Fri, Apr 26, 2024
Whatsapp

78 ਸਾਲਾ ਵਿਅਕਤੀ ਨੇ 22 ਦਿਨ ਬਾਅਦ ਹੀ ਲਿਆ 17 ਸਾਲਾ ਵਹੁਟੀ ਤੋਂ ਵੱਖ ਹੋਣ ਦਾ ਫੈਸਲਾ !

Written by  Jagroop Kaur -- November 06th 2020 05:21 PM
78 ਸਾਲਾ ਵਿਅਕਤੀ ਨੇ 22 ਦਿਨ ਬਾਅਦ ਹੀ ਲਿਆ 17 ਸਾਲਾ ਵਹੁਟੀ ਤੋਂ ਵੱਖ ਹੋਣ ਦਾ ਫੈਸਲਾ !

78 ਸਾਲਾ ਵਿਅਕਤੀ ਨੇ 22 ਦਿਨ ਬਾਅਦ ਹੀ ਲਿਆ 17 ਸਾਲਾ ਵਹੁਟੀ ਤੋਂ ਵੱਖ ਹੋਣ ਦਾ ਫੈਸਲਾ !

78 year man gets divorced 17-year-old girl  : ਦੁਨੀਆ ਦੇ ਵਿਚ ਨਿਤ ਦੀਨ ਅਜੀਬੋ ਗਰੀਬ ਮਾਮਲੇ ਸਾਹਮਣੇ ਆਉਂਦੇ ਹਨ , ਜਿੰਨਾ ਵਿਚ ਲੋਕ ਕੁੱਝ ਅਨੋਖਾ ਹੀ ਕਰ ਜਾਂਦੇ ਹਨ, ਅਜਿਹਾ ਹੀ ਇਕ ਅਨੋਖਾ ਮਾਮਲਾ ਸਾਹਮਨੇ ਆਇਆ ਸੀ ਪਿਛਲੇ ਮਹੀਨੇ ਇੰਡੋਨੇਸ਼ੀਆ 'ਚ ,ਜਿਥੇ ਇਕ 78 ਸਾਲਾ ਬਜ਼ੁਰਗ ਅਬਾਹ ਸਰਨਾ ਨਾਮ ਦੇ ਵਿਅਕਤੀ ਨੇ 17 ਸਾਲ ਦੀ ਕੁੜੀ ਨਾਲ ਵਿਆਹ ਕਰਵਾਇਆ ਸੀ। ਜਿਸ ਤੋਂ ਬਾਅਦ ਇਹ ਵਿਆਹ ਕਾਫੀ ਦਿਨਾਂ ਤੱਕ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਵੀ ਰਿਹਾ, ਅਤੇ ਹੁਣ ਇਕ ਵਾਰ ਫਿੱਰ ਤੋਂ ਇਹ ਜੋੜਾ ਚਰਚਾ ਚ ਹੈ, ਪਰ ਇਸ ਵਾਰ ਚਰਚਾ ਹੈ ਦੋਹਾਂ ਦੇ ਵੱਖ ਹੋਨ ਦੀ |78-Year-Old Man Married to 17-Year-Old Girl Get Divorced Within a Month in  Indonesia - ZEE5 Newsਦਰਅਸਲ ਇਸ ਮਸ਼ਹੂਰ ਹੋਏ ਵਿਆਹ ਦੇ 22 ਦਿਨਾਂ ਬਾਅਦ ਹੁਣ ਇਸ ਸ਼ਖ਼ਸ ਨੇ ਆਪਣੀ ਪਤਨੀ ਤੋਂ ਵੱਖ ਹੋਣ ਦਾ ਫ਼ੈਸਲਾ ਕਰ ਲਿਆ ਹੈ। ਹਾਲਾਂਕਿ ਵੱਖ ਹੋਣ ਦੇ ਕਾਰਨਾਂ ਦਾ ਕੋਈ ਖਾਸ ਖੁਲਾਸਾ ਨਹੀਂ ਹੋ ਸਕਿਆ, ਪਰ ਮੀਡੀਆ ਰਿਪੋਰਟਾਂ ਮੁਤਾਬਿਕ ਅਬਾਹ ਦੇ ਇੰਸ ਫੈਸਲੇ ਤੋਂ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਨਾਲ ਝਟਕਾ ਲੱਗਿਆ ਹੈ ਕਿਉਂਕਿ ਇਨ੍ਹਾਂ ਦੋਵਾਂ ਦੇ ਰਿਸ਼ਤੇ 'ਚ ਕੁੜੀ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਜ਼ਰ ਨਹੀਂ ਆ ਰਹੀ ਸੀ। ਦੋਹੇਂ ਹੀ ਪਰਿਵਾਰ ਬੇਹੱਦ ਖ਼ੁਸ਼ ਸਨ, ਤੇ ਰਿਪੋਰਟ ਮੁਤਾਬਕ ਲਾੜੀ ਦੀ ਭੈਣ ਇਯਾਨ ਨੇ ਮੀਡੀਆ ਨੂੰ ਦੱਸਿਆ ਹੈ ਕਿ ਮੈਂ ਇਹ ਸਭ ਜਾਣ ਕੇ ਹੈਰਾਨ ਸੀ ਕਿਉਂਕਿ ਦੋਵਾਂ ਦੇ ਵਿਚਕਾਰ ਹੁਣ ਤੱਕ ਸਭ ਕੁੱਝ ਠੀਕ ਹੀ ਚੱਲ ਰਿਹਾ ਸੀ | ਹੋਰ ਪੜ੍ਹੋ:  ਸਰਦੀਆਂ ‘ਚ ਇੰਝ ਰੱਖੋ ਆਪਣੇ ਲਿਪਸ ਨੂੰ So Soft ਪਰ ਅਚਾਨਕ ਲਏ ਗਏ ਉਨ੍ਹਾਂ ਦੇ ਇਸ ਫ਼ੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪਰਿਵਾਰ ਨੂੰ ਅਬਾਹ ਸਰਨਾ ਤੋਂ ਕੋਈ ਪ੍ਰੇਸ਼ਾਨੀ ਨਹੀਂ ਸੀ। ਹਾਲਾਂਕਿ ਅਬਾਹ ਦੇ ਪਰਿਵਾਰ ਵਾਲਿਆਂ ਵੱਲੋਂ ਇਸ ਵਿਆਹ ਨੂੰ ਲੈ ਕੇ ਕੋਈ ਸਮੱਸਿਆ ਜ਼ਰੂਰ ਸੀ। ਜਿਸ ਦੀ ਪਰਵਾਹ ਕੀਤੇ ਬਿਨਾਂ ਅਬਾਹ ਨੇ ਨੋਨੀ ਨਾਲ ਵਿਆਹ ਕੀਤਾ ਸੀ| ਖਬਰਾਂ ਦੀ ਮੰਨੀਏ ਤਾਂ ਤਲਾਕ ਦੀ ਇਕ ਵਜ੍ਹਾ ਇਹ ਵੀ ਸਾਹਮਣੇ ਆਈ ਹੈ ਕਿ ਨੋਨੀ ਵਿਆਹ ਤੋਂ ਪਹਿਲਾਂ ਗਰਭਵਤੀ ਸੀ, ਜਿਸ ਦੀ ਵਜ੍ਹਾ ਨਾਲ 78 ਸਾਲਾ ਅਬਾਹ ਨੇ ਉਸ ਤੋਂ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਨੋਨੀ ਦੇ ਪਰਿਵਾਰ ਨੇ ਇਸ ਦੋਸ਼ ਨੂੰ ਪੂਰੀ ਤਰ੍ਹਾਂ ਨਾਲ ਝੂਠਾ ਅਤੇ ਗ਼ਲਤ ਦੱਸਿਆ ਹੈ।தாத்தாவுக்கு நேரம் சரியில்லை.. 78 வயசு.. பொண்ணுக்கு 17 வயசுதான்.. ਹਾਲਾਂਕਿ ਇਹਨਾਂ ਅਫਵਾਹਾਂ ਚ ਇਹ ਇਕ ਮਾਮਲਾ ਦਾਜ ਦਾ ਵੀ ਸਾਹਮਣੇ ਆਇਆ ਹੈ, ਕਿਹਾ ਜਾ ਰਿਹਾ ਹੈ ਕਿ ਅਬਾਹ ਸਰਨਾ ਨੇ ਵਿਆਹ ਸਮੇਂ ਲਾੜੀ ਦੇ ਲਈ 50 ਹਜ਼ਾਰ ਰੁਪਏ, ਮੋਟਰਸਾਈਕਲ ਅਤੇ ਗੱਦੇ ਆਦਿ ਵੀ ਭੇਜੇ ਸਨ। ਉੱਧਰ ਰਿਪੋਰਟਸ 'ਚ ਕਿਹਾ ਗਿਆ ਹੈ ਕਿ ਨੋਨੀ ਨਵਿਤਾ ਦੇ ਪਰਿਵਾਰ ਵਾਲਿਆਂ ਵੱਲੋਂ ਵੀ ਵਿਆਹ 'ਚ ਦਾਜ ਦੀ ਮੋਟੀ ਰਕਮ ਦਿੱਤੀ ਗਈ ਸੀ। ਖ਼ੈਰ ਹੁਣ ਇਸ ਮਾਮਲੇ ਦੀ ਅਸਲ ਸਚਾਈ ਕੀ ਹੈ ਇਹ ਤਾਂ ਕਿਹਾ ਨਹੀਂ ਜਾ ਸਕਦਾ ਪਰ ਅਜਿਹੇ ਅਨੋਖੇ ਮਾਮਲੇ ਨੇ ਇਕ ਵਾਰ ਫਿਰ ਤੋਂ ਚਰਚਾਵਾਂ ਵਧਾ ਦਿਤੀਆਂ ਨੇ। ਕਿਓਂਕਿ ਅਜਿਹਾ ਬਹੁਤ ਘੱਟ ਹੀ ਦੇਖਣ ਨੂੰ ਮਿਲਿਆ ਹੈ ਜਦ ਇੰਨੇ ਵੱਡੇ ਫਰਕ ਨਾਲ ਜੋੜੇ ਨੇ ਇਕ ਦੂਜੇ ਨਾਲ ਵਿਆਹ ਕਰਵਾਇਆ ਹੋਵੇ ਅਤੇ ਫਿਰ ਇੰਨੀ ਹੀ ਜਲਦੀ ਵੱਖ ਵੀ ਹੋਏ ਹੋਨ।17 കാരിയുമായി 78 കാരന്റെ വിവാഹം, നീണ്ടു നിന്നത് വെറും 22 ദിവസം;  വിവാഹമോചനത്തിൽ ഞെട്ടി പെൺകുട്ടിയുടെ കുടുംബം | 78 year old marries 17 year  old only to divorce in 22 days


Top News view more...

Latest News view more...