ਜੀਵਨ ਸ਼ੈਲੀ(lifestyle)

9 ਸਧਾਰਨ ਚੀਜ਼ਾਂ ਜੋ ਹਰ ਮਰਦ ਇੱਕ ਰਿਸ਼ਤੇ ਵਿੱਚ ਚਾਹੁੰਦਾ

By Jasmeet Singh -- March 18, 2022 3:27 pm

ਜੀਵਨ ਸ਼ੈਲੀ: ਮਰਦ ਆਪਣੀਆਂ ਭਾਵਨਾਵਾਂ ਨੂੰ ਛੁਪਾਉਣ ਲਈ ਮਸ਼ਹੂਰ ਹਨ ਪਰ ਸਾਰਿਆਂ ਦੀ ਰਿਸ਼ਤੇ ਵਿੱਚ ਲੋੜਾਂ ਹੁੰਦੀਆਂ ਹਨ, ਇਸ ਲਈ ਇੱਥੇ 9 ਚੀਜ਼ਾਂ ਦੱਸ ਰਹੇ ਹਾਂ ਜੋ ਤੁਹਾਡੇ ਪਾਰਟਰਨ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਤੁਹਾਡੀ ਮਦਦ ਕਰੇਗਾ ਕਿਉਂਕਿ ਜੇਕਰ ਉਹ ਤੁਹਾਨੂੰ ਨਹੀਂ ਦੱਸੇਗਾ ਤਾਂ ਅਸੀਂ ਜ਼ਰੂਰ ਦਸਾਂਗੇ।


1. ਪਾਰਟਨਰ ਦੀ ਲੋੜ

ਅਸੀਂ ਸਮਾਜਿਕ ਜੀਵ ਹਾਂ। ਜ਼ਿਆਦਾਤਰ ਲੋਕਾਂ ਨੂੰ ਬਹੁਤ ਸਾਰੇ ਵੱਖ-ਵੱਖ ਕਿਸਮਾਂ ਦੇ ਸਮਾਗਮਾਂ ਵਿੱਚ ਜਾਣਾ ਅਤੇ ਬਹੁਤ ਸਾਰੇ ਵੱਖ-ਵੱਖ ਕਿਸਮਾਂ ਦੇ ਲੋਕਾਂ ਦੇ ਆਲੇ ਦੁਆਲੇ ਸਮਾਂ ਬਿਤਾਉਣਾ ਪਸੰਦ ਹੁੰਦਾ ਹੈ, ਇਨ੍ਹਾਂ ਮੌਕਿਆਂ 'ਚ ਇੱਕ ਹਮਸਫਰ ਜੁੜ ਜਾਵੇ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ, ਸਮਾਜਿਕ ਜੀਵ ਲਈ ਉਸਨੂੰ ਸਮਝਣਵਾਲਾ ਇੱਕ ਸਾਥੀ ਇੰਝ ਹੈ ਜਿਵੇਂ ਇੱਕ ਬੈਸਟ ਫਰੈਂਡ ਦਾ ਸਹਾਰਾ। ਸਾਥੀ ਹੋਣ ਨਾਲ ਜ਼ਿੰਦਗੀ ਖੁਸ਼ਨੁਮਾ ਅਤੇ ਬੇਹਤਰ ਮਹਿਸੂਸ ਹੁੰਦੀ ਹੈ।

2: ਹਸਦੇ ਰੱਖਣਾ

ਔਰਤਾਂ ਜਾਣਦੀਆਂ ਹਨ ਕਿ ਹਾਸਰਸ ਕਿੰਨਾ ਆਕਰਸ਼ਕ ਹੈ ਅਤੇ ਮਰਦ ਜਾਣਦੇ ਹਨ ਕਿ ਇਹ ਔਰਤਾਂ ਲਈ ਕਿੰਨਾ ਆਕਰਸ਼ਕ ਹੁੰਦਾ ਹੈ - ਪਰ ਇਹ ਦੋਵੇਂ ਤਰੀਕਿਆਂ ਨਾਲ ਵੀ ਜਾਂਦਾ ਹੈ। ਮਰਦ ਇੱਕ ਔਰਤ ਨੂੰ ਪਿਆਰ ਕਰਦੇ ਹਨ ਜੋ ਉਸਨੂੰ ਮੁਸਕਰਾਉਂਦੀ ਅਤੇ ਹੱਸਦੀ ਰੱਖ ਸਕੇ, ਭਾਵੇਂ ਇਹ ਟੈਕਸਟ ਮੈਸਜ ਦੌਰਾਨ ਹੋਵੇ ਜਾਂ ਪਾਰਕ ਦੇ ਬੈਂਚ 'ਤੇ ਬੈਠ ਕੇ ਲੋਕਾਂ ਬਾਰੇ ਕਹਾਣੀਆਂ ਬਣਾਉਂਦੇ ਹੋਏ ਮਰਦਾਂ ਨੂੰ ਵੀ ਖੁਸ਼ਨੁਮਾ ਔਰਤਾਂ ਪਸੰਦ ਆਂਦੀਆਂ ਹਨ।

3: ਸਮਰਥਨ ਦੇਣਾ

ਇੱਕ ਅਭਿਲਾਸ਼ੀ ਆਦਮੀ ਜੋ ਨਿੱਜੀ ਤੌਰ 'ਤੇ ਅਤੇ ਪੇਸ਼ੇਵਰ ਤੌਰ 'ਤੇ ਜ਼ਿੰਦਗੀ ਵਿੱਚ ਵਧੇਰੇ ਕੋਸ਼ਿਸ਼ ਕਰ ਰਿਹਾ ਹੋਵੇ ਉਸ ਨੂੰ ਇੱਕ ਪਾਰਟਨਰ ਦੇ ਰੂਪ 'ਚ ਇੱਕ ਔਰਤ ਦਾ ਸਮਰਥਨ ਮਿਲ ਜਾਣਾ ਜਿਸ ਨਾਲ ਉਹ ਰਹਿਣਾ ਚੁਣਦਾ ਹੋਵੇ, ਉਸ ਦੀ ਜ਼ਿੰਦਗੀ ਨੂੰ ਪੂਰਾ ਕਰਦਾ ਹੈ।

4: ਚੰਗਾ ਮਹਿਸੂਸ ਕਰਾਉਣਾ

ਚੰਗੇ ਲੋਕ ਦੇਣ ਵਿੱਚ ਉਦੇਸ਼ ਦੀ ਭਾਵਨਾ ਪਾਉਂਦੇ ਹਨ। ਤਾਰੀਫ਼ਾਂ ਦੇਣਾ, ਵਧੀਆ ਸਮਾਂ ਦੇਣਾ, ਤੋਹਫ਼ੇ ਦੇਣਾ, ਸੇਵਾ ਦੇ ਕੰਮ ਕਰਨਾ, ਭਾਵੇਂ ਆਪਣੇ ਨਿੱਜੀ ਪਲਾਂ ਵਿਚ ਆਨੰਦ ਦੇਣਾ ਹੋਵੇ, ਮਰਦ ਹਮੇਸ਼ਾਂ ਤੁਹਾਨੂੰ ਕੁੱਝ ਦੇਣ ਵਿਚ ਵਿਸ਼ਵਾਸ ਕਰਦੇ ਹਨ।

5: ਨਿੱਕੀ ਨਿੱਕੀ ਸੇਵਾ

ਮਰਦੇ ਜਾਣਦੇ ਨੇ ਕਿ ਔਰਤਾਂ ਲਈ ਕੁਝ ਕਰਨ ਦੀ ਲੋੜ ਨਹੀਂ ਹੈ ਜਿਵੇਂ ਦਰਵਾਜ਼ਾ ਖੋਲ੍ਹਣ ਜਾਂ ਕੁਰਸੀ ਬਾਹਰ ਕੱਢਣ ਜਾਂ ਰੁਮਾਲ ਦੇਣਾ ਪਰ ਫਿਰ ਵੀ ਉਹ ਚਾਹੁੰਦੇ ਹੁੰਦੇ ਹਨ। ਇਹ ਉਹ ਛੋਟੀਆਂ ਚੀਜ਼ਾਂ ਹਨ ਜੋ ਉਹ ਆਪਣੇ ਪਾਰਟਨਰ ਨੂੰ ਦੱਸਣ ਲਈ ਕਰਦੇ ਹਨ ਕਿ ਉਹ ਉਨ੍ਹਾਂ ਨੂੰ ਪਿਆਰ ਕਰਦੇ। ਮਰਦ ਕੁਦਰਤੀ ਤੌਰ 'ਤੇ ਪ੍ਰਦਾਤਾ ਹਨ ਕਿਉਂਕਿ ਔਰਤਾਂ ਕੁਦਰਤੀ ਤੌਰ 'ਤੇ ਪਾਲਣ ਪੋਸ਼ਣ ਕਰਦੀਆਂ ਹਨ।

6: ਉਨ੍ਹਾਂ 'ਤੇ ਮਾਣ ਕਰੋ

ਜੇਕਰ ਤੁਹਾਡੇ ਨਾਲ ਹੋਣ ਵਾਲੇ ਵਿਅਕਤੀ ਨੂੰ ਤੁਹਾਡੇ ਨਾਲ ਹੋਣ 'ਤੇ ਮਾਣ ਨਹੀਂ ਹੈ ਤਾਂ ਤੁਸੀਂ ਗਲਤ ਵਿਅਕਤੀ ਦੇ ਨਾਲ ਹੋ। ਇਹ ਮਰਦ ਜਾਣਦੇ ਨੇ ਤਾਂ ਕਰਕੇ ਆਪਣੇ ਪਾਰਟਨਰ ਤੇ ਹਮੇਸ਼ਾ ਮਾਣ ਕਰੋ।

7: ਸਥਿਰਤਾ ਦੀ ਉਮੰਗ

ਸਿਰਫ਼ ਔਰਤਾਂ ਹੀ ਨਹੀਂ ਹਨ ਜੋ ਰਿਸ਼ਤੇ ਵਿੱਚ ਸਥਿਰਤਾ ਨੂੰ ਲੋਚਦੀਆਂ ਹਨ। ਮਰਦ ਵੀ ਅਜਿਹੀ ਔਰਤ ਚਾਹੁੰਦੇ ਹਨ ਜੋ ਜ਼ਿੰਦਗੀ ਦਾ ਇੱਕ ਸਥਿਰ ਹਿੱਸਾ ਹੋਵੇ ਕਿਉਂਕਿ ਇਸਦਾ ਮਤਲਬ ਹੈ ਕਿ ਉਸ 'ਤੇ ਭਰੋਸਾ ਕੀਤਾ ਜਾ ਸਕਦਾ।

8: ਨੇੜਤਾ

ਧਿਆਨ ਦਿਓ ਇੱਥੇ ਨੇੜਤਾ ਦਾ ਅਰਥ ਸੰਭੋਗ ਨਹੀਂ ਕਿਹਾ ਜਾ ਸਕਦਾ। ਹਾਂ ਸਪੱਸ਼ਟ ਤੌਰ ਹਰ ਸਮਾਜਿਕ ਪ੍ਰਾਣੀ ਸੰਭੋਗ ਚਾਹੁੰਦਾ ਹੈ ਪਰ ਇਹ ਕਿਰੀਆ ਰਿਸ਼ਤੇ ਦੀ ਸਮੁੱਚੀ ਸਿਹਤ ਦਾ ਇੱਕ ਅੰਗ ਹੈ। ਇਹ ਸਾਥੀਆਂ ਵਿਚਕਾਰ ਭਾਵਨਾਤਮਕ ਬੰਧਨ ਨੂੰ ਮਜ਼ਬੂਤ ਕਰਦਾ ਹੈ। ਇਹ ਪਿਆਰ ਅਤੇ ਵਿਸ਼ਵਾਸ ਦੀ ਨਿਸ਼ਾਨੀ ਹੈ।

9: ਪ੍ਰਸ਼ੰਸਾ

ਕੋਈ ਵੀ ਮਿਹਨਤੀ ਆਦਮੀ ਆਪਣੀ ਜ਼ਿੰਦਗੀ ਵਿਚ ਔਰਤ ਲਈ ਕੁਝ ਕਰਨ ਦੀ ਕੋਸ਼ਿਸ਼ ਕਰੇਗਾ ਅਤੇ ਚਾਹੇਗਾ ਕਿ ਉਸਨੂੰ ਲੋੜੀਂਦਾ ਅਤੇ ਪ੍ਰਸ਼ੰਸਾ ਮਹਿਸੂਸ ਕਰਾਈ ਜਾਵੇ, ਇਹ ਕਦੀ ਵੀ ਕੋਈ ਦੱਸੇਗਾ ਨਹੀਂ ਪਰ ਹਰ ਮਰਦ ਇਹ ਜ਼ਰੂਰ ਚਾਹੁੰਦਾ ਹੁੰਦਾ।


-PTC News

  • Share