Thu, Dec 12, 2024
Whatsapp

ਝੁੱਗੀ ਨੂੰ ਅੱਗ ਲੱਗਣ ਕਾਰਨ ਇਕੋਂ ਪਰਿਵਾਰ ਦੇ 7 ਜੀਆਂ ਦੀ ਹੋਈ ਮੌਤ View in English

Reported by:  PTC News Desk  Edited by:  Pardeep Singh -- April 20th 2022 08:47 AM -- Updated: April 20th 2022 09:29 AM
ਝੁੱਗੀ ਨੂੰ ਅੱਗ ਲੱਗਣ ਕਾਰਨ ਇਕੋਂ ਪਰਿਵਾਰ ਦੇ 7 ਜੀਆਂ ਦੀ ਹੋਈ ਮੌਤ

ਝੁੱਗੀ ਨੂੰ ਅੱਗ ਲੱਗਣ ਕਾਰਨ ਇਕੋਂ ਪਰਿਵਾਰ ਦੇ 7 ਜੀਆਂ ਦੀ ਹੋਈ ਮੌਤ

ਲੁਧਿਆਣਾ: ਅੱਗ ਲੱਗਣ ਦੀਆਂ ਘਟਨਾਵਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆ ਹਨ। ਹੁਣ ਲੁਧਿਆਣਾ ਦੇ ਟਿੱਬਾ ਰੋਡ 'ਤੇ ਸਥਿਤ ਮੱਕੜ ਕਲੋਨੀ ਨੇੜੇ ਕੂੜਾ ਡੰਪ ਦੇ ਕੋਲ ਬਣੀ ਝੁੱਗੀ ਵਿੱਚ ਅਚਾਨਕ ਅੱਗ ਲੱਗ ਗਈ। ਇਸ ਘਟਨਾ ਵਿੱਚ ਇੱਕੋ ਪਰਿਵਾਰ ਦੇ 7 ਮੈਂਬਰਾਂ  ਦੀ ਮੌਤ ਹੋ ਗਈ।


car fire, road accident, Panipat, haryana


ਪਰਿਵਾਰ ਦੇ ਜੀਆ ਦੇ ਨਾਂਅ ਰਾਖੀ (15), ਮਨੀਸ਼ਾ (10), ਗੀਤਾ (8), ਚੰਦਾ (5),  ਸੰਨੀ,  ਸੁਰੇਸ਼ ਸਾਹਨੀ,  ਅਰੁਣਾ ਦੇਵੀ  ਦੇ ਵਜੋਂ ਹੋਈ ਹੈ। ਇਸ ਘਟਨਾ ਵਿੱਚ ਪਰਿਵਾਰ ਦਾ ਵੱਡਾ ਪੁੱਤਰ ਰਾਜੇਸ਼ ਵਾਲ-ਵਾਲ ਬਚ ਗਿਆ, ਜੋ ਰਾਤ ਨੂੰ ਆਪਣੇ ਦੋਸਤ ਦੇ ਘਰ ਸੌਣ ਗਿਆ ਸੀ। ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੱਗ ਲੱਗਣ ਦੇ ਕਾਰਨਾ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ।



ਇਹ ਮਾਮਲਾ ਦੇਰ ਰਾਤ 2 ਵਜੇ ਦਾ ਦੱਸਿਆ ਜਾ ਰਿਹਾ ਹੈ। ਸੁੱਤੇ ਪਏ ਪੂਰੇ ਪਰਿਵਾਰ ਦੀ ਅੱਗ ਲੱਗਣ ਕਾਰਨ ਜ਼ਿੰਦਾ ਸੜ ਕੇ ਮੌਤ ਹੋ ਗਈ। ਇਸ ਅੱਗ 'ਚ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ । ਜਿਸ 'ਚ ਪਤੀ-ਪਤਨੀ ਸਮੇਤ 5 ਬੱਚੇ ਵੀ ਅੱਗ 'ਚ ਝੁਲਸ ਗਏ ਹਨ।


ਅਪਡੇਟ ਜਾਰੀ ......


ਇਹ ਵੀ ਪੜ੍ਹੋ:Jahangirpuri Violence: ਹਥਿਆਰਾਂ ਦੀ ਸਪਲਾਈ ਕਰਨ ਵਾਲਾ ਕਾਬੂ, 60 ਤੋਂ ਵਧੇਰੇ ਕੇਸ ਦਰਜ



-PTC News


Top News view more...

Latest News view more...

PTC NETWORK