ਹੋਰ ਖਬਰਾਂ

ਆਗਰਾ 'ਚ ਸ਼ਿਵਰਾਤਰੀ 'ਤੇ ਸਵੇਰੇ ਸਵੇਰੇ ਵਾਪਰਿਆ ਵੱਡਾ ਹਾਦਸਾ, 9 ਲੋਕਾਂ ਦੀ ਹੋਈ ਮੌਤ

By Shanker Badra -- March 11, 2021 12:24 pm

ਆਗਰਾ : ਉੱਤਰ ਪ੍ਰਦੇਸ਼ ਦੇ ਆਗਰਾ 'ਚ ਅੱਜ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਸ ਸੜਕ ਹਾਦਸੇ ਵਿੱਚ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ 3 ਗੰਭੀਰ ਜ਼ਖਮੀ ਹੋ ਗਏ ਹਨ। ਸਕਾਰਪੀਓ ਗੱਡੀ ਖੜੇ ਟਰੱਕ ਨਾਲ ਜਾ ਟਕਰਾਈ ਅਤੇ ਜਿਸ ਕਰਕੇ ਭਿਆਨਕ ਹਾਦਸਾ ਵਾਪਰ ਗਿਆ।

9 killed, 3 injured as SUV rams into truck in Agra ਆਗਰਾ 'ਚ ਸ਼ਿਵਰਾਤਰੀ 'ਤੇ ਸਵੇਰੇ ਸਵੇਰੇ ਵਾਪਰਿਆ ਵੱਡਾ ਹਾਦਸਾ, 9 ਲੋਕਾਂ ਦੀ ਹੋਈ ਮੌਤ

ਦੱਸਿਆ ਜਾ ਰਿਹਾ ਹੈ ਕਿ ਸ਼ਿਵਰਾਤਰੀ ਵਾਲੇ ਦਿਨ ਸਕਾਰਪਿਓ ਗੱਡੀ ਮੰਡੀ ਨੇੜੇ ਪਹੁੰਚਦੇ ਹੀ ਬੇਕਾਬੂ ਹੋ ਗਈ ਅਤੇ ਡਿਵਾਇਡਰ ’ਤੇ ਚੜ੍ਹ ਕੇ ਦੂਜੀ ਦਿਸ਼ਾ ਵਿਚ ਆ ਰਹੇ ਟਰੱਕ ਨਾਲ ਟਕਰਾ ਗਈ ਹੈ। ਇਸ ਹਾਦਸੇ ਵਿਚ ਸਕਾਰਪਿਓ ਸਵਾਰ 8 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਜਦਕਿ ਚਾਰ ਲੋਕਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਾਇਆ ਗਿਆ।

9 killed, 3 injured as SUV rams into truck in Agra ਆਗਰਾ 'ਚ ਸ਼ਿਵਰਾਤਰੀ 'ਤੇ ਸਵੇਰੇ ਸਵੇਰੇ ਵਾਪਰਿਆ ਵੱਡਾ ਹਾਦਸਾ, 9 ਲੋਕਾਂ ਦੀ ਹੋਈ ਮੌਤ

ਜਿਨ੍ਹਾਂ ਵਿਚੋਂ ਇਕ ਨੇ ਹੁਣੇ ਕੁਝ ਸਮਾਂ ਪਹਿਲਾਂ ਦਮ ਤੋੜ ਦਿੱਤਾ। ਹੁਣ ਮਰਨ ਵਾਲਿਆਂ ਦੀ ਗਿਣਤੀ 9 ਹੋ ਗਈ ਹੈ। ਝਾਰਖੰਡ ਨੰਬਰ ਦੀ ਸਕਾਰਪਿਓ ਦੇ ਹਾਦਸਾਗ੍ਰਸਤ ਹੋਣ ਦਾ ਕਾਰਨ ਚਾਲਕ ਦੀ ਝਪਕੀ ਆਉਣਾ ਮੰਨਿਆ ਜਾ ਰਿਹਾ ਹੈ। ਇਸ ਹਾਦਸੇ ਵਿਚ ਜ਼ਖ਼ਮੀ ਹੋਏ ਸਾਰੇ ਸਵਾਰ ਬਿਹਾਰ ਦੇ ਰਹਿਣ ਵਾਲੇ ਹਨ, ਜਦਕਿ ਚਾਲਕ ਝਾਰਖੰਡ ਦਾ ਰਹਿਣ ਵਾਲਾ ਹੈ।

9 killed, 3 injured as SUV rams into truck in Agra ਆਗਰਾ 'ਚ ਸ਼ਿਵਰਾਤਰੀ 'ਤੇ ਸਵੇਰੇ ਸਵੇਰੇ ਵਾਪਰਿਆ ਵੱਡਾ ਹਾਦਸਾ, 9 ਲੋਕਾਂ ਦੀ ਹੋਈ ਮੌਤ

ਓਧਰ ਆਗਰਾ ਦੇ ਐਸਪੀ ਨੇ ਦੱਸਿਆ ਕਿ ਦੋਵੇਂ ਵਾਹਨ ਉਲਟ ਦਿਸ਼ਾ ਵੱਲ ਜਾ ਰਹੇ ਸਨ। ਸਕਾਰਪੀਓ ਹਾਈਵੇ 'ਤੇ ਆਪਣਾ ਕੰਟਰੋਲ ਗੁਆ ਬੈਠੀ ਅਤੇ ਡਿਵਾਈਡਰ ਨੂੰ ਪਾਰ ਕਰ ਕੇ ਦੂਜੇ ਪਾਸੇ ਚਲੀ ਗਈ ,ਜਿਸ ਨਾਲ ਇਹ ਦੁਰਘਟਨਾ ਵਾਪਰੀ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
-PTCNews

  • Share