ਮੁੱਖ ਖਬਰਾਂ

ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, 18 ਦਿਨ ਬਾਅਦ ਸਹੁਰਿਆਂ ਘਰੋਂ ਮੁੜੀ ਲਾਸ਼

By Jagroop Kaur -- April 03, 2021 9:11 pm -- Updated:April 03, 2021 9:11 pm

ਬਾਹਦੁਰਗੜ੍ਹ ਦੀ ਰਹਿਣ ਵਾਲੀ ਨੌਜਵਾਨ ਕੁੜੀ ਜਿਸ ਦੀਆਂ ਜਨਮਾਂ ਦੀਆਂ ਰੀਝਾਂ ਨੂੰ ਪੂਰਾ ਕਰਦੇ ਹੋਏ ਮਾਪਿਆਂ ਨੇ ਵੀਆਹਿ ਸੀ , ਪਰ ਉਹਨਾਂ ਨੂੰ ਕੀ ਪਤਾ ਸੀ ਕਿ ਧੀ ਦੇ ਵਿਆਹ ਤੋਂ ਬਾਅਦ ਉਸ ਦੀ ਜਾਨ ਹੀ ਚਲੀ ਜਾਏਗੀ। ਲਾੜੀ ਦੇ ਹੱਥਾਂ ’ਤੇ ਲੱਗੀ ਮਹਿੰਦੀ ਅਜੇ ਪੂਰੀ ਫਿੱਕੀ ਨਹੀਂ ਸੀ ਹੋਈ ਕਿ ਦਾਜ ਲਈ ਤੰਗ-ਪਰੇਸ਼ਾਨ ਕਰਨ ਅਤੇ ਆਪਣੇ ਪਿਤਾ ਨਾਲ ਹੋਈ ਬਦਸਲੂਕੀ ਦੇ ਚੱਲਦੇ ਉਸ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਮਿ੍ਰਤਕਾ ਦਾ ਨਾਂ ਪਿ੍ਰਅੰਕਾ ਸੀ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਸੁਸਾਈਡ ਨੋਟ ਵੀ ਲਿਖਿਆ, ਜਿਸ ’ਚ ਉਸ ਨੇ ਆਪਣੇ ਪਤੀ, ਸੱਸ-ਸਹੁਰਾ ਅਤੇ ਜੇਠ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ।Girl was married 18 days ago in Bahadurgarh but commits suicide today

Also Read | Farmers to block KMP expressway on April 10, march to Parliament in May

ਜਾਣਕਾਰੀ ਮੁਤਾਬਕ ਪਿ੍ਰਅੰਕਾ ਬਹਾਦੁਰਗੜ੍ਹ ਦੇ ਸੈਕਟਰ-7 ਦੀ ਰਹਿਣ ਵਾਲੀ ਸੀ। ਉਸ ਦਾ ਵਿਆਹ ਭਿਵਾਨੀ ਦੇ ਰਹਿਣ ਵਾਲੇ ਤਿਪੇਂਦਰ ਨਾਲ ਪਿਛਲੇ ਮਹੀਨੇ 15 ਮਾਰਚ ਨੂੰ ਹੋਇਆ ਸੀ। ਤਿਪੇਂਦਰ ਬੇਂਗਲੁਰੂ ’ਚ ਐਕਸਾਈਜ ਇੰਸਪੈਕਟਰ ਦੇ ਅਹੁਦੇ ’ਤੇ ਤਾਇਨਾਤ ਸੀ। ਮਿ੍ਰਤਕਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਬਹਾਦੁਰਗੜ੍ਹ ’ਚ ਹੀ ਘਰ ਦੇ ਕਮਰੇ ਵਿਚ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਧੀ ਦੀ ਮੌਤ ਲਈ ਉਸ ਦਾ ਸਹੁਰਾ ਪਰਿਵਾਰ ਜ਼ਿੰਮੇਵਾਰ ਹੈ।

Body found hanging in Bahadurgarh

Also Read | Taiwan train derailment: 36 dead, 72 injured as train derails in Taiwan

ਮ੍ਰਿਤਕਾ ਦੇ ਪਿਤਾ ਮੁਤਾਬਕ ਵਿਆਹ ਤੋਂ ਬਾਅਦ ਹੀ ਉਨ੍ਹਾਂ ਦੀ ਧੀ ਨੂੰ ਸਹੁਰੇ ਪਰਿਵਾਰ ਵਾਲੇ ਦਾਜ ਲਈ ਤੰਗ-ਪਰੇਸ਼ਾਨ ਕਰਦੇ ਸਨ। ਬੀਤੇ ਦਿਨੀਂ ਉਨ੍ਹਾਂ ਕੋਲ ਪਿ੍ਰਅੰਕਾ ਦੀ ਨਨਾਣ ਦਾ ਫੋਨ ਆਇਆ ਕਿ ਉਹ ਉਸ ਨੂੰ ਇੱਥੇ ਨਹੀਂ ਰੱਖ ਸਕਦੇ, ਉਹ ਆਪਣੀ ਧੀ ਨੂੰ ਇੱਥੋਂ ਲੈ ਕੇ ਜਾਣ। ਫੋਨ ’ਤੇ ਹੀ ਉਨ੍ਹਾਂ ਨੇ ਤਣਾਅਪੂਰਨ ਸਥਿਤੀ ਦਾ ਅੰਦਾਜ਼ਾ ਲਾ ਲਿਆ ਸੀ। ਉਹ ਫਲਾਈਟ ਤੋਂ ਬੇਂਗਲੁਰੂ ਗਏ ਅਤੇ ਉਹ ਪਿ੍ਰਅੰਕਾ ਦੇ ਸਹੁਰੇ ਵਾਲਿਆਂ ਦੇ ਸਾਹਮਣੇ ਬੇਨਤੀ ਕੀਤੀ ਪਰ ਉਨ੍ਹਾਂ ਨੇ ਉਸ ਦੀ ਅਤੇ ਪਿ੍ਰਅੰਕਾ ਨਾਲ ਬਦਸਲੂਕੀ ਕੀਤੀ ਅਤੇ ਸਕਿਓਰਿਟੀ ਗਾਰਡ ਤੋਂ ਫਲੈਟ ’ਚੋਂ ਬਾਹਰ ਕੱਢਵਾ ਦਿੱਤਾ।Newly wed woman in UP, 8 others test positive for COVID-19 after groom dies  - Oneindia News

ਪਿ੍ਰਅੰਕਾ ਦੇ ਪਿਤਾ ਦਾ ਇਹ ਵੀ ਕਹਿਣਾ ਹੈ ਕਿ ਪਿ੍ਰਅੰਕਾ ਆਪਣੀ ਅਤੇ ਆਪਣੇ ਪਿਤਾ ਨਾਲ ਹੋਈ ਬਦਸਲੂਕੀ ਸਹਿਣ ਨਹੀਂ ਕਰ ਸਕੀ। ਉਸ ਨੇ ਬੀਤੀ ਦੇਰ ਰਾਤ ਆਪਣੇ ਕਮਰੇ ਦੇ ਪੱਖੇ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਓਧਰ ਮੌਕੇ ’ਤੇ ਪੁੱਜੇ ਐੱਸ. ਐੱਚ. ਓ. ਜੈਭਗਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਸੈਕਟਰ-7 ਤੋਂ ਸੂਚਨਾ ਇਕ ਵਿਅਕਤੀ ਨੇ ਦਿੱਤੀ ਸੀ ਕਿ ਉਸ ਦੀ ਵਿਆਹੁਤਾ ਧੀ ਨੇ ਘਰ ਵਿਚ ਹੀ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਮਾਮਲੇ ਵਿਚ ਪੁਲਸ ਨੇ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

  • Share