ਖੇਤੀ ਕਾਨੂੰਨਾਂ ਖਿਲਾਫ਼ 30 ਕਿਸਾਨ ਜਥੇਬੰਦੀਆਂ ਵੱਲੋਂ 48ਵੇਂ ਦਿਨ ਵੀ ਧਰਨੇ ਪ੍ਰਦਰਸ਼ਨ ਜਾਰੀ
ਖੇਤੀ ਕਾਨੂੰਨਾਂ ਖਿਲਾਫ਼ 30 ਕਿਸਾਨ ਜਥੇਬੰਦੀਆਂ ਵੱਲੋਂ 48ਵੇਂ ਦਿਨ ਵੀ ਧਰਨੇ ਪ੍ਰਦਰਸ਼ਨ ਜਾਰੀ:ਚੰਡੀਗੜ੍ਹ : ਕੇਂਦਰ ਸਰਕਾਰ ਖ਼ਿਲਾਫ਼ ਨਾਅਰੇ ਗੂੰਜਦੇ ਰਹੇ। ਇਸੇ ਦੌਰਾਨ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਪੰਜਾਬ ਮੰਡੀ ਬੋਰਡ ਵੱਲੋਂ ਪੇਂਡੂ-ਖੇਤਰ ਦੇ ਝੋਨੇ ਦੀ ਖ੍ਰੀਦ ਵਾਲ਼ੇ ਛੋਟੇ ਅਤੇ ਦਰਮਿਆਨੇ ਖਰੀਦ -ਕੇਂਦਰ ਬੰਦ ਕਰਨ ਅਤੇ ਵੱਡੇ-ਯਾਰਡਾਂ ਤੱਕ ਹੀ ਖ੍ਰੀਦ ਸੀਮਿਤ ਕਰਨ ਦੀ ਪੰਜਾਬ ਭਰ 'ਚ ਕਿਸਾਨ-ਜਥੇਬੰਦੀਆਂ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ। [caption id="attachment_450061" align="aligncenter" width="300"] ਖੇਤੀ ਕਾਨੂੰਨਾਂ ਖਿਲਾਫ਼ 30 ਕਿਸਾਨ ਜਥੇਬੰਦੀਆਂ ਵੱਲੋਂ 48ਵੇਂ ਦਿਨ ਵੀ ਧਰਨੇ ਪ੍ਰਦਰਸ਼ਨ ਜਾਰੀ[/caption] ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ 60-70 ਕਿਲੋਮੀਟਰ ਤੱਕ ਦੂਰ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਲੈ ਕੇ ਜਾਣ 'ਤੇ ਆਵਾਜਾਈ ਦਾ ਬਹੁਤ ਖਰਚਾ ਪਵੇਗਾ, ਇਸ ਕਰਕੇ 15 ਦਿਨ ਹੋਰ ਛੋਟੇ ਅਤੇ ਦਰਮਿਆਨੇ ਖ੍ਰੀਦ-ਕੇਂਦਰ ਚਾਲੂ ਰੱਖੇ ਜਾਣ। [caption id="attachment_450060" align="aligncenter" width="300"] ਖੇਤੀ ਕਾਨੂੰਨਾਂ ਖਿਲਾਫ਼ 30 ਕਿਸਾਨ ਜਥੇਬੰਦੀਆਂ ਵੱਲੋਂ 48ਵੇਂ ਦਿਨ ਵੀ ਧਰਨੇ ਪ੍ਰਦਰਸ਼ਨ ਜਾਰੀ[/caption] ਪੰਜਾਬ ਭਰ 'ਚ ਧਰਨਿਆਂ ਨੂੰ ਸੰਬੋਧਨ ਕਰਦਿਆਂ 30-ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮੋਦੀ-ਸਰਕਾਰ ਵੱਲੋਂ ਜਾਰੀ ਕੀਤੇ ਕਾਲੇ-ਕਾਨੂੰਨਾਂ ਲੋਕਾਂ ਉੱਪਰ ਕੋਈ ਪਹਿਲਾ ਹੱਲਾ ਨਹੀਂ, ਸਗੋਂ 1991 'ਚ ਰਾਓ-ਮਨਮੋਹਣ ਸਿੰਘ ਹਕੂਮਤ ਵੱਲੋਂ ਸਾਮਰਜੀ ਦਿਸ਼ਾ ਨਿਰਦੇਸ਼ਾਂ ਤਹਿਤ ਸ਼ੁਰੂ ਕੀਤੀ ਆਰਥਿਕ ਸੁਧਾਰਾਂ ਦੀ ਪ੍ਰਕਿਰਿਆ ਦਾ ਜਾਰੀ ਰੂਪ ਹੈ। ਮੋਦੀ ਹਕੂਮਤ ਵੱਲੋਂ ਉਹਨਾਂ ਨੀਤੀਆਂ ਨੂੰ ਜਾਰੀ ਰੱਖਦਿਆਂ ਜਨਤਕ ਖੇਤਰ ਦੇ ਅਦਾਰਿਆਂ ( ਕੋਇਲਾ ਖਾਣਾਂ, ਜਹਾਜ਼ ਰਾਨੀ, ਹਵਾਈਅੱਡੇ, ਰੇਲਵੇ, ਸੜ੍ਹਕਾਂ, ਟਰਾਂਸਪੋਰਟ,ਸਿਹਤ, ਸਿੱਖਿਆ,ਬੀਮਾ, ਬੰਦਰਗਾਹਾਂ ਆਦਿ) ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। [caption id="attachment_450059" align="aligncenter" width="300"] ਖੇਤੀ ਕਾਨੂੰਨਾਂ ਖਿਲਾਫ਼ 30 ਕਿਸਾਨ ਜਥੇਬੰਦੀਆਂ ਵੱਲੋਂ 48ਵੇਂ ਦਿਨ ਵੀ ਧਰਨੇ ਪ੍ਰਦਰਸ਼ਨ ਜਾਰੀ[/caption] ਡਾ. ਦਰਸ਼ਨਪਾਲ ਨੇ ਕਿਹਾ ਕਿ ਅੱਜ 18 ਨਵੰਬਰ ਨੂੰ ਕਿਸਾਨ ਭਵਨ, ਚੰਡੀਗੜ੍ਹ ਵਿਖੇ 30 ਕਿਸਾਨ-ਜਥੇਬੰਦੀਆਂ ਕੇਂਦਰੀ-ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਰੇਲਵੇ-ਮੰਤਰੀ ਪਿਊਸ਼ ਗੋਇਲ ਨਾਲ ਹੋਈ ਮੀਟਿੰਗ ਸਬੰਧੀ ਸਮੀਖਿਆ ਕਰਦਿਆਂ ਅਗਲੇ-ਸੰਘਰਸ਼ ਦਾ ਐਲਾਨ ਕਰਨਗੀਆਂ ਅਤੇ 26-27 ਤੋਂ ਦਿੱਲੀ ਵਿਖੇ ਦੇਸ਼-ਭਰ ਦੀਆਂ ਕਰੀਬ 500 ਕਿਸਾਨ- ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੇ ਜਾ ਰਹੇ ਦੇਸ਼-ਪੱਧਰੀ ਕਿਸਾਨ-ਮੋਰਚੇ ਸਬੰਧੀ ਪੰਜਾਬ ਭਰ 'ਚ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੀਆਂ। -PTCNews