ਇਨਸਾਨੀਅਤ ਨੂੰ ਸ਼ਰਮਨਾਕ ਕਰਨ ਵਾਲਾ ਕਾਰਾ : ਪਾਰਕ ‘ਚੋਂ ਮਿਲੀ 4 ਦਿਨਾਂ ਦੀ ਮਾਸੂਮ ਬੱਚੀ  

4-day-old newborn girl found in park near Ludhiana Lodhi Club
ਇਨਸਾਨੀਅਤ ਨੂੰ ਸ਼ਰਮਨਾਕ ਕਰਨ ਵਾਲਾ ਕਾਰਾ : ਪਾਰਕ 'ਚੋਂ ਮਿਲੀ 4 ਦਿਨਾਂ ਦੀ ਮਾਸੂਮ ਬੱਚੀ  

ਲੁਧਿਆਣਾ : ਲੁਧਿਆਣਾ ਦੇ ਲੋਧੀ ਕਲੱਬ ਦੇ ਨਾਲ ਲੱਗਦੀ ਇਕ ਪਾਰਕ ‘ਚੋਂ ਕੁਝ ਦਿਨਾਂ ਦੀ ਨਵੀਂ ਜੰਮੀ ਬੱਚੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੇ ਮਨੁੱਖਤਾ ਨੂੰ ਸ਼ਰਮਿੰਦਾ ਕਰ ਦਿੱਤਾ ਹੈ। ਜਿਸ ਤੋਂ ਬਾਅਦ ਹੜਕੰਪ ਮਚ ਗਿਆ ਹੈ ਅਤੇ ਦੋਸ਼ੀ ਮਾਤਾ -ਪਿਤਾ ਦੀ ਭਾਲ ਕੀਤੀ ਜਾ ਰਹੀ ਹੈ।

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ  

4-day-old newborn girl found in park near Ludhiana Lodhi Club
ਇਨਸਾਨੀਅਤ ਨੂੰ ਸ਼ਰਮਨਾਕ ਕਰਨ ਵਾਲਾ ਕਾਰਾ : ਪਾਰਕ ‘ਚੋਂ ਮਿਲੀ 4 ਦਿਨਾਂ ਦੀ ਮਾਸੂਮ ਬੱਚੀ

ਜਾਣਕਾਰੀ ਅਨੁਸਾਰ ਸੈਰ ਕਰਨ ਲਈ ਆਏ ਬੀਆਰਐੱਸ ਨਗਰ ਦੇ ਸੰਨੀ ਮਸੀਹ ਨੇ ਅਚਾਨਕ ਬੱਚੀ ਦੇ ਰੋਣ ਦੀ ਆਵਾਜ਼ ਸੁਣੀ। ਜਦੋਂ ਨੇੜੇ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਝਾੜੀਆਂ ਵਿੱਚ ਕਾਲੇ ਰੰਗ ਦੇ ਥੈਲੇ ਚ ਕੁਝ ਦਿਨਾਂ ਦੀ ਮਾਸੂਮ ਲੜਕੀ ਪਈ ਹੋਈ ਸੀ। ਸੰਨੀ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

4-day-old newborn girl found in park near Ludhiana Lodhi Club
ਇਨਸਾਨੀਅਤ ਨੂੰ ਸ਼ਰਮਨਾਕ ਕਰਨ ਵਾਲਾ ਕਾਰਾ : ਪਾਰਕ ‘ਚੋਂ ਮਿਲੀ 4 ਦਿਨਾਂ ਦੀ ਮਾਸੂਮ ਬੱਚੀ

ਇਸ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਬੱਚੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਬੱਚੀ ਨੂੰ ਇਲਾਕੇ ਦੇ ਹੀ ਇਕ ਪਰਿਵਾਰ ਨੂੰ ਦੇ ਦਿੱਤਾ ਗਿਆ ਹੈ। ਸੋਮਵਾਰ ਨੂੰ ਪੁਲਿਸ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਕਰੇਗੀ ।

4-day-old newborn girl found in park near Ludhiana Lodhi Club
ਇਨਸਾਨੀਅਤ ਨੂੰ ਸ਼ਰਮਨਾਕ ਕਰਨ ਵਾਲਾ ਕਾਰਾ : ਪਾਰਕ ‘ਚੋਂ ਮਿਲੀ 4 ਦਿਨਾਂ ਦੀ ਮਾਸੂਮ ਬੱਚੀ

ਇਸ ਮੌਕੇ ਜਾਂਚ ਅਧਿਕਾਰੀ ਏਐਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਜਲਦੀ ਹੀ ਬੱਚੀ ਨੂੰ ਸੁੱਟਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਦੇ ਮੁਤਾਬਕ ਮੁਲਜ਼ਮ ਨੂੰ ਤਲਾਸ਼ਣ ਲਈ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।

-PTCNews