Fri, Apr 26, 2024
Whatsapp

ਨੀਚਤਾ ਦੀਆਂ ਸਾਰੀਆਂ ਹੱਦਾਂ ਪਾਰ , ਕੋਰੋਨਾ ਵਾਰਡ 'ਚ ਇੱਕ ਗਰਭਵਤੀ ਮਹਿਲਾ ਨਾਲ ਬਲਾਤਕਾਰ, ਹੋਈ ਮੌਤ

Written by  Kaveri Joshi -- April 10th 2020 05:12 PM
ਨੀਚਤਾ ਦੀਆਂ ਸਾਰੀਆਂ ਹੱਦਾਂ ਪਾਰ , ਕੋਰੋਨਾ ਵਾਰਡ 'ਚ ਇੱਕ ਗਰਭਵਤੀ ਮਹਿਲਾ ਨਾਲ ਬਲਾਤਕਾਰ, ਹੋਈ ਮੌਤ

ਨੀਚਤਾ ਦੀਆਂ ਸਾਰੀਆਂ ਹੱਦਾਂ ਪਾਰ , ਕੋਰੋਨਾ ਵਾਰਡ 'ਚ ਇੱਕ ਗਰਭਵਤੀ ਮਹਿਲਾ ਨਾਲ ਬਲਾਤਕਾਰ, ਹੋਈ ਮੌਤ

ਨੀਚਤਾ ਦੀਆਂ ਸਾਰੀਆਂ ਹੱਦਾਂ ਪਾਰ , ਕੋਰੋਨਾ ਵਾਰਡ 'ਚ ਇੱਕ ਗਰਭਵਤੀ ਮਹਿਲਾ ਨਾਲ ਬਲਾਤਕਾਰ, ਹੋਈ ਮੌਤ : ਬਿਹਾਰ/ਗਯਾ: ਕੋਰੋਨਾਵਾਇਰਸ ਦੀ ਗੰਭੀਰ ਸਥਿਤੀ 'ਚ ਜਿੱਥੇ ਰੱਬ ਦਾ ਦੂਜਾ ਰੂਪ ਮੰਨੇ ਜਾਂਦੇ ਡਾਕਟਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਮਰੀਜ਼ਾਂ ਦੀ ਨਿਰੰਤਰ ਸੇਵਾ 'ਚ ਜੁਟੇ ਹੋਏ ਹਨ , ਉੱਥੇ ਹੀ ਰੱਬ ਦਾ ਭੈਅ ਭੁਲਾ ਚੁੱਕੇ ਇੱਕ ਸਿਹਤ ਮੁਲਾਜ਼ਮ ਵਲੋਂ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦੇ ਹੋਏ ਇਕ ਗਰਭਵਤੀ ਮਹਿਲਾ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ । ਕੋਰੋਨਾ ਦੇ ਲੱਛਣ ਪਾਏ ਜਾਣ ਦੀ ਸੂਰਤ 'ਚ ਜਾਂਚ ਵਾਸਤੇ ਹਸਪਤਾਲ ਦਾਖਲ ਉਕਤ ਮਹਿਲਾ ਨਾਲ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ , ਜਿਸ ਕਾਰਨ ਉਸਦੀ ਮੌਤ ਹੋ ਗਈ । https://media.ptcnews.tv/wp-content/uploads/2020/04/ecd21691-043c-4d3c-91ef-ca86c714b852.jpg ਬਿਹਾਰ ਦੇ ਹਸਪਤਾਲ 'ਚ ਸੀ ਦਾਖ਼ਲ:- ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਬਿਹਾਰ ਦੇ ਗਯਾ 'ਚ ਉਕਤ ਮਹਿਲਾ ਮਾਰਚ ਦੇ ਅਖੀਰਲੇ ਹਫ਼ਤੇ ਲੁਧਿਆਣਾ ਤੋਂ ਪਰਤੀ ਸੀ , ਜਿਸ 'ਚ ਕੋਰੋਨਾ ਦੇ ਲੱਛਣ ਨਜ਼ਰ ਆ ਰਹੇ ਸਨ, ਇਸ ਲਈ ਉਸਨੂੰ ਅਨੁਗ੍ਰਹਿ ਨਾਰਾਇਣ ਮਗਧ ਮੈਡੀਕਲ ਕਾਲਜ ਅਤੇ ਹਸਪਤਾਲ ( (ਏ.ਐਨ.ਐਮ.ਐਮ.ਸੀ.ਐਚ.) ਵਿੱਚ ਦਾਖ਼ਲ ਕਰਵਾਇਆ ਗਿਆ ਸੀ , ਜਿੱਥੇ ਇੱਕ ਸਿਹਤ ਕਰਮੀ ਵੱਲੋਂ ਉਸ ਨਾਲ ਦੋ ਦਿਨ ਬਲਾਤਕਾਰ ਕੀਤਾ ਗਿਆ ।ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਜਦੋਂ ਉਕਤ ਔਰਤ ਘਰ ਪਹੁੰਚੀ ਤਾਂ ਉਸਨੂੰ ਕਾਫ਼ੀ ਬਲੀਡਿੰਗ ਹੋਈ ਜਿਸਦੇ ਚਲਦੇ ਉਸਦਾ ਦੇਹਾਂਤ ਹੋ ਗਿਆ । ਕੋਰੋਨਾ ਵਾਰਡ 'ਚ ਵਾਪਰੀ ਸੀ ਘਟਨਾ :- ਮ੍ਰਿਤਕ ਔਰਤ ਦੀ ਸੱਸ ਦੇ ਦੱਸਣ ਅਨੁਸਾਰ ਉਸਦੀ ਨੂੰਹ 'ਚ ਕੋਰੋਨਾ ਦੇ ਲੱਛਣ ਨਜ਼ਰ ਆਉਣ ਤੋਂ ਬਾਅਦ ਉਸਦੇ ਟੈਸਟ ਕੀਤੇ ਗਏ ਅਤੇ ਫਿਰ ਉਸਨੂੰ ਕੋਰੋਨਾ ਵਾਰਡ 'ਚ ਸ਼ਿਫਟ ਕੀਤਾ ਗਿਆ ਸੀ , ਜਿੱਥੇ ਉਕਤ ਦੋਸ਼ੀ ਸਿਹਤ ਕਰਮੀ ਨੇ ਉਸ ਨਾਲ ਕੁਕਰਮ ਕੀਤਾ , ਜਿਸਦੇ ਚਲਦੇ ਉਸਦੇ ਪੇਟ 'ਚ ਪਲ ਰਿਹਾ ਬੱਚਾ ਖਤਮ ਹੋ ਗਿਆ ਅਤੇ ਔਰਤ ਦੀ ਮੌਤ ਹੋ ਗਈ । https://media.ptcnews.tv/wp-content/uploads/2020/04/8589497c-1152-4b9c-b920-21e0c451ff52.jpg ਨੂੰਹ ਨੇ ਆਪਣੇ ਨਾਲ ਬੀਤੀ ਸੱਸ ਨੂੰ ਦੱਸੀ :- ਮ੍ਰਿਤਕ ਔਰਤ ਦੀ ਸੱਸ ਮੁਤਾਬਿਕ ਉਸਦੀ ਨੂੰਹ ਨੇ ਆਪਣੇ ਨਾਲ ਵਾਪਰੀ ਘਟਨਾ ਉਸਨੂੰ ਬਿਆਨ ਕੀਤੀ ਸੀ , ਕਿ ਕੋਰੋਨਾ ਵਾਰਡ 'ਚ ਟੀਕਾ ਲਗਾਉਣ ਲਈ ਆਏ ਸਿਹਤ ਮੁਲਾਜ਼ਮ ਨੇ ਆਈਸੋਲੇਸ਼ਨ ਵਾਰਡ 'ਚ ਦੋ ਦਿਨ ਉਸ ਨਾਲ ਬਲਾਤਕਾਰ ਕੀਤਾ। ਪਰਿਵਾਰ ਦਾ ਕਹਿਣਾ - ਸਿਹਤ ਕਰਮੀ ਹੈ ਦੋਸ਼ੀ ਮ੍ਰਿਤਕ ਮਹਿਲਾ ਦੀ ਸੱਸ ਨੇ ਕਿਹਾ ਕਿ ਉਸਦੀ ਨੂੰਹ ਵਾਰ-ਵਾਰ ਉਸਨੂੰ ਟੀਕਾ ਲਗਾਉਣ ਆਏ ਸਿਹਤ ਮੁਲਾਜ਼ਮ ਵਲੋਂ ਕੀਤੇ ਕੁਕਰਮ ਬਾਰੇ ਦੱਸ ਰਹੀ ਸੀ ।ਉਸਦੇ ਬਹੁਤ ਸਹਿਮੇ ਹੋਣ ਕਾਰਨ ਉਹਨਾਂ ਨੇ ਰਿਪੋਰਟ ਦਰਜ ਨਹੀਂ ਕਰਾਈ । ਪਰਿਵਾਰ ਦਾ ਕਹਿਣਾ ਹੈ ਕਿ ਸਿਹਤ ਕਰਮੀ ਹੀ ਉਹਨਾਂ ਦੀ ਨੂੰਹ ਦੀ ਮੌਤ ਦਾ ਜ਼ਿੰਮੇਦਾਰ ਹੈ । ਫਿਲਹਾਲ ਸਥਾਨਕ ਥਾਣੇ 'ਚ ਮ੍ਰਿਤਕ ਮਹਿਲਾ ਦੀ ਸੱਸ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਜਾਂਚ ਜਾਰੀ ਹੈ।


Top News view more...

Latest News view more...