adv-img
ਦੇਸ਼

PM ਮੋਦੀ ਵੱਲੋਂ 5G ਸੇਵਾ ਸ਼ੁਰੂ, ਸੰਚਾਰ ਕ੍ਰਾਂਤੀ ਦੇ ਨਵੇਂ ਦੌਰ ਦਾ ਹੋਇਆ ਆਗਾਜ਼

By Ravinder Singh -- October 1st 2022 11:17 AM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ 'ਚ 5ਜੀ ਟੈਲੀਕਾਮ ਸੇਵਾਵਾਂ ਦਾ ਆਗਾਜ਼। ਦੇਸ਼ ਵਿਚ 5ਜੀ ਸੇਵਾ ਦੇ ਸ਼ੁਰੂ ਹੋਣ ਤੋਂ ਬਾਅਦ ਸੰਚਾਰ ਕ੍ਰਾਂਤੀ ਦੇ ਇਕ ਨਵੇਂ ਦੌਰ ਦਾ ਜਨਮ ਹੋਵੇਗਾ। ਇਹ ਸਹਿਜ ਕਵਰੇਜ, ਉੱਚ ਡਾਟਾ ਦਰ, ਘੱਟ ਲੇਟੈਂਸੀ ਅਤੇ ਉੱਚ ਭਰੋਸੇਯੋਗ ਸੰਚਾਰ ਪ੍ਰਣਾਲੀ ਦੀ ਸਹੂਲਤ ਦੇਵੇਗਾ।

PM ਮੋਦੀ ਵੱਲੋਂ 5G ਸੇਵਾ ਸ਼ੁਰੂ, ਸੰਚਾਰ ਕ੍ਰਾਂਤੀ ਦੇ ਨਵੇਂ ਦੌਰ ਦਾ ਹੋਇਆ ਆਗਾਜ਼ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਮੋਬਾਈਲ ਕਾਂਗਰਸ (IMC 2022) ਦੇ 6ਵੇਂ ਪੜਾਅ ਵਿੱਚ 5G ਸੇਵਾ ਦੀ ਸ਼ੁਰੂਆਤ ਕੀਤੀ। ਇਹ ਪ੍ਰੋਗਰਾਮ 4 ਅਕਤੂਬਰ ਤੱਕ ਚੱਲੇਗਾ। IMC 2022 ਨੂੰ ਇਸਦੀ ਅਧਿਕਾਰਤ ਐਪ ਤੋਂ ਵੀ ਲਾਈਵ ਦੇਖਿਆ ਜਾ ਸਕਦਾ ਹੈ। ਕਾਬਿਲੇਗੌਰ ਹੈ ਕਿ IMC ਸਭ ਤੋਂ ਪਹਿਲਾਂ 2017 ਵਿੱਚ ਸ਼ੁਰੂ ਕੀਤਾ ਗਿਆ ਸੀ। ਪਿਛਲੇ ਦੋ ਸਾਲਾਂ ਤੋਂ ਆਈਐਮਸੀ ਨੂੰ ਵਰਚੁਅਲ ਕਰਵਾਇਆ ਜਾ ਰਿਹਾ ਸੀ।

ਇਹ ਵੀ ਪੜ੍ਹੋ : ਪਠਾਨਕੋਟ 'ਚ ਆਦਮਖ਼ੋਰ ਪਿਟਬੁੱਲ ਦਾ ਖੌਫ਼ : 6 ਘੰਟਿਆਂ 'ਚ 12 ਲੋਕਾਂ ਨੂੰ ਵੱਢਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਤੋਂ ਦੇਸ਼ ਨੂੰ ਹਾਈ ਸਪੀਡ ਮੋਬਾਈਲ ਇੰਟਰਨੈੱਟ ਸਹੂਲਤ 5ਜੀ ਪੇਸ਼ ਕੀਤੀ। ਪ੍ਰਧਾਨ ਮੰਤਰੀ ਦਫਤਰ (PMO) ਅਨੁਸਾਰ ਸ਼ਨਿਚਰਵਾਰ ਨੂੰ ਸਵੇਰੇ 10 ਵਜੇ ਦਿੱਲੀ ਦੇ ਪ੍ਰਗਤੀ ਮੈਦਾਨ ਵਿਚ ਇਕ ਸਮਾਗਮ ਵਿਚ 5ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਦੇਸ਼ ਦੇ ਤਿੰਨ ਵੱਡੇ ਟੈਲੀਕਾਮ ਆਪਰੇਟਰ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਮੋਦੀ ਹਾਈ ਸਪੀਡ ਮੋਬਾਈਲ ਇੰਟਰਨੈੱਟ ਸਹੂਲਤ ਦੀ ਸ਼ੁਰੂਆਤ ਦੌਰਾਨ ਦਿੱਲੀ ਦੇ ਦਵਾਰਕਾ ਸੈਕਟਰ 25 ਵਿਚ ਆਉਣ ਵਾਲੇ ਮੈਟਰੋ ਸਟੇਸ਼ਨ ਦੀ ਭੂਮੀਗਤ ਸੁਰੰਗ ਤੋਂ 5ਜੀ ਸੇਵਾਵਾਂ ਦੇ ਕੰਮ ਦਾ ਪ੍ਰਦਰਸ਼ਨ ਵੀ ਦੇਖਿਆ। ਇਸ ਦੌਰਾਨ ਭਾਰਤੀ ਏਅਰਟੈੱਲ ਅਤੇ ਰਿਲਾਇੰਸ ਜੀਓ ਪੀਐਮ ਮੋਦੀ ਦੇ ਲੋਕ ਸਭਾ ਖੇਤਰ ਵਾਰਾਣਸੀ ਅਤੇ ਗੁਜਰਾਤ ਦੇ ਗ੍ਰਹਿ ਰਾਜ ਵਿਚ ਅਹਿਮਦਾਬਾਦ ਵਿਚ 5ਜੀ ਮੋਬਾਈਲ ਸੇਵਾ ਸ਼ੁਰੂ ਕਰਨ ਜਾ ਰਹੇ ਹਨ। ਇਨ੍ਹਾਂ ਥਾਵਾਂ 'ਤੇ ਦੋਵਾਂ ਸੂਬਿਆਂ ਦੇ ਮੁੱਖ ਮੰਤਰੀ ਮੌਜੂਦ ਰਹਿਣਗੇ।

-PTC News

 

  • Share