ਲੁਧਿਆਣਾ 'ਚ 62 ਸਾਲਾ ਬਜ਼ੁਰਗ ਦਾ ਸਿਰ 'ਚ ਬਾਲਾ ਮਾਰ ਕੇ ਕਤਲ

By Baljit Singh - June 27, 2021 11:06 am

ਲੁਧਿਆਣਾ: ਡਾ. ਅੰਬੇਡਕਰ ਨਗਰ ’ਚ 62 ਸਾਲਾਂ ਦੇ ਬਜ਼ੁਰਗ ਦਾ ਇਕ ਵਿਹੜੇ ’ਚ ਸਿਰ ’ਤੇ ਲੱਕੜ ਦਾ ਬਾਲਾ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੇਸ ’ਚ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕਤਲ ਦੇ ਦੋਸ਼ ’ਚ ਕੇਸ ਦਰਜ ਕਰਕੇ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਤਰਸੇਮ ਲਾਲ ਉਰਫ ਬਾਬਾ ਵਜੋਂ ਹੋਈ ਹੈ।

ਪੜੋ ਹੋਰ ਖਬਰਾਂ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਫਿਰ 50 ਹਜ਼ਾਰ ਪਾਰ, ਇੰਨੇ ਲੋਕਾਂ ਦੀ ਹੋਈ ਮੌਤ

ਪੁਲਿਸ ਮੁਤਾਬਕ ਮ੍ਰਿਤਕ ਮੂਲ ਰੂਪ ਤੋਂ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਕਾਫ਼ੀ ਸਮੇਂ ਤੋਂ ਰੇਲਵੇ ਸਟੇਸ਼ਨ ’ਤੇ ਇਕ ਕੰਟੀਨ ’ਤੇ ਕੰਮ ਕਰਦਾ ਸੀ। ਲਾਕਡਾਊਨ ਕਾਰਨ ਕੰਮ ਨਹੀਂ ਸੀ, ਜਿਸ ਕਾਰਨ ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ ਅਤੇ 12 ਸਾਲ ਤੋਂ ਡਾ. ਅੰਬੇਡਕਰ ਨਗਰ ’ਚ ਕਿਰਾਏ ’ਤੇ ਰਹਿ ਰਿਹਾ ਸੀ। ਸ਼ੁੱਕਰਵਾਰ ਦੁਪਹਿਰ ਲਗਭਗ 3 ਵਜੇ ਇਲਾਕੇ ਦੇ ਰਹਿਣ ਵਾਲੇ ਵਿਨੋਦ ਕੁਮਾਰ ਕਿਸੇ ਕੰਮ ਦੇ ਸਿਲਸਿਲੇ ’ਚ ਜਾ ਰਿਹਾ ਸੀ ਤਾਂ ਰਸਤੇ ’ਚ ਉਕਤ ਵਿਹੜੇ ’ਚ ਪਿਸ਼ਾਬ ਕਰਨ ਲੱਗ ਗਿਆ ਤਾਂ ਉਸ ਨੇ ਤਰਸੇਮ ਦੀ ਲਹੁ-ਲੂਹਾਨ ਹਾਲਤ ’ਚ ਇਕ ਮੰਜੇ ’ਤੇ ਲਾਸ਼ ਪਈ ਦੇਖੀ। ਉਸ ਕੋਲ ਲੱਕੜ ਦਾ ਬਾਲਾ ਪਿਆ ਸੀ, ਜਿਸ ਤੋਂ ਬਾਅਦ ਤੁਰੰਤ ਪੁਲਿਸ ਕੰਟਰੋਲ ਰੂਮ ’ਤੇ ਸੂਚਨਾ ਦਿੱਤੀ।

ਪੜੋ ਹੋਰ ਖਬਰਾਂ: ਫਲੋਰੀਡਾ ਵਿਚ 12 ਮੰਜ਼ਿਲਾ ਇਮਾਰਤ ਢਹਿ-ਢੇਰੀ, ਹੁਣ ਤੱਕ 5 ਹਲਾਕ ਤੇ ਕਈ ਲਾਪਤਾ

ਪੁਲਸ ਮੁਤਾਬਕ ਵਿਨੋਦ ਦੇ ਬਿਆਨ ’ਤੇ ਹੀ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਹਾਲ ਦੀ ਘੜੀ ਲਾਸ਼ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੌਰਚਰੀ ’ਚ ਰੱਖਵਾਈ ਗਈ ਹੈ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੜੋ ਹੋਰ ਖਬਰਾਂ: ਦਿੱਲੀ ‘ਚ ਖੁੱਲ੍ਹਣਗੇ ਜਿਮ ਅਤੇ ਯੋਗ ਸੰਸਥਾਨ, ਵਿਆਹ ‘ਚ ਸ਼ਾਮਲ ਹੋ ਸਕਣਗੇ 50 ਲੋਕ

-PTC News

adv-img
adv-img