ਼ ਫਾਇਰ ਦੀ ਉਲੰਘਣਾ, ਹੁਸ਼ਿਆਰਪੁਰ ਦਾ ਜਵਾਨ ਹੋਇਆ ਸ਼ਹੀਦ

Ilford triple stabbingਜ਼ਿਕਰਯੋਗ ਹੈ ਕਿ ਪੂਰਬੀ ਲੰਡਨ ਦੇ ਇਲਾਕੇ ਇਲਫਰਡ ‘ਚ 3 ਸਿੱਖ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਮਿਲੀ ਜਾਣਕਾਰੀ ਮੁਤਾਬਕ ਹਮਲਾ ਪੂਰਬੀ ਲੰਡਨ ਦੇ ਇਲਫਰਡ ‘ਚ ਐਤਵਾਰ ਸ਼ਾਮ 7:30 ਵਜੇ ਸੱਤ ਕਿੰਗਸ ਸਟੇਸ਼ਨ ਨੇੜੇ ਹੋਇਆ ਸੀ।

-PTC News