ਮੁੱਖ ਖਬਰਾਂ

ਪਿਛਲੇ 24 ਘੰਟਿਆਂ 'ਚ 34 ਹਜ਼ਾਰ ਨਵੇਂ ਕੋਰੋਨਾ ਕੇਸ ਆਏ ਸਾਹਮਣੇ , 375 ਮਰੀਜ਼ਾਂ ਦੀ ਹੋਈ ਮੌਤ

By Riya Bawa -- August 21, 2021 12:16 pm -- Updated:August 21, 2021 12:39 pm

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੇ ਮਾਮਲੇ ਹੁਣ ਘਟਣੇ ਸ਼ੁਰੂ ਹੋ ਗਏ ਹਨ। ਇਸ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੀ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜੇ ਮੁਤਾਬਿਕ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 34 ਹਜ਼ਾਰ 457 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 375 ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਮੌਤ ਹੋ ਗਈ ਹੈ।

ਨਾਲ ਹੀ ਐਕਟਿਵ ਮਰੀਜ਼ਾਂ ਦੀ ਗਿਣਤੀ ਵੀ ਘੱਟ ਗਈ ਹੈ। ਇਸ ਸਮੇਂ 3 ਲੱਖ 61 ਹਜ਼ਾਰ 340 ਐਕਟਿਵ ਕੇਸ ਹਨ। ਇਹ ਅੰਕੜਾ 151 ਦਿਨਾਂ ਵਿੱਚ ਸਭ ਤੋਂ ਘੱਟ ਹੈ।

11 ਦਿਨਾਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਕੋਰੋਨਾ ਕਾਰਨ ਹੁਣ ਤੱਕ 4.33 ਲੱਖ ਤੋਂ ਵੱਧ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪਿਛਲੇ ਦਿਨ 57 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜਧਾਨੀ ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ 57 ਨਵੇਂ ਮਾਮਲੇ ਸਾਹਮਣੇ ਆਏ ਹਨ। ਪਹਿਲਾਂ ਇੱਥੇ 50 ਤੋਂ ਘੱਟ ਮਾਮਲੇ ਆ ਰਹੇ ਸਨ। ਕੋਰੋਨਾ ਦੇ ਮਾਮਲੇ 12 ਦਿਨਾਂ ਬਾਅਦ ਵਧੇ ਹਨ, ਹੁਣ ਤੱਕ ਇੱਥੇ 14.37 ਲੱਖ ਲੋਕ ਸੰਕਰਮਿਤ ਹੋਏ ਹਨ।

corona case corona case

-PTCNews

  • Share