ਸੜਕ 'ਤੇ ਫ਼ਲ ਵੇਚਣ ਲਈ ਮਜਬੂਰ ਸੀ ਪੰਜਵੀਂ ਜਮਾਤ ਦੀ ਬੱਚੀ, ਇੱਕ ਸ਼ਖ਼ਸ ਨੇ 12 ਅੰਬਾਂ ਦੇ ਦਿੱਤੇ ਸਵਾ ਲੱਖ ਰੁਪਏ
ਨਵੀਂ ਦਿੱਲੀ : ਸੜਕ ਕਿਨਾਰੇ ਬੈਠ ਕੇ ਅੰਬ ਵੇਚ ਰਹੀ ਇੱਕ ਲੜਕੀ ਦੀ ਕਹਾਣੀ ਨੂੰ ਸੋਸ਼ਲ ਮੀਡਿਆ ਨੇ ਦੇਸ਼ ਦੁਨੀਆਂ ਵਿਚ ਪਹੁੰਚਾ ਦਿੱਤਾ ਹੈ। ਇੱਕ ਸ਼ਖ਼ਸ ਨੇ ਲੜਕੀ ਤੋਂ 12 ਅੰਬ (Girl 12 Mangoes )ਸਵਾ ਲੱਖ ਰੁਪਏ ਵਿੱਚ ਖ਼ਰੀਦੇ ਹਨ। ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਇਹ ਅੰਬ (Girl selling mangoes )ਕੋਈ ਸੋਨੇ ਚਾਂਦੀ ਦੇ ਹਨ ਤਾਂ ਤੁਸੀਂ ਗ਼ਲਤ ਸੋਚ ਰਹੇ ਹੋ।
ਪੜ੍ਹੋ ਹੋਰ ਖ਼ਬਰਾਂ : ਪਨਬੱਸ ਅਤੇ PRTC ਦੇ ਹੜਤਾਲੀ ਮੁਲਾਜ਼ਮਾਂ ਨੇ ਅੱਜ ਪਟਿਆਲਾ ਵਿਖੇ ਫੁਹਾਰਾ ਚੌਂਕ 'ਚ ਲਗਾਇਆ ਰੋਸ ਧਰਨਾ?
[caption id="attachment_510920" align="aligncenter" width="300"]
ਸੜਕ 'ਤੇ ਫ਼ਲ ਵੇਚਣ ਲਈ ਮਜਬੂਰ ਸੀ ਪੰਜਵੀਂ ਜਮਾਤ ਦੀ ਬੱਚੀ, ਇੱਕ ਸ਼ਖ਼ਸ ਨੇ 12 ਅੰਬਾਂ ਦੇ ਦਿੱਤੇ ਸਵਾ ਲੱਖ ਰੁਪਏ[/caption]
ਇਹਨਾਂ ਅੰਬਾਂ ਵਿਚ ਕੁਝ ਖਾਸ ਨਹੀਂ ਹੈ ਪਰ ਪੜਾਈ ਦੀ ਖਾਤਰ ਸੜਕ ਕਿਨਾਰੇ ਅੰਬ ਵੇਚ ਰਹੀ ਉਸ ਕੁੜੀ ਦਾ ਜਜ਼ਬਾ ਜ਼ਰੂਰ ਖਾਸ ਹੈ। ਉਸ ਤੋਂ ਵੱਧ ਖਾਸ ਉਸ ਬੰਦੇ ਦਾ ਜਿਗਰਾ ਜਿਸ ਨੇ ਉਸ ਕੁੜੀ ਬਾਰੇ ਪਤਾ ਲੱਗਣ ਤੋਂ ਬਾਅਦ 12 ਅੰਬਾਂ ਦਾ ਮੁੱਲ ਸਵਾ ਲੱਖ ਰੁਪਏ ਲਗਾਇਆ ਹੈ। ਝਾਰਖੰਡ ਦੇ ਜਮਸ਼ੇਦਪੁਰ ਵਿਚ ਰਹਿਣ ਵਾਲੀ 11 ਸਾਲ ਦੀ ਤੁਲਸੀ ਪੰਜਵੀਂ ਵਿਚ ਪੜਦੀ ਹੈ।
[caption id="attachment_510914" align="aligncenter" width="249"]
ਸੜਕ 'ਤੇ ਫ਼ਲ ਵੇਚਣ ਲਈ ਮਜਬੂਰ ਸੀ ਪੰਜਵੀਂ ਜਮਾਤ ਦੀ ਬੱਚੀ, ਇੱਕ ਸ਼ਖ਼ਸ ਨੇ 12 ਅੰਬਾਂ ਦੇ ਦਿੱਤੇ ਸਵਾ ਲੱਖ ਰੁਪਏ[/caption]
ਪਰਿਵਾਰ ਦੀ ਆਰਥਿਕ ਸਥਿਤੀ ਬਹੁਤੀ ਚੰਗੀ ਨਹੀਂ ਹੈ ਪਰ ਫ਼ਿਰ ਵੀ ਉਹ ਆਪਣੀ ਕੁੜੀ ਨੂੰ ਪੜਾਉਣ ਵਿਚ ਪੂਰੀ ਮਦਦ ਕਰ ਰਹੇ ਹਨ। ਕੋਰੋਨਾ ਕਾਰਨ ਸਕੂਲ ਬੰਦ ਹੋਣ ਕਰਕੇ ਸਾਰੀ ਪੜਾਈ ਦਾ ਆਨਲਾਈਨ ਹੋਣਾ ਤੁਸਲੀ ਦੀ ਪੜਾਈ ਦੇ ਠੱਪ ਹੋਣ ਦਾ ਕਾਰਨ ਹੈ। ਉਸ ਕੋਲ ਪੜਨ ਲਈ ਸਮਾਰਟ ਫੋਨ ਨਹੀਂ ਸੀ। ਤੁਲਸੀ ਪੜ੍ਹਨ ਲਈ ਇੱਕ ਫੋਨ ਖਰੀਦਣਾ ਚਾਹੁੰਦੀ ਸੀ। ਇਸ ਲਈ ਉਸਨੇ ਅੰਬ ਵੇਚਣ ਦਾ ਫੈਸਲਾ ਕੀਤਾ।
[caption id="attachment_510918" align="aligncenter" width="253"]
ਸੜਕ 'ਤੇ ਫ਼ਲ ਵੇਚਣ ਲਈ ਮਜਬੂਰ ਸੀ ਪੰਜਵੀਂ ਜਮਾਤ ਦੀ ਬੱਚੀ, ਇੱਕ ਸ਼ਖ਼ਸ ਨੇ 12 ਅੰਬਾਂ ਦੇ ਦਿੱਤੇ ਸਵਾ ਲੱਖ ਰੁਪਏ[/caption]
ਅੰਬ ਵੇਚਣ ਦੀ ਕਹਾਣੀ ਹੋਈ ਵਾਇਰਲ
ਬੰਗਲੇ ਦੇ ਬਗੀਚੇ ਤੋਂ ਰੋਜ਼ਾਨਾ ਪੱਕੇ ਅੰਬਾਂ ਨੂੰ ਤੋੜ ਕੇ ਲਿਆਂਦੀ ਅਤੇ ਫਿਰ ਉਸਨੂੰ ਸੜਕ 'ਤੇ ਰੱਖ ਕੇ ਵੇਚਣ ਦੀ ਕੋਸ਼ਿਸ਼ ਕਰਦੀ ਸੀ। ਪੜ੍ਹਾਈ ਦੇ ਲਈ ਇਹ ਜਨੂੰਨ ਦੇਖ ਕੇ ਕਿਸੇ ਨੇ ਤੁਲਸੀ ਦੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਇਸ ਨੂੰ ਪੋਸਟ ਕੀਤਾ। ਦੇਖਦੇ ਹੀ ਦੇਖਦੇ ਲੜਕੀ ਦੀ ਇਹ ਕਹਾਣੀ ਵਾਇਰਲ ਹੋ ਗਈ।
1.20 ਲੱਖ ਰੁਪਏ ਵਿੱਚ ਖਰੀਦੇ 12 ਅੰਬ
ਪੜ੍ਹਾਈ ਲਈ ਅੰਬ ਵੇਚਣ ਦੀ ਮਜਬੂਰੀ ਦੀ ਕਹਾਣੀ ਮੁੰਬਈ ਸਥਿਤ ਵਡਮੁੱਲੀ ਐਡਟੈਨਮੈਂਟ ਕੰਪਨੀ ਦੀ ਵਾਈਸ ਚੇਅਰਮੈਨ ਅਮੈਯਾ ਹੇਟੇ ਕੋਲ ਪਹੁੰਚੀ। ਜਿਸ ਤੋਂ ਬਾਅਦ ਉਹ ਮਦਦ ਲਈ ਅੱਗੇ ਆਏ ਅਤੇ ਲੜਕੀ ਦੇ 12 ਅੰਬਾਂ ਨੂੰ ਇਕ ਲੱਖ 20 ਹਜ਼ਾਰ ਰੁਪਏ ਵਿਚ ਖਰੀਦਿਆ।
ਪੜ੍ਹੋ ਹੋਰ ਖ਼ਬਰਾਂ : ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਗੁਪਤ ਢੰਗ ਨਾਲ ਸਿਸਵਾਂ ਫਾਰਮ ਹਾਊਸ ਪੁੱਜੇ , ਪੁਲਿਸ ਅਤੇ ਖੁਫੀਆ ਏਜੰਸੀਆਂ ਨੂੰ ਪਈਆਂ ਭਾਜੜਾਂ
ਤੁਲਸੀ ਨੇ ਖਰੀਦਿਆ ਮੋਬਾਈਲ
ਤੁਲਸੀ ਬਹੁਤ ਖੁਸ਼ ਹੈ ਕਿ ਅੰਬ ਇੰਨੀ ਰਕਮ ਵਿਚ ਵੇਚੇ ਗਏ ਹਨ। ਉਸਨੇ ਇਸ ਰਕਮ ਵਿਚੋਂ 13 ਹਜ਼ਾਰ ਦਾ ਮੋਬਾਈਲ ਖਰੀਦ ਲਿਆ ਹੈ ਅਤੇ ਬਾਕੀ ਰਕਮ ਅੱਗੇ ਦੀ ਪੜ੍ਹਾਈ ਲਈ ਰੱਖੀ ਹੈ। ਹੁਣ ਤੁਲਸੀ ਘਰ ਵਿਚ ਹੀ ਆਨਲਾਈਨ ਪੜ੍ਹਾਈ ਵਿਚ ਰੁੱਝੀ ਹੋਈ ਹੈ।
-PTCNews