ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫ਼ਲਤਾ, ਅਨੰਤਨਾਗ ਮੁਕਾਬਲੇ ਵਿਚ 3 ਅੱਤਵਾਦੀ ਢੇਰ

3 terrorists killed in encounter with security forces in Jammu and Kashmir’s Anantnag
ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫ਼ਲਤਾ, ਅਨੰਤਨਾਗ ਮੁਕਾਬਲੇ ਵਿਚ 3 ਅੱਤਵਾਦੀ ਢੇਰ 

ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫ਼ਲਤਾ, ਅਨੰਤਨਾਗ ਮੁਕਾਬਲੇ ਵਿਚ 3 ਅੱਤਵਾਦੀ ਢੇਰ:ਸ੍ਰੀਨਗਰ : ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਅੱਜ ਸਵੇਰੇ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਦਿਲਬਾਗ ਸਿੰਘ ਮੁਤਾਬਕ ਅਨੰਤਨਾਗ ਦੇ ਕੁਲਚੋਹਰ ਇਲਾਕੇ ‘ਚ ਹੋਈ ਇਸ ਮੁਠਭੇੜ ਦੌਰਾਨ ਮਾਰੇ ਗਏ ਅੱਤਵਾਦੀਆਂ ‘ਚ ਦੋ ਲਸ਼ਕਰ ਅਤੇ ਇੱਕ ਹਿਜ਼ਬੁਲ ਕਮਾਂਡਰ ਮਸੂਦ ਅਹਿਮਦ ਭੱਟ ਸ਼ਾਮਲ ਹੈ।

ਉਨ੍ਹਾਂ ਦੱਸਿਆ ਕਿ ਮਸੂਦ ਡੋਡਾ ਦਾ ਇਕਲੌਤਾ ਅੱਤਵਾਦੀ ਸੀ, ਜਿਹੜਾ ਜਿੰਦਾ ਬਚਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਮਸੂਦ ਦੇ ਮਾਰੇ ਜਾਣ ਤੋਂ ਬਾਅਦ ਹੁਣ ਡੋਡਾ ਅੱਤਵਾਦ ਮੁਕਤ ਇਲਾਕਾ ਬਣ ਗਿਆ ਹੈ। ਇਸ ਦੌਰਾਨ ਸੈਨਾ ਨੇ ਮੌਕੇ ਤੋਂ ਹਥਿਆਰ ਵੀ ਜਬਤ ਕੀਤੇ ਹਨ। ਜ਼ਬਤ ਕੀਤੇ ਗਏ ਹਥਿਆਰਾਂ ਵਿੱਚ ਇੱਕ ਰਾਈਫਲ ਅਤੇ 2 ਪਿਸਤੌਲ ਹਨ। ਘਟਨਾ ਵਾਲੀ ਥਾਂ ‘ਤੇ ਪੁਲਿਸ ਦਾ ਆਪ੍ਰੇਸ਼ਨ ਜਾਰੀ ਹੈ। ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਉੱਥੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮੁੱਠਭੇੜ ਅਨੰਤਨਾਗ ਦੇ ਰਣੀਪੋਰਾ ਇਲਾਕੇ ਵਿੱਚ ਹੋਈ ਹੈ। ਪੁਲਿਸ ਅਨੁਸਾਰ ਅੱਤਵਾਦੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਅੱਜ ਦੀ ਮੁਠਭੇੜ ਦੇ ਨਾਲ ਹੀ ਇਸ ਸਾਲ ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ 116 ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ। ਇਸ ਵਿੱਚੋਂ ਸਿਰਫ 38 ਅੱਤਵਾਦੀ ਸਿਰਫ਼ ਇਸ ਮਹੀਨੇ ਮਾਰੇ ਗਏ ਹਨ ।

ਦੱਸ ਦੇਈਏ ਕਿ ਇਸ ਮੁੱਠਭੇੜ ਵਿੱਚ ਮਾਰੇ ਗਏ ਤਿੰਨ ਅੱਤਵਾਦੀਆਂ ਦੇ ਨਾਲ ਹੀ ਇਸ ਸਾਲ ਸੁਰੱਖਿਆ ਬਲਾਂ ਨੇ 116 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਜੂਨ ਮਹੀਨੇ ਵਿੱਚ ਸਿਰਫ 29 ਦਿਨਾਂ ਵਿੱਚ 38 ਅੱਤਵਾਦੀ ਮਾਰੇ ਗਏ ਹਨ। ਫੌਜ ਦੇ ਹੱਥੋਂ ਮਾਰੇ ਗਏ ਅੱਤਵਾਦੀਆਂ ਵਿੱਚ ਵੱਖ-ਵੱਖ ਅੱਤਵਾਦੀ ਸੰਗਠਨਾਂ ਦੇ 6 ਸਵੈ-ਸ਼ੈਲੀ ਦੇ ਕਮਾਂਡਰ ਵੀ ਸ਼ਾਮਿਲ ਹਨ।
-PTCNews