ਹੋਰ ਖਬਰਾਂ

BKU ਉਗਰਾਹਾਂ ਵੱਲੋਂ ਦਿੱਲੀ ਮੋਰਚਾ 'ਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦਾ ਮਨਾਇਆ ਸ਼ਹੀਦੀ ਦਿਹਾੜਾ

By Shanker Badra -- December 28, 2020 10:12 am -- Updated:Feb 15, 2021

BKU ਉਗਰਾਹਾਂ ਵੱਲੋਂ ਦਿੱਲੀ ਮੋਰਚਾ 'ਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦਾ ਮਨਾਇਆ ਸ਼ਹੀਦੀ ਦਿਹਾੜਾ:ਨਵੀਂ ਦਿੱਲੀ : ਦਿੱਲੀ ਦੇ ਟਿਕਰੀ ਬਾਰਡਰ 'ਤੇ ਲੱਗੇ ਕਿਸਾਨ ਮੋਰਚੇ 'ਚ ਐਤਵਾਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਤੇ ਸੰਘਰਸ਼ ਅੰਦਰ ਡਟੇ ਰਹਿਣ ਦਾ ਅਹਿਦ ਲਿਆ ਗਿਆ। ਇਸ ਵਿਸ਼ਾਲ ਰੈਲੀ ਦੀ ਸ਼ੁਰੂਆਤ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਲਈ 2 ਮਿੰਟ ਦਾ ਮੌਨ ਰੱਖਣ ਤੇ ਜੋਸ਼ੀਲੇ ਨਾਅਰੇ ਗੁੰਜਾਉਣ ਨਾਲ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਬਰ ਜ਼ੁਲਮ ਖ਼ਿਲਾਫ ਡਟਣ ਦੀ ਪ੍ਰੇਰਨਾ ਦਿੰਦੀ ਹੈ।

461366-2BKU Ugrahan celebrate Martyrdom Day of Chhote Sahibzaade and Mata Gujri ji in Kisan Morcha BKUਉਗਰਾਹਾਂ ਵੱਲੋਂ ਦਿੱਲੀ ਮੋਰਚਾ 'ਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦਾ ਮਨਾਇਆਸ਼ਹੀਦੀ ਦਿਹਾੜਾ

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਨੇ ਹੁਣ ਸੰਘਰਸ਼ ਹੋਰ ਤੇਜ਼ ਕਰਨ ਦਾ ਕੀਤਾ ਐਲਾਨ , ਮੋਦੀ ਨੂੰ ਦਿੱਤੀ ਇਹ ਵੱਡੀ ਧਮਕੀ

ਇਹਨਾਂ ਸ਼ਹਾਦਤਾਂ ਦਾ ਦੌਰ ਲੋਕਾਂ ਦੇ ਹੱਕੀ ਸੰਗਰਾਮਾਂ ਦੇ ਇਤਿਹਾਸ ਅੰਦਰ ਅਜਿਹਾ ਸ਼ਾਨਾਂਮੱਤਾ ਅਧਿਆਏ ਹੈ ,ਜੋ ਕਿਰਤੀ ਜਮਾਤਾਂ ਦੇ ਆਗੂਆਂ ਦੀ ਦਲੇਰੀ, ਸਬਰ, ਸਿਦਕ ਤੇ ਆਪਾਵਾਰੂ ਭਾਵਨਾ ਦੀ ਲਾਸਾਨੀ ਮਿਸਾਲ ਬਣਦਾ ਹੈ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ਾਂ ਅੰਦਰ ਮੁਲਕ ਦੇ ਕਿਸਾਨ ਅੱਜ ਦੇ ਦਿਹਾੜੇ ਇਨ੍ਹਾਂ ਸ਼ਹਾਦਤਾਂ ਤੋਂ ਪ੍ਰੇਰਨਾ ਲੈ ਰਹੇ ਹਨ। ਉਨ੍ਹਾਂ ਮੋਦੀ ਹਕੂਮਤ ਵੱਲੋ ਲੋਕਾਂ ਦੀ ਹੱਕੀ ਆਵਾਜ਼ ਨਜ਼ਰਅੰਦਾਜ਼ ਕਰਨ ਦੇ ਰਵੱਈਏ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਦੇਸੀ ਵਿਦੇਸ਼ੀ ਬਹੁ ਕੌਮੀ ਕੰਪਨੀਆਂ ਦੀ ਸੇਵਾ ਕਰਨ ਦਾ ਵਚਨ ਦੇ ਕੇ ਸੱਤਾ ਸੰਭਾਲਣ ਵਾਲੀ ਮੋਦੀ ਸਰਕਾਰ ਆਪਣਾ ਵਚਨ ਪੁਗਾ ਰਹੀ ਹੈ ਤੇ ਲੋਕਾਂ ਨਾਲ ਗੱਦਾਰੀ ਦੇ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ।

461366-2BKU Ugrahan celebrate Martyrdom Day of Chhote Sahibzaade and Mata Gujri ji in Kisan Morcha BKUਉਗਰਾਹਾਂ ਵੱਲੋਂ ਦਿੱਲੀ ਮੋਰਚਾ 'ਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦਾ ਮਨਾਇਆਸ਼ਹੀਦੀ ਦਿਹਾੜਾ

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੇਸ਼ ਕੀਤੀਆਂ ਸੋਧਾਂ ਇਨ੍ਹਾਂ ਕਾਨੂੰਨਾਂ ਦੇ ਤੱਤ ਅੰਦਰ ਕੋਈ ਫ਼ਰਕ ਪਾਉਣ ਵਾਲੀਆਂ ਨਹੀਂ ਹਨ ਸਗੋਂ ਇਹ ਤਿੰਨੋਂ ਕਨੂੰਨ ਇੱਕ ਦੂਜੇ ਨਾਲ ਜੁੜ ਕੇ ਬੱਝਵਾਂ ਹਮਲਾ ਬਣਦੇ ਹਨ। ਇਨ੍ਹਾਂ ਨੂੰ ਰੱਦ ਕਰਨ ਦਾ ਅਰਥ ਖੇਤੀ ਜਿਣਸਾਂ ਦੀ ਮੰਡੀ ਅੰਦਰ ਕਾਰਪੋਰੇਟਾਂ ਦੇ ਦਾਖ਼ਲੇ ਦਾ ਰਾਹ ਬੰਦ ਕਰਨਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਤੇ ਸਭਨਾਂ ਸੂਬਿਆਂ ਤੇ ਸਭਨਾਂ ਫ਼ਸਲਾਂ ਦੀ ਐੱਮ ਐੱਸ ਪੀ ਉੱਪਰ ਸਰਕਾਰੀ ਖ਼ਰੀਦ ਦਾ ਕਾਨੂੰਨੀ ਹੱਕ ਲੈਣ ਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਾਉਣ ਆਦਿ ਮੰਗਾਂ ਲਈ ਇਹ ਘੋਲ ਹੋਰ ਸਿਖਰਾਂ ਵੱਲ ਜਾਵੇਗਾ।

ਪੜ੍ਹੋ ਹੋਰ ਖ਼ਬਰਾਂ : ਪੰਜਾਬ ਭਾਜਪਾ ਕਿਸਾਨਾਂ ਖਿਲਾਫ਼ ਮੰਦੀ ਸ਼ਬਦਾਵਲੀ ਲਈ ਮੰਗੇ ਮੁਆਫੀ : ਸਿਕੰਦਰ ਸਿੰਘ ਮਲੂਕਾ

461366-2BKU Ugrahan celebrate Martyrdom Day of Chhote Sahibzaade and Mata Gujri ji in Kisan Morcha BKUਉਗਰਾਹਾਂ ਵੱਲੋਂ ਦਿੱਲੀ ਮੋਰਚਾ 'ਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦਾ ਮਨਾਇਆਸ਼ਹੀਦੀ ਦਿਹਾੜਾ

ਇਸ ਰੈਲੀ ਨੂੰ ਹਰਿਆਣੇ ਦੇ ਕਿਸਾਨ ਆਗੂਆਂ ਨਫੇ ਸਿੰਘ, ਰਜੇਸ਼ ਧਨਖੜ ਝੱਜਰ, ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਤੋਂ ਵਿਦਿਆਰਥੀ ਰਵਿੰਦਰ ਹਰਿਆਣਾ , ਕਿਸਾਨ ਸੰਘਰਸ਼ ਕਮੇਟੀ ਦੇ ਸੁਖਵੰਤ ਸਿੰਘ ਵਲਟੋਹਾ, ਡੀਟੀਐਫ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਫ਼ਿਲਮੀ ਡਾਇਰੈਕਟਰ ਜਤਿੰਦਰ ਮੌਹਰ, ਨੌਜਵਾਨ ਭਾਰਤ ਸਭਾ ਦੇ ਅਮਿਤੋਜ ਮਾਨ , ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਮੇਜਰ ਸਿੰਘ ਕਾਲੇਕੇ ਸਮੇਤ ਦਰਜਨ ਭਰ ਬੁਲਾਰਿਆਂ ਨੇ ਸੰਬੋਧਨ ਕੀਤਾ। ਇਸ ਰੈਲੀ ਵਿਚ ਡੀ.ਟੀ.ਐਫ ਦੀ ਅਗਵਾਈ ਹੇਠ ਮੋਗਾ ਜ਼ਿਲ੍ਹੇ ਤੋਂ ਸੈਂਕੜੇ ਅਧਿਆਪਕ ਵੀ ਸ਼ਾਮਲ ਹੋਏ।
-PTCNews