Fri, Apr 26, 2024
Whatsapp

ਅਯੁੱਧਿਆ ਦੀ ਸਰਊ ਨਦੀ ‘ਚ ਡੁੱਬੇ ਇਕੋ ਪਰਿਵਾਰ ਦੇ 12 ਲੋਕ , ਹੁਣ ਤੱਕ 6 ਲਾਸ਼ਾਂ ਹੋਈਆਂ ਬਰਾਮਦ

Written by  Shanker Badra -- July 10th 2021 10:14 AM
ਅਯੁੱਧਿਆ ਦੀ ਸਰਊ ਨਦੀ ‘ਚ ਡੁੱਬੇ ਇਕੋ ਪਰਿਵਾਰ ਦੇ 12 ਲੋਕ , ਹੁਣ ਤੱਕ 6 ਲਾਸ਼ਾਂ ਹੋਈਆਂ ਬਰਾਮਦ

ਅਯੁੱਧਿਆ ਦੀ ਸਰਊ ਨਦੀ ‘ਚ ਡੁੱਬੇ ਇਕੋ ਪਰਿਵਾਰ ਦੇ 12 ਲੋਕ , ਹੁਣ ਤੱਕ 6 ਲਾਸ਼ਾਂ ਹੋਈਆਂ ਬਰਾਮਦ

ਅਯੁੱਧਿਆ : ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਸਰਊ ਦੇ ਗੁਪਕਾਰ ਘਾਟ 'ਚ ਇਸ਼ਨਾਨ ਕਰਦੇ ਸਮੇਂ ਇਕ ਹੀ ਪਰਿਵਾਰ ਦੇ 12 ਲੋਕ ਡੁੱਬ ਗਏ ਸਨ। ਜਿਸ ਕਾਰਨ 6 ਲੋਕਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ। ਇਸ ਦੌਰਾਨ ਤਿੰਨ ਹੋਰ ਪਰਿਵਾਰਕ ਮੈਂਬਰਾਂ ਨੂੰ ਬਚਾ ਲਿਆ ਗਿਆ ਹੈ। ਫ਼ਿਲਹਾਲ ਹੋਰ ਮੈਂਬਰ ਅਜੇ ਲਾਪਤਾ ਹਨ। ਫੌਜ ਦੀ ਟੀਮ ਵੀ ਬਚਾਅ ਕਾਰਜਾਂ ਵਿੱਚ ਜੁਟੀ ਹੋਈ ਹੈ। [caption id="attachment_513790" align="aligncenter" width="300"] ਅਯੁੱਧਿਆ ਦੀ ਸਰਊ ਨਦੀ ‘ਚ ਡੁੱਬੇ ਇਕੋ ਪਰਿਵਾਰ ਦੇ 12 ਲੋਕ , ਹੁਣ ਤੱਕ 6 ਲਾਸ਼ਾਂ ਹੋਈਆਂ ਬਰਾਮਦ[/caption] ਇਹ ਹਾਦਸਾ ਉਸ ਸਮੇ ਵਾਪਰਿਆ , ਜਦੋਂ ਪਰਿਵਾਰ ਨਹਾਉਣ ਲਈ ਅਯੁੱਧਿਆ ਦੇ ਗੁਪਤਾ ਘਾਟ ਪਹੁੰਚਿਆ। ਇਸ ਹਾਦਸੇ ਵਿੱਚ ਬਚਾਏ ਗਏ ਤਿੰਨ ਲੋਕਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਅਤੇ ਸਥਾਨਕ ਗੋਤਾਖੋਰ ਲੋਕ ਲਾਪਤਾ ਲੋਕਾਂ ਦੀ ਭਾਲ ਅਤੇ ਬਚਾਅ ਕਾਰਜ ਵਿੱਚ ਜੁਟੇ ਹੋਏ ਹਨ। ਇਹ ਪਰਿਵਾਰ ਆਗਰਾ ਜ਼ਿਲ੍ਹੇ ਦੇ ਸਿਕੰਦਰ ਥਾਣਾ ਖੇਤਰ ਦੇ ਸ਼ਾਸਤਰੀ ਨਗਰ ਦਾ ਵਸਨੀਕ ਹੈ। ਦੱਸਿਆ ਜਾ ਰਿਹਾ ਹੈ ਕਿ ਆਗਰਾ ਦੇ ਇਨ੍ਹਾਂ ਚਾਰ ਪਰਿਵਾਰਾਂ ਦੇ ਲੋਕ ਸ਼ੁੱਕਰਵਾਰ ਸਵੇਰੇ ਅਯੁੱਧਿਆ ਪਹੁੰਚੇ ਸਨ। [caption id="attachment_513791" align="aligncenter" width="300"] ਅਯੁੱਧਿਆ ਦੀ ਸਰਊ ਨਦੀ ‘ਚ ਡੁੱਬੇ ਇਕੋ ਪਰਿਵਾਰ ਦੇ 12 ਲੋਕ , ਹੁਣ ਤੱਕ 6 ਲਾਸ਼ਾਂ ਹੋਈਆਂ ਬਰਾਮਦ[/caption] ਮੰਦਿਰਾਂ ਦੇ ਦਰਸ਼ਨ ਕਰਨ ਤੋਂ ਬਾਅਦ ਇਹ ਸਾਰੇ ਲੋਕ ਸਟੀਮਰ ਦੇ ਜ਼ਰੀਏ ਘੁੰਮਦੇ -ਘੁੰਮਦੇ ਸਰਊ ਦੇ ਗੁਪਕਾਰ ਘਾਟ ਪਹੁੰਚੇ। ਇਥੋਂ ਪੈਦਲ ਚੱਲਦਿਆਂ ਜਮਥਰਾ ਘਾਟ ਪਹੁੰਚੇ ਜੋ ਕਿ ਤਕਰੀਬਨ ਦੋ ਸੌ ਮੀਟਰ ਦੀ ਦੂਰੀ 'ਤੇ ਸੀ। ਇਸ ਦੌਰਾਨ ਤੇਜ਼ ਵਹਾਅ ਵਿੱਚ ਚਾਰ ਔਰਤਾਂ ਵਹਿਣੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਇਨ੍ਹਾਂ ਪਰਿਵਾਰਾਂ ਦੇ ਹੋਰ ਲੋਕ ਵੀ ਵਹਿਣ ਲੱਗ ਪਏ। ਹਾਲਾਂਕਿ ਇਸ ਸਮੇਂ ਦੌਰਾਨ ਛੇ ਵਿਅਕਤੀ ਧੈਰਿਆ ਸਮੇਤ ਤਿੰਨ ਲੋਕ ਬਾਹਰ ਆਏ। [caption id="attachment_513789" align="aligncenter" width="299"] ਅਯੁੱਧਿਆ ਦੀ ਸਰਊ ਨਦੀ ‘ਚ ਡੁੱਬੇ ਇਕੋ ਪਰਿਵਾਰ ਦੇ 12 ਲੋਕ , ਹੁਣ ਤੱਕ 6 ਲਾਸ਼ਾਂ ਹੋਈਆਂ ਬਰਾਮਦ[/caption] ਇਸ ਦੌਰਾਨ ਉਨ੍ਹਾਂ ਦੀਆਂ ਚੀਕਾਂ ਸੁਣ ਕੇ ਸਥਾਨਕ ਕਿਸ਼ਤੀਆਂ ਵਾਲੇ ਅਤੇ ਸ਼ਰਧਾਲੂ ਮੌਕੇ 'ਤੇ ਪਹੁੰਚ ਗਏ। ਜਾਣਕਾਰੀ ਤੋਂ ਬਾਅਦ ਪ੍ਰਸ਼ਾਸਨਿਕ ਅਮਲਾ ਵੀ ਮੌਕੇ 'ਤੇ ਪਹੁੰਚ ਗਿਆ। ਦੱਸਿਆ ਜਾ ਰਿਹਾ ਹੈ ਕਿ ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਵੀ ਬਚਾਅ ਕਾਰਜ ਵਿਚ ਜੁਟੀਆਂ ਹੋਈਆਂ ਹਨ। ਅਯੁੱਧਿਆ ਦੇ ਡੀਐਮ ਅਨੁਜ ਕੁਮਾਰ ਝਾ ਦਾ ਕਹਿਣਾ ਹੈ ਕਿ ਮੁਹਿੰਮ ਹੋਰ ਲੋਕਾਂ ਨੂੰ ਬਚਾਉਣ ਲਈ ਚਲਾਈ ਜਾ ਰਹੀ ਹੈ। -PTCNews


Top News view more...

Latest News view more...