ਪੰਜਾਬ ਦੀਆਂ ਜੇਲ੍ਹਾਂ ਜਾਂ ਮੋਬਾਈਲ ਫੋਨ ਦੁਕਾਨਾਂ ! ਇੱਕ ਵਾਰ ਫਿਰ ਪਟਿਆਲਾ ਜੇਲ੍ਹ ‘ਚੋਂ 4 ਸਮਾਰਟ ਫੋਨ ਬਰਾਮਦ

Patiala Jail

ਪੰਜਾਬ ਦੀਆਂ ਜੇਲ੍ਹਾਂ ਜਾਂ ਮੋਬਾਈਲ ਫੋਨ ਦੁਕਾਨਾਂ ! ਇੱਕ ਵਾਰ ਫਿਰ ਪਟਿਆਲਾ ਜੇਲ੍ਹ ‘ਚੋਂ 4 ਸਮਾਰਟ ਫੋਨ ਬਰਾਮਦ, ਪਟਿਆਲਾ: ਪੰਜਾਬ ਦੀਆਂ ਜੇਲ੍ਹਾਂ ‘ਚੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਆਏ ਦਿਨ ਪੰਜਾਬ ਦੀਆਂ ਜੇਲ੍ਹਾਂ ‘ਚੋਂ ਮੋਬਾਈਲ ਫੋਨ ਮਿਲਣ ‘ਤੇ ਜੇਲ੍ਹ ਪ੍ਰਸ਼ਾਸਨ ‘ਤੇ ਵੱਡੇ ਸਵਾਲ ਖੜੇ ਹੋ ਰਹੇ ਹਨ। ਇੱਕ ਵਾਰ ਫਿਰ ਤੋਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚੋਂ ਚਾਰ ਸਮਾਰਟ ਫੋਨ ਬਰਾਮਦ ਹੋਏ ਹਨ।

Patiala Jailਪਹਿਲੇ ਕੇਸ ‘ਚ ਕੈਦੀ ਗੁਰਜੀਤ ਸਿੰਘ ਪਾਸੋਂ ਸੈਮਸੰਗ ਕੰਪਨੀ ਦਾ ਮੋਬਾਈਲ ਬਰਾਮਦ ਕੀਤਾ ਗਿਆ ਹੈ। ਦੂਜੇ ਕੇਸ ‘ਚ ਜਗਜੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ ਪਟਿਆਲਾ ਦੀ ਸ਼ਿਕਾਇਤ ‘ਤੇ ਇੱਕ ਵਿਅਕਤੀ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ ਕਿ ਮਿਤੀ 20/01/20 ਨੂੰ ਬੈਰਕ ਨੰ. 5/6 ਅਤੇ 6/2 ਦੀ ਤਲਾਸ਼ੀ ਕੀਤੀ ਗਈ ਤਾ ਤਲਾਸ਼ੀ ਦੋਰਾਨ ਇੱਕ ਮੋਬਾਇਲ ਫੋਨ ਸੈਮਸੰਗ ਕੰਪਨੀ ਦਾ ਡਬਲ ਸਿਮ ਵਾਲਾ ਬਿਨਾਂ ਬੈਟਰੀ ਸਮੇਤ ਚਾਰਜਰ ਦੇ ਬ੍ਰਾਮਦ ਹੋਇਆ।

ਹੋਰ ਪੜ੍ਹੋ:ਇੱਕ ਵਾਰ ਫਿਰ ਘਟੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ

Patiala Jailਤੀਜੇ ਕੇੇਸ ‘ਚ ਹਵਾਲਾਤੀ ਵਿਕਰਮ ਪ੍ਰਤਾਪ ਸਿੰਘ ਦੀ ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਇੱਕ ਚਿੱਟੇ ਰੰਗ ਦਾ ਮੋਬਾਇਲ ਫੋਨ ਸੈਮਸੰਗ ਕੰਪਨੀ ਦਾ ਡਬਲ ਸਿਮ ਵਾਲਾ ਸਮੇਤ ਬੈਟਰੀ ਤੇ ਕੇਬਲ ਦੇ ਬ੍ਰਾਮਦ ਹੋਇਆ ਹੈ।

Patiala Jailਹਰਬੰਸ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ ਵਲੋਂ ਇੱਕ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ ਕਿ ਚੱਕੀਆ ਦੇ ਗੇਟ ‘ਚ ਛੁਪਾ ਕੇ ਰੱਖਿਆ ਹੋਇਆ ਦੁੱਧ ਦੀ ਥੈਲੀ ਵਰਗਾ ਕਾਗਜ ਬ੍ਰਾਮਦ ਹੋਇਆ, ਜਿਸ ਨੂੰ ਖੋਲ ਕੇ ਚੈਕ ਕਰਨ ‘ਤੇ ਗੋਲਡਨ ਰੰਗ ਦਾ 1 ਟੱਚ ਮੋਬਾਇਲ ਫੋਨ ਡਬਲ ਸਿਮ ਵਾਲਾ ਸਮੇਤ ਬੈਟਰੀ ਬਿਨਾਂ ਸਿਮ ਕਾਰਡ ਦੇ ਬ੍ਰਮਾਦ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਥਾਣਾ ਤ੍ਰਿਪੁੜੀ ਵੱਲੋਂ ਇਹ ਚਾਰੇ ਮੁਕਦਮੇ ਦਰਜ ਕੀਤੇ ਗਏ ਹਨ।

-PTC News