ਅਮਿਤਾਭ ਬੱਚਨ ਨੇ ਦੱਸੀ ਆਪਣੇ ਵਿਆਹ ਦੀ ਦਿਲਚਸਪ ਕਹਾਣੀ , 47 ਵੀਂ ਵਰ੍ਹੇਗੰਢ ‘ਤੇ ਸਾਂਝੀ ਕੀਤੀ ਪੁਰਾਣੀ ਤਸਵੀਰ

https://www.ptcnews.tv/wp-content/uploads/2020/06/WhatsApp-Image-2020-06-03-at-4.24.21-PM.jpeg

ਅਮਿਤਾਭ ਬੱਚਨ ਨੇ ਦੱਸੀ ਆਪਣੇ ਵਿਆਹ ਦੀ ਦਿਲਚਸਪ ਕਹਾਣੀ , 47 ਵੀਂ ਵਰ੍ਹੇਗੰਢ ‘ਤੇ ਸਾਂਝੀ ਕੀਤੀ ਪੁਰਾਣੀ ਤਸਵੀਰ: ਸਦੀ ਦੇ ਮਹਾਂਨਾਇਕ ਅਮਿਤਾਬ ਬੱਚਨ ਅਤੇ ਉਮਦਾ ਅਭਿਨੇਤਰੀ ਜਯਾ ਬੱਚਨ ਦੀ 3 ਜੂਨ ਯਾਨੀ ਕਿ ਅੱਜ ਵਿਆਹ ਦੀ 47ਵੀਂ ਵਰ੍ਹੇਗੰਢ ਹੈ , ਜਿਸਦੇ ਚਲਦੇ ਬਿੱਗ-ਬੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ‘ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਬਹੁਤ ਹੀ ਮਨਮੋਹਕ ਅੰਦਾਜ਼ ‘ਚ ਆਪਣੇ ਵਿਆਹ ਦੀ ਕਹਾਣੀ ਨੂੰ ਬਿਆਨ ਕੀਤਾ ਹੈ ।

ਬਿਗ ਬੀ ਨੇ ਇੰਸਟਾਗ੍ਰਾਮ ‘ਤੇ ਲਿਖਿਆ ਹੈ ਕਿ 47 ਸਾਲ .. ਅੱਜ .. 3 ਜੂਨ, 1973 .. !! ਫੈਸਲਾ ਹੋਇਆ ਸੀ ਕਿ ਜੇ ਜ਼ੰਜੀਰ ਹਿੱਟ ਹੋਈ , ਤਾਂ ਅਸੀਂ ਪਹਿਲੀ ਵਾਰ ਜਸ਼ਨ ਮਨਾਉਣ ਲਈ ਕੁਝ ਦੋਸਤਾਂ ਨਾਲ ਲੰਡਨ ਜਾਵਾਂਗੇ .. ਮੇਰੇ ਪਿਤਾ ਜੀ ਨੇ ਪੁੱਛਿਆ ਕਿ ਤੁਸੀਂ ਕਿਸ ਦੇ ਨਾਲ ਜਾ ਰਹੇ ਹੋ? ਜਦੋਂ ਮੈਂ ਉਸਨੂੰ ਦੱਸਿਆ ਕਿ ਉਹ ਕੌਣ ਹੈ, ਤਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਲੰਡਨ ਜਾਣ ਤੋਂ ਪਹਿਲਾਂ ਉਸ ਨਾਲ ਵਿਆਹ ਕਰਨਾ ਪਵੇਗਾ .. ਨਹੀਂ ਤਾਂ ਤੁਸੀਂ ਨਹੀਂ ਜਾਣਾ .. ਤਾਂ .. ਮੈਂ ਉਹਨਾਂ ਦੀ ਗੱਲ ਮੰਨ ਲਈ .. !!

ਜ਼ਿਕਰਯੋਗ ਹੈ ਕਿ 3 ਜੂਨ 1973 ਨੂੰ ਆਪਣੇ ਪਿਤਾ ਦੀ ਆਗਿਆ ਅਨੁਸਾਰ ਬਿੱਗ-ਬੀ ਅਤੇ ਜਯਾ ਵਿਆਹ ਦੇ ਬੰਧਨ ‘ਚ ਬੱਝ ਗਏ। ਅਮਿਤਾਭ ਬੱਚਨ ਨੇ ਵਿਆਹ ਦੇ ਮੰਡਪ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ , ਜਿਸ ‘ਚ ਉਹ ਜਯਾ ਬੱਚਨ ਦੇ ਮੱਥੇ ‘ਤੇ ਟਿੱਕਾ ਲਗਾਉਂਦੇ ਨਜ਼ਰ ਆ ਰਹੇ ਹਨ ।ਵਿਆਹ ਦੇ ਜੋੜੇ ‘ਚ ਜਯਾ ਬੱਚਨ ਦਾ ਸੁਹੱਪਣ ਹੋਰ ਵੀ ਨਿਖਰਿਆ ਨਜ਼ਰ ਆ ਰਿਹਾ ਹੈ , ਜਦਕਿ ਅਮਿਤਾਭ ਬੱਚਨ ਵਿਆਹ ਦੀਆਂ ਰਸਮਾਂ ਨੂੰ ਬੜੇ ਪਿਆਰੇ ਢੰਗ ਨਾਲ ਨਿਭਾ ਰਹੇ ਹਨ ।

 

View this post on Instagram

 

Happy Anniversary ♥️

A post shared by S (@shwetabachchan) on

 

View this post on Instagram

 

Happy Anniversary Ma and Pa. Love you.

A post shared by Abhishek Bachchan (@bachchan) on

ਦੱਸ ਦੇਈਏ ਕਿ ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ ਬੱਚਨ ਅਤੇ ਬੇਟੀ ਸ਼ਵੇਤਾ ਬੱਚਨ ਨੇ ਵੀ ਸੋਸ਼ਲ ਮੀਡੀਆ ‘ਤੇ ਆਪਣੇ ਮਾਤਾ-ਪਿਤਾ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ ਹੈ । ਇਸਦੇ ਨਾਲ ਹੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਸ ਸਦਾਬਹਾਰ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਮਿਲਣ ਵਾਲੀਆਂ ਸ਼ੁਭਕਾਮਨਾਵਾਂ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ ।

ਖੂਬਸੂਰਤ ਅਤੇ ਹਿੱਟ ਫ਼ਿਲਮਾਂ ਨਾਲ ਸਾਡਾ ਮਨੋਰੰਜਨ ਕਰਨ ਵਾਲੀ ਇਸ ਬਾਕਮਾਲ ਜੋੜੀ ਨੂੰ ਸਾਡੇ ਵੱਲੋਂ ਵੀ ਵਿਆਹ ਦੀ 47ਵੀਂ ਵਰ੍ਹੇਗੰਢ ਦੀ ਮੁਬਾਰਕਬਾਦ।