Sat, Apr 27, 2024
Whatsapp

ਜਦੋਂ ਮਹਿਲਾ ਨੂੰ ਨਹੀਂ ਮਿਲਿਆ ਅਮੀਰ ਬੁਆਏਫ੍ਰੈਂਡ ਤਾਂ ਕੀਤਾ ਇਹ ਕੰਮ

Written by  Jagroop Kaur -- October 26th 2020 05:54 PM -- Updated: October 26th 2020 06:03 PM
ਜਦੋਂ ਮਹਿਲਾ ਨੂੰ ਨਹੀਂ ਮਿਲਿਆ ਅਮੀਰ ਬੁਆਏਫ੍ਰੈਂਡ ਤਾਂ ਕੀਤਾ ਇਹ ਕੰਮ

ਜਦੋਂ ਮਹਿਲਾ ਨੂੰ ਨਹੀਂ ਮਿਲਿਆ ਅਮੀਰ ਬੁਆਏਫ੍ਰੈਂਡ ਤਾਂ ਕੀਤਾ ਇਹ ਕੰਮ

ਲੰਡਨ : ਦੇਸ਼ ਵਿਦੇਸ਼ ਵਿਚ ਅਕਸਰ ਹੀ ਅਜੀਬੋ ਗਰੀਬ ਕਿੱਸੇ ਸੁਣਨ ਨੂੰ ਮਿਲਦੇ ਹਨ। ਅਜਿਹਾ ਹੀ ਅਜੀਬੋ ਗਰੀਬ ਕਿੱਸਾ ਸਾਹਮਣੇ ਆਇਆ ਹੈ ਇੰਗਲੈਂਡ ਦੀ ਧਰਤੀ 'ਤੇ ਜਿਥੇ ਇੱਕ ਮੋਹਤਰਮਾ ਨੇ Dating Company 'ਤੇ ਮਹਿਜ਼ ਇਸ ਕਰਕੇ ਕੇਸ ਠੋਕ ਦਿੱਤਾ ਕਿ ਉਹ ਉਸ ਨੂੰ ਇਕ ਅਮੀਰ ਬੁਆਫ੍ਰੈਂਡ ਨਹੀਂ ਲੱਭ ਕੇ ਦੇ ਸਕੀ। ਇਸੇ ਦੇ ਚਲਦਿਆਂ ਮੈਡਮ ਨੇ ਕੰਪਨੀ 'ਤੇ ਲੱਖਾਂ ਰੁਪਏ ਦਾ ਮੁਕੱਦਮਾ ਹੀ ਕਰ ਦਿੱਤਾ, ਕਿਹਾਜਾ ਰਿਹਾ ਹੈ ਕਿ ਡੇਟਿੰਗ ਸਾਇਟ 'ਤੇ ਅਮੀਰ ਬੁਆਏਫ੍ਰੈਂਡ ਲੱਭਣ ਲਈ ਵਾਧੂ ਰਾਸ਼ੀ ਲਾਕੇ ਮੈਂਬਰ ਬਣੀ ਸੀ।A woman sued dating agency A woman sued dating agencyਪਰ ਉਸਦੀ ਲੋੜ ਪੂਰੀ ਨਾ ਹੋਣ 'ਤੇ ਉਹ ਕੋਰਟ ਪਹੁੰਚ ਗਈ ਅਤੇ ਕੰਪਨੀ ਉੱਤੇ ਕੇਸ ਕਰ ਦਿੱਤਾ। ਦਰਅਸਲ ਇਕ ਤਲਾਕਸ਼ੁਦਾ ਬੀਬੀ ਕਾਫ਼ੀ ਸਮੇਂ ਤੋਂ ਅਮੀਰ ਸਾਥੀ ਦੀ ਤਲਾਸ਼ ਕਰ ਰਹੀ ਸੀ। ਇਸਦੇ ਲਈ ਮਹਿਲਾ ਨੇ ਇਕ ਨਾਮੀ ਡੇਟਿੰਗ ਕੰਪਨੀ ਦੀ ਮਹਿੰਗੀ ਮੈਂਬਰਸ਼ਿਪ ਲਈ ਸੀ। ਕਾਫ਼ੀ ਸਮਾਂ ਬਾਅਦ ਵੀ ਡੇਟਿੰਗ ਕੰਪਨੀ ਉਸ ਦੇ ਲਈ ਅਮੀਰ ਪਾਰਟਨਰ ਨਹੀਂ ਲੱਭ ਸਕੀ ਤਾਂ ਉਸਨੇ ਹਾਈਕੋਰਟ 'ਚ ਕੇਸ ਕਰ ਦਿੱਤਾ ਅਤੇ ਉਸ ਦੇ ਲਈ ਹਰਜਾਨਾ ਮੰਗਿਆ।Woman sues Seventy Thirty dating agency for not having enough men, wins - Insiderਕੋਰਟ ਨੇ ਏਜੰਸੀ ਨੂੰ ਧੋਖਾਧੜੀ ਅਤੇ ਠੀਕ ਜਾਣਕਾਰੀ ਨਹੀਂ ਦੇਣ ਦਾ ਦੋਸ਼ੀ ਕਰਾਰ ਦਿੱਤਾ ਹੈ। ਇਸ ਦੇ ਲਈ ਕੰਪਨੀ ਉੱਤੇ 18 ਹਜ਼ਾਰ 100 ਯੂਰੋ ਯਾਨੀ ਤਕਰੀਬਨ ਸਾਢੇ 14 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਚੇਲਸਿਆ ਦੀ ਰਹਿਣ ਵਾਲੀ ਟੇਰੇਜਾ ਬੁਰਕੀ ਤਿੰਨ ਬੱਚੀਆਂ ਦੀ ਮਾਂ ਹੈ ਅਤੇ 2013 'ਚ ਨਾਇਟਬ੍ਰਿਜ (ਸੇਂਟਰਲ ਲੰਡਨ) ਸਥਿਤ ਡੇਟਿੰਗ ਕੰਪਨੀ ਜੁਆਇਨ ਕੀਤੀ ਸੀ ਤਾਂ ਜੋ ਉਹ ਆਪਣੇ ਲਈ ਸਾਥੀ ਲੱਭ ਸਕੇ ਪਰ ਅਸਫਲ ਰਹੀ। Woman sues elite dating service she says failed to produce the promised dream bachelorsਇਸ ਦੇ ਲਈ ਉਨ੍ਹਾਂ ਨੇ 12 ਹਜ਼ਾਰ 600 ਯੂਰੋ ਯਾਨੀ ਤਕਰੀਬਨ 10 ਲੱਖ ਰੁਪਏ ਕੰਪਨੀ ਨੂੰ ਦਿੱਤੇ ਸਨ। ਟੇਰੇਜਾ ਨੇ ਦੌਲਤਮੰਦ ਅਤੇ ਵਿਦੇਸ਼ ਯਾਤਰਾਵਾਂ ਪਸੰਦ ਕਰਨ ਵਾਲੇ ਵਿਅਕਤੀ ਨੂੰ ਉਨ੍ਹਾਂ ਦਾ ਪਾਰਟਨਰ ਚੁਣਨ ਲਈ ਕਿਹਾ ਸੀ। ਨਾਲ ਹੀ, ਚੌਥੇ ਬੱਚੇ ਦੇ ਬਾਰੇ ਪਲਾਨਿੰਗ ਕਰਨ ਦੀ ਇੱਛਾ ਵੀ ਸਾਫ਼ ਕੀਤੀ ਸੀ। ਕੋਰਟ ਮੁਤਾਬਕ, ਏਜੰਸੀ ਦੇ ਐੱਮ.ਡੀ. ਲੇਮੇਰਸ ਥਾਮਸ ਨੇ ਆਪਣੀ ਵੈੱਬਸਾਈਟ 'ਤੇ ਕਾਫੀ ਅਮੀਰ ਮੁੰਡਿਆਂ ਦੇ ਹੋਣ ਦਾ ਦਾਅਵਾ ਕੀਤਾ ਸੀ,ਪਰ ਹਕੀਕਤ ਵਿਚ ਅਜਿਹਾ ਨਹੀਂ ਸੀ। ਟੇਰੇਜਾ ਨੇ ਇਲਜ਼ਾਮ ਲਗਾਇਆ ਕਿ ਵੈੱਬਸਾਈਟ ਉੱਤੇ ਸਿਰਫ 100 ਪ੍ਰੋਫਾਇਲਾਂ ਮੌਜੂਦ ਸਨ, ਜੋ ਉਨ੍ਹਾਂ ਦੀ ਡਿਮਾਂਡ ਉੱਤੇ ਖਰੀਆਂ ਨਹੀਂ ਉੱਤਰੀਆਂ। Simple Date Night Ideas for Richmond Couples - Richmond Momਉਥੇ ਹੀ ਟੇਰੇਜਾ ਨੇ ਕੋਰਟ ਤੋਂ ਮੈਂਬਰਸ਼ਿਪ ਦੀ ਪੂਰੀ ਰਕਮ ਅਤੇ ਮਾਨਸਿਕ ਰੂਪ ਨਾਲ ਪ੍ਰੇਸ਼ਨ ਕਰਨ ਲਈ ਹਰਜਾਨੇ ਦੀ ਮੰਗ ਕੀਤੀ। ਏਜੰਸੀ ਦੇ ਸੰਸਥਾਪਕ ਅਤੇ ਡਾਇਰੈਕਟਰ ਸੂਸੀ ਐਂਬਰੋਸ ਨੇ ਕਿਹਾ ਕਿ ਡਿਮਾਂਡ ਸੁਪਣਿਆਂ ਵਰਗੀ ਸੀ। ਉਸ ਨੂੰ ਪੂਰਾ ਕਰਨ ਲਈ ਕਿੰਨੀਆਂ ਪ੍ਰੋਫਾਇਲਾਂ ਦਿਖਾਈਆਂ ਗਈਆਂ ਸਨ | ਇਸ ਤੋਂ ਬਾਅਦ ਅਦਾਲਤ ਨੇ ਹੁਕਮ ਦਿੱਤਾ ਕਿ ਉਹ ਬੀਬੀ ਨੂੰ ਮੈਂਬਰਸ਼ਿਪ ਦੇ 12 ਹਜ਼ਾਰ 600 ਯੂਰੋ ਤਕਰੀਬਨ 10 ਲੱਖ ਰੁਪਏ ਵਾਪਸ ਕਰੇ। ਨਾਲ ਹੀ ਜੁਰਮਾਨੇ ਦੇ ਤੌਰ ਉੱਤੇ 500 ਯੂਰੋ ਕਰੀਬ 40 ਹਜ਼ਾਰ ਰੁਪਏ ਵੱਖ ਤੋਂ ਦਿੱਤੇ ਜਾਣ। ਇਸ ਤੋਂ ਇਲਾਵਾ 2016 ਵਿਚ ਗੂਗਲ ਉੱਤੇ ਡੇਟਿੰਗ ਏਜੰਸੀ ਦਾ ਸਟੀਕ ਰਿਵਿਊ ਨਾ ਦੇਣ ਕਾਰਣ 5000 ਤਕਰੀਬਨ 4 ਲੱਖ ਰੁਪਏ ਵਧੇਰੇ ਜੁਰਮਾਨਾ ਦੇਣ ਦਾ ਹੁਕਮ ਸੁਣਾਇਆ .ਹਾਲਾਂਕਿ ਇਹ ਮਾਮਲਾ ਦੋ ਸਾਲ ਪੁਰਾਣਾ ਹੈ ਪਰ ਇਹਨੀ ਦਿਨੀ ਇੱਕ ਵਾਰ ਫਿਰ ਤੋਂ ਚਰਚਾ 'ਚ ਬਣਿਆ ਹੋਇਆ ਹੈ ,


Top News view more...

Latest News view more...