Sat, Apr 27, 2024
Whatsapp

ਜੰਮੂ ਕਸ਼ਮੀਰ ਦੇ ਤ੍ਰਾਲ 'ਚ ਫੌਜ ਨੇ ਕੀਤੇ ਹਿਜ਼ਬੁਲ ਦੇ 3 ਅੱਤਵਾਦੀ ਢੇਰ

Written by  Jagroop Kaur -- January 29th 2021 10:26 PM -- Updated: January 29th 2021 10:27 PM
ਜੰਮੂ ਕਸ਼ਮੀਰ ਦੇ ਤ੍ਰਾਲ 'ਚ ਫੌਜ ਨੇ ਕੀਤੇ ਹਿਜ਼ਬੁਲ ਦੇ 3 ਅੱਤਵਾਦੀ ਢੇਰ

ਜੰਮੂ ਕਸ਼ਮੀਰ ਦੇ ਤ੍ਰਾਲ 'ਚ ਫੌਜ ਨੇ ਕੀਤੇ ਹਿਜ਼ਬੁਲ ਦੇ 3 ਅੱਤਵਾਦੀ ਢੇਰ

ਬੀਤੇ ਕੁਝ ਸਮੇਂ ਤੋਂ ਅੱਤਵਾਦੀ ਗਤੀਵਿਧੀਆਂ 'ਚ ਲਗਾਤਾਰ ਵਧ ਹੁੰਦਾ ਜਾ ਰਿਹਾ ਹੈ , ਪਰ ਭਾਰਤੀ ਫੌਜ ਵੀ ਆਪਣੀ ਸਤਰਕਤਾ ਅਤੇ ਜਾਂਬਾਜ਼ੀ ਨਾਲ ਇਹਨਾਂ ਅਤੱਵਦੀਆਂ ਦੇ ਮਨਸੂਬੇ ਨਾਕਾਮ ਕਰ ਰਹੀ ਹੈ , ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਜੰਮੂ-ਕਸ਼ਮੀਰ ਦੇ ਤਰਾਲ ’ਚ ਸੁਰੱਖਿਆ ਫੌਰਸਾਂ ਅਤੇ ਅੱਤਵਾਦੀਆਂ ਵਿਚਾਲੇ ਸ਼ੁੱਕਰਵਾਰ ਮੁਕਾਬਲੇ ਦੌਰਾਨ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਜੰਮੂ-ਕਸ਼ਮੀਰ ਪੁਲਸ ਦੇ ਆਈ.ਜੀ.ਪੀ. ਵਿਜੇ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਤਿੰਨੋ ਅੱਤਵਾਦੀ ਸਥਾਨਕ ਵਾਸੀ ਹਨ ਅਤੇ ਹਿਜ਼ਬੁਲ ਨਾਲ ਸਬੰਧ ਰੱਖਦੇ ਹਨ। 3 terrorists killed in encounter in J&K's Tral | India News – India TVਹਮਲੇ ’ਚ ਇਕ ਅੱਤਵਾਦੀ ਮਰਹਾਮਾ ਦੇ ਆਰਿਫ ਬਰਸ਼ੀਦ ਦੀ ਪਛਾਣ ਹੋਈ ਸੀ, ਜੋ ਅੱਜ ਹੋਏ ਮੁਕਾਬਲੇ ’ਚ ਮਾਰਿਆ ਗਿਆ। ਇਸ ਤੋਂ ਇਲਾਵਾ 2 ਹੋਰ ਅੱਤਵਾਦੀਆਂ ਦੀ ਪਛਾਣ ਵਾਰਿਸ ਹਸਨ ਨਾਇਕੂ ਅਤੇ ਸਈਦ ਹਾਫਿਜ਼ ਵਜੋ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਮੁਕਾਬਲੇ ’ਚ ਮਾਰੇ ਗਏ ਅੱਤਵਾਦੀਆਂ ਕੋਲੋਂ ਇਕ ਏ. ਕੇ-47, 2 ਪਿਸਤੌਲ ਅਤੇ 4 ਗ੍ਰਨੇਡ ਵੀ ਬਰਾਮਦ ਹੋਏ ਹਨ। ਹੋਰ ਪੜ੍ਹੋ : ਸਿੰਘੂ ਬਾਰਡਰ ‘ਤੇ ਕਿਸਾਨਾਂ ‘ਤੇ ਪੱਥਰਬਾਜ਼ੀ , ਤੋੜੇ ਕਿਸਾਨਾਂ ਦੇ ਟੈਂਟ , ਪੁਲਿਸ ਨੇ ਛੱਡੇ ਹੰਝੂ ਗੈਸ ਦੇ ਗੋਲੇ  Hizbul Mujahideen terrorist killed in encounter with security forces in  Shopianਜਾਣਕਾਰੀ ਮੁਤਾਬਕ ਸੁਰੱਖਿਆ ਫੋਰਸਾਂ ਨੂੰ ਤਰਾਲ ਦੇ ਮੰਦੋਰਾ ਇਲਾਕੇ ’ਚ ਅੱਤਵਾਦੀਆਂ ਬਾਰੇ ਸੂਚਨਾ ਮਿਲੀ ਸੀ। ਜਿਸ ਦੇ ਅਧਾਰ ’ਤੇ ਫੌਜ, ਪੁਲਸ ਅਤੇ ਸੀ. ਆਰ. ਪੀ. ਐੱਫ. ਦੀ ਸਾਂਝੀ ਟੀਮ ਨੇ ਇਲਾਕੇ ਦੀ ਘੇਰਾਬੰਦੀ ਕੀਤੀ। ਇਸੇ ਦੌਰਾਨ ਅੱਤਵਾਦੀਆਂ ਨੇ ਫਾਇੰਰਿੰਗ ਸ਼ੁਰੂ ਕਰ ਦਿੱਤੀ।How Pakistan was involved in 1947 invasion of Jammu and Kashmir, Opinions &  Blogs News | wionews.comਉੱਥੇ ਹੀ ਰਾਜੌਰੀ ਜ਼ਿਲੇ ’ਚ ਇਕ ਧਾਰਮਿਕ ਸਥਾਨ ਨੇੜੇ ਬੰਬ ਧਮਾਕਾ ਹੋਇਆ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਵੀਰਵਾਰ ਰਾਤ ਤਕਰੀਬਨ 1 ਵਜੇ ਪਲਮਾ ਕੋਟੇਧਾਰਾ ਪਿੰਡ ’ਚ ਇਕ ਧਾਰਮਿਕ ਸਥਾਨ ਨੇੜੇ ਵਾਪਰੀ। ਉਧਰ ਸੋਪੋਰ ਕਸਬੇ ’ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋ ਇਕ ਸ਼ੱਕੀ ਡੱਬਾ ਮਿਲਿਆ। ਇਹ ਡੱਬਾ ਪੁਲਸ ਪੋਸਟ ਨੇੜੇ ਪਿਆ ਸੀ, ਜਿਸ ਨੂੰ ਹਟਾਉਣ ਲਈ ਤੁਰੰਤ ਬੰਬ ਨੂੰ ਡਫਿਊਜ਼ ਕਰਨ ਵਾਲੇ ਦਸਤੇ ਨੂੰ ਬੁਲਾਇਆ ਗਿਆ। ਜਿਸ ਵੱਲੋਂ ਕਾਰਵਾਈ ਜਾਰੀ ਹੈ।


Top News view more...

Latest News view more...