Mon, Jul 14, 2025
Whatsapp

73 ਫੀਸਦੀ ਬਜ਼ੁਰਗਾਂ ਨਾਲ ਲਾਕਡਾਊਨ ਦੌਰਾਨ ਹੋਇਆ ਗਲਤ ਵਤੀਰਾ

Reported by:  PTC News Desk  Edited by:  Baljit Singh -- June 14th 2021 07:29 PM
73 ਫੀਸਦੀ ਬਜ਼ੁਰਗਾਂ ਨਾਲ ਲਾਕਡਾਊਨ ਦੌਰਾਨ ਹੋਇਆ ਗਲਤ ਵਤੀਰਾ

73 ਫੀਸਦੀ ਬਜ਼ੁਰਗਾਂ ਨਾਲ ਲਾਕਡਾਊਨ ਦੌਰਾਨ ਹੋਇਆ ਗਲਤ ਵਤੀਰਾ

ਨਵੀਂ ਦਿੱਲੀ- ਕੋਰੋਨਾ ਦੀ ਦੂਜੀ ਲਹਿਰ ਦਰਮਿਆਨ ਲਗਾਏ ਗਏ ਲਾਕਡਾਊਨ ਦੌਰਾਨ ਲਗਭਗ 73 ਫੀਸਦੀ ਬਜ਼ੁਰਗਾਂ ਨੇ ਗਲਤ ਰਵੱਈਏ ਦਾ ਸਾਹਮਣਾ ਕੀਤਾ। ਇਹ ਗੱਲ ਇਕ ਨਵੀਂ ਰਿਪੋਰਟ 'ਚ ਕਹੀ ਗਈ ਹੈ। 'ਏਜ਼ਵੇਲ ਫਾਊਂਡੇਸ਼ਨ' ਨੇ 5 ਹਜ਼ਾਰ ਬਜ਼ੁਰਗਾਂ ਦੀ ਪ੍ਰਤੀਕਿਰਿਆ ਦੇ ਆਧਾਰ 'ਤੇ ਇਕ ਰਿਪੋਰਟ ਤਿਆਰ ਕੀਤੀ ਹੈ, ਜਿਸ ਨੂੰ ਵਿਸ਼ਵ ਬਜ਼ੁਰਗ ਉਤਪੀੜਨ ਜਾਗਰੂਕਤਾ ਦਿਵਸ ਤੋਂ ਪਹਿਲਾਂ ਜਾਰੀ ਕੀਤਾ ਹੈ। ਪੜੋ ਹੋਰ ਖਬਰਾਂ: ਵਿਦੇਸ਼ ਬੈਠੇ ਨੌਜਵਾਨ ਤੋਂ 2 ਕਰੋੜ ਦੀ ਫਿਰੌਤੀ ਮੰਗਣ ‘ਤੇ ਤਿੰਨ ਖਿਲਾਫ ਮਾਮਲਾ ਦਰਜ, ਇਕ ਗ੍ਰਿਫਤਾਰ ਇਸ 'ਚ ਕਿਹਾ ਗਿਆ ਹੈ ਕਿ ਪ੍ਰਤੀਕਿਰਿਆ ਦੇਣ ਵਾਲਿਆਂ 'ਚ 82 ਫੀਸਦੀ ਨੇ ਦਾਅਵਾ ਕੀਤਾ ਕਿ ਮੌਜੂਦਾ ਕੋਰੋਨਾ ਸਥਿਤੀ ਕਾਰਨ ਉਨ੍ਹਾਂ ਦਾ ਜੀਵਨ ਪ੍ਰਭਾਵਿਤ ਹੋਇਆ ਹੈ। ਰਿਪੋਰਟ 'ਚ ਪਾਇਆ ਗਿਆ ਕਿ 73 ਫੀਸਦੀ ਬਜ਼ੁਰਗਾਂ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਗਲਤ ਰਵੱਈਏ ਦੇ ਮਾਮਲੇ ਲਾਕਡਾਊਨ ਦੌਰਾਨ ਅਤੇ ਬਾਅਦ 'ਚ ਵਧੇ ਹਨ ਅਤੇ ਉਨ੍ਹਾਂ 'ਚੋਂ 61 ਫੀਸਦੀ ਨੇ ਦਾਅਵਾ ਕੀਤਾ ਕਿ ਪਰਿਵਾਰ 'ਚ ਬਜ਼ੁਰਗਾਂ ਨਾਲ ਗਲਤ ਰਵੱਈਏ ਦੀ ਤੇਜ਼ੀ ਨਾਲ ਵਧਦੀਆਂ ਘਟਨਾਵਾਂ ਲਈ ਆਪਸੀ ਸੰਬੰਧੀ ਮੁੱਖ ਕਾਰਕ ਸਨ। ਪੜੋ ਹੋਰ ਖਬਰਾਂ: ਮੌਸਮ ਵਿਭਾਗ ਦਾ ਪੰਜਾਬ ਤੇ ਹਰਿਆਣਾ ਲਈ ਆਰੇਂਜ ਅਲਰਟ, ਤੇਜ਼ੀ ਨਾਲ ਵੱਧ ਰਿਹੈ ਮਾਨਸੂਨ ਸਰਵੇਖਣ ਦੌਰਾਨ ਪਾਇਆ ਗਿਆ ਕਿ ਪ੍ਰਤੀਕਿਰਿਆ ਦੇਣ ਵਾਲੇ 65 ਫੀਸਦੀ ਬਜ਼ੁਰਗਾਂ ਨੂੰ ਆਪਣੇ ਜੀਵਨ 'ਚ ਅਣਦੇਖੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂ ਕਿ ਲਗਭਗ 58 ਫੀਸਦੀ ਬਜ਼ੁਰਗਾਂ ਨੇ ਕਿਹਾ ਕਿ ਉਹ ਆਪਣੇ ਪਰਿਵਾਰਾਂ ਅਤੇ ਸਮਾਜ 'ਚ ਗਲਤ ਰਵੱਈਏ ਦਾ ਸ਼ਿਕਾਰ ਹੋ ਰਹੇ ਹਨ। ਰਿਪੋਰਟ 'ਚ ਇਹ ਵੀ ਪਾਇਆ ਗਿਆ ਕਿ ਲਗਭਗ ਹਰ ਤੀਜੇ ਬਜ਼ੁਰਗ (35.1 ਫੀਸਦੀ) ਨੇ ਦਾਅਵਾ ਕੀਤਾ ਕਿ ਲੋਕ ਬੁਢਾਪੇ 'ਚ ਘਰੇਲੂ ਹਿੰਸਾ (ਸਰੀਰਕ ਜਾਂ ਜ਼ੁਬਾਨੀ) ਦਾ ਸਾਹਮਣਾ ਕਰਦੇ ਹਨ। ਫਾਊਂਡੇਸ਼ਨ ਦੇ ਪ੍ਰਧਾਨ ਹਿਮਾਂਸ਼ੂ ਰਥ ਨੇ ਕਿਹਾ ਕਿ ਕੋਰੋਨਾ ਅਤੇ ਸੰਬੰਧਤ ਲਾਕਡਾਊਨ ਅਤੇ ਪਾਬੰਦੀਆਂ ਨੇ ਲਗਭਗ ਹਰ ਇਨਸਾਨ ਨੂੰ ਪ੍ਰਭਾਵਿਤ ਕੀਤਾ ਹੈ ਪਰ ਬਜ਼ੁਰਗ ਹੁਣ ਤੱਕ ਸਭ ਤੋਂ ਵੱਧ ਪ੍ਰਭਾਵਿਤ ਰਹੇ ਹਨ। ਪੜੋ ਹੋਰ ਖਬਰਾਂ: ਤੇਜ਼ੀ ਨਾਲ ਵਧ ਰਿਹੈ Fake App ਸਕੈਮ, ਇੰਝ ਪਛਾਣੋ ਕਿਹੜੀ ਐਪ ਅਸਲੀ ਤੇ ਕਿਹੜੀ ਨਕਲੀ -PTC News


Top News view more...

Latest News view more...

PTC NETWORK
PTC NETWORK