ਮੁੱਖ ਖਬਰਾਂ

ਕੋਰੋਨਾ ਨੇ ਅੱਜ ਲਈ 53 ਲੋਕਾਂ ਦੀ ਜਾਨ, 2274 ਦਰਜ ਹੋਏ ਨਵੇਂ ਮਾਮਲੇ

By Jagroop Kaur -- March 23, 2021 9:41 pm -- Updated:March 23, 2021 9:41 pm
ਲਗਾਤਾਰ ਕੋਰੋਨਾ ਦਾ ਕਹਿਰ ਦੇਸ਼ 'ਚ ਵੱਧ ਰਿਹਾ ਹੈ ਜਿਸ ਨੂੰ ਰੋਕਣ ਲਈ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਸਖਤੀ ਵੀ ਵਰਤੀ ਜਾ ਰਹੀ ਹੈ। ਪਰ ਅੱਜ ਵੀ ਕੋਰੋਨਾ ਦੇ ਮਾਮਲੇ ਵੱਧ ਰਥੇ ਹਨ ਜੇਕਰ ਅੱਜ ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਹੈ। ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ

Punjab COVID-19 (HT_PRINT)

Also Read | 2nd peak of COVID-19 likely to be more severe: Study

ਮੰਗਲਵਾਰ ਨੂੰ ਪੰਜਾਬ 'ਚ ਕੋਰੋਨਾ ਦੇ 2274 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 53 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 217663 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 6435 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 39799 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 2274 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 5666257 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।Coronavirus Punjab: 81 percent of latest samples sent by Punjab turned positive for new UK Covid variant, said CM Captain Amarinder Singh.

Read More : ਸਕੂਲ ਬੰਦ ਕਰਨ ਦੇ ਰੋਸ ਵੱਜੋਂ ਸੰਗਰੂਰ ਵਿਖੇ ਮਾਪਿਆਂ ਤੇ ਬੱਚਿਆਂ ਨੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ 

ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 364, ਜਲੰਧਰ 322, ਪਟਿਆਲਾ 220, ਐਸ. ਏ. ਐਸ. ਨਗਰ 263, ਅੰਮ੍ਰਿਤਸਰ 246, ਗੁਰਦਾਸਪੁਰ 111, ਬਠਿੰਡਾ 83, ਹੁਸ਼ਿਆਰਪੁਰ 192, ਫਿਰੋਜ਼ਪੁਰ 29, ਪਠਾਨਕੋਟ 17, ਸੰਗਰੂਰ 16, ਕਪੂਰਥਲਾ 148, ਫਰੀਦਕੋਟ 20, ਸ੍ਰੀ ਮੁਕਤਸਰ ਸਾਹਿਬ 12, ਫਾਜ਼ਿਲਕਾ 12, ਮੋਗਾ 21

ਰੋਪੜ 35, ਫਤਿਹਗੜ੍ਹ ਸਾਹਿਬ 17, ਬਰਨਾਲਾ 8, ਤਰਨਤਾਰਨ 59, ਐਸ. ਬੀ. ਐਸ. ਨਗਰ 68 ਅਤੇ ਮਾਨਸਾ ਤੋਂ 11 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਸੂਬੇ 'ਚ ਅੱਜ 53 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 3, ਗੁਰਦਾਸਪੁਰ 2, ਹੁਸ਼ਿਆਰਪੁਰ 9, ਜਲੰਧਰ 14, ਲੁਧਿਆਣਾ 4, ਮੋਗਾ 3, ਐਸ.ਏ.ਐਸ ਨਗਰ 3, ਪਟਿਆਲਾ 6, ਰੋਪੜ 2, ਸੰਗਰੂਰ 1, ਐਸ.ਬੀ.ਐਸ ਨਗਰ 4 ਅਤੇ ਤਰਨਤਾਰਨ 'ਚ 2 ਦੀ ਕੋਰੋਨਾ ਕਾਰਨ ਮੌਤ ਹੋਈ ਹੈ।

  • Share