Fri, Apr 26, 2024
Whatsapp

ਮੋਹਾਲੀ ਦੀ ਇਸ ਕੰਪਨੀ ਨੇ ਮਰੀਜ਼ਾਂ ਲਈ ਲਾਇਆ ਮੁਫ਼ਤ ਮੈਡੀਕਲ ਆਕਸੀਜਨ ਦਾ 'ਲੰਗਰ'

Written by  Shanker Badra -- April 21st 2021 05:18 PM
ਮੋਹਾਲੀ ਦੀ ਇਸ ਕੰਪਨੀ ਨੇ ਮਰੀਜ਼ਾਂ ਲਈ ਲਾਇਆ ਮੁਫ਼ਤ ਮੈਡੀਕਲ ਆਕਸੀਜਨ ਦਾ 'ਲੰਗਰ'

ਮੋਹਾਲੀ ਦੀ ਇਸ ਕੰਪਨੀ ਨੇ ਮਰੀਜ਼ਾਂ ਲਈ ਲਾਇਆ ਮੁਫ਼ਤ ਮੈਡੀਕਲ ਆਕਸੀਜਨ ਦਾ 'ਲੰਗਰ'

ਮੋਹਾਲੀ : ਦੇਸ਼ ਵਿੱਚਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਅਜਿਹੇ 'ਚ ਕਈ ਥਾਵਾਂ ਤੋਂ ਆਕਸੀਜਨ ਦੀ ਘਾਟ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ I ਇਸ ਵਿਚਕਾਰ ਪੰਜਾਬ ਦੇ ਮੋਹਾਲੀ ਵਿੱਚ ਸਨਅਤੀ ਗੈਸਾਂ ਬਣਾਉਣ ਵਾਲੀ ਇਕ ਕੰਪਨੀ ਅੱਗੇ ਆਈ ਹੈ। ਉਹ ਕੰਪਨੀ ਮੁਫ਼ਤ ਮੈਡੀਕਲ ਆਕਸੀਜਨ ਮੁਹੱਈਆ ਕਰਵਾ ਰਹੀ ਹੈ। ਇਹ ਕੰਪਨੀ ਪੰਜਾਬ ਵਿਚ ਵੱਖ-ਵੱਖ ਹਸਪਤਾਲਾਂ ਨੂੰ ਮੈਡੀਕਲ ਆਕਸੀਜਨ ਸਪਲਾਈ ਕਰ ਰਹੀ ਹੈ। ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ   [caption id="attachment_491365" align="aligncenter" width="300"]Aakasijan di kami karake mohali di ik kampani aai agge ,lodavanda lai Free bharava rahi silandar ਮੋਹਾਲੀ ਦੀ ਇਸ ਕੰਪਨੀ ਨੇ ਮਰੀਜ਼ਾਂ ਲਈ ਲਾਇਆ ਮੁਫ਼ਤਮੈਡੀਕਲਆਕਸੀਜਨ ਦਾ 'ਲੰਗਰ'[/caption] Hitech Industries ਕੰਪਨੀਦੇ ਡਾਇਰੈਕਟਰ ਆਰ ਐਸ ਸਚਦੇਵ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਲੋੜਵੰਦਾਂ ਨੂੰ ਘਰਾਂ ਵਿਚ ਮੁਫ਼ਤ ਆਕਸੀਜਨ ਦੇ ਰਹੇ ਹਨ। ਉਨ੍ਹਾਂ ਦੱਸਿਆ ਪਹਿਲਾਂ ਉਹ ਆਪਣੇ ਹੀ ਸਿਲੰਡਰ ਵਿਚ ਆਕਸੀਜਨ ਦਿੰਦੇ ਸਨ ਪਰ ਕਈ ਵਾਰ ਲੋਕਾਂ ਨੇ ਸਿਲੰਡਰ ਹੀ ਵਾਪਿਸ ਨਹੀਂ ਕੀਤੇ। ਇਸ ਕਰਕੇ ਹੁਣ ਜ਼ਿਆਦਾਤਰ ਲੋੜਵੰਦ ਆਪਣਾ ਸਿਲੰਡਰ ਭਰਵਾ ਕੇ ਲੈ ਜਾਂਦੇ ਹਨ। [caption id="attachment_491364" align="aligncenter" width="299"]Aakasijan di kami karake mohali di ik kampani aai agge ,lodavanda lai Free bharava rahi silandar ਮੋਹਾਲੀ ਦੀ ਇਸ ਕੰਪਨੀ ਨੇ ਮਰੀਜ਼ਾਂ ਲਈ ਲਾਇਆ ਮੁਫ਼ਤਮੈਡੀਕਲਆਕਸੀਜਨ ਦਾ 'ਲੰਗਰ'[/caption] ਉਨ੍ਹਾਂ ਮੁਤਾਬਕ ਰੋਜ਼ਾਨਾ ਤਕਰੀਬਨ 80 ਸਿਲੰਡਰ ਲੋੜਵੰਦਾਂ ਲਈ ਭਰੇ ਜਾ ਰਹੇ ਹਨI ਕਈ ਹੋਰ ਰਾਜਾਂ ਤੋਂ ਵੀ ਕੋਰੋਨਾ ਦੇ ਇਨਫੈਕਟੇਡ ਮਰੀਜ਼ਾਂ ਲਈ ਆਕਸੀਜਨ ਮੁਹੱਈਆ ਕਰਵਾਉਣ ਲਈ ਫੋਨ ਆ ਰਹੇ ਹਨ ਪਰ ਉਹ ਏਨੀ ਦੂਰ ਆਕਸੀਜਨ ਸਿਲੰਡਰ ਨਹੀਂ ਪਹੁੰਚਾ ਸਕਦੇ I ਉਨ੍ਹਾਂ ਵੱਲੋਂ ਇਕ ਮੋਬਾਈਲ ਨੰਬਰ ਸੋਸ਼ਲ ਮੀਡਿਆ ਉੱਤੇ ਸ਼ੇਅਰ ਕੀਤਾ ਹੋਇਆ ਹੈ, ਜਿਸ ਉਤੇ ਲੋੜਵੰਦ ਕਾਲ ਕਰਦੇ ਹਨ। [caption id="attachment_491363" align="aligncenter" width="232"]Aakasijan di kami karake mohali di ik kampani aai agge ,lodavanda lai Free bharava rahi silandar ਮੋਹਾਲੀ ਦੀ ਇਸ ਕੰਪਨੀ ਨੇ ਮਰੀਜ਼ਾਂ ਲਈ ਲਾਇਆ ਮੁਫ਼ਤਮੈਡੀਕਲਆਕਸੀਜਨ ਦਾ 'ਲੰਗਰ'[/caption] ਉਨ੍ਹਾਂ ਨੇ ਦੱਸਿਆ ਕਿ ਲੋਕਾਂ ਨੇ ਇਸ ਮੈਸਜ ਨੂੰ ਵਾਇਰਲ ਤਾਂ ਕਰ ਦਿੱਤਾ ਪਰ ਇਸ ਵਿਚ ਇਹ ਨਹੀਂ ਦੱਸਿਆ ਹੈ ਕਿ ਕੰਪਨੀ Mohali ਵਿਚ ਹੈ। ਇਸ ਕਰਕੇ ਹੋਰ ਰਾਜਾਂ ਦੇ ਲੋਕ ਵੀ ਲਗਾਤਾਰ ਕਾਲ ਕਰ ਰਹੇ ਹਨ। ਉਨ੍ਹਾਂ ਮੁਤਾਬਿਕ ਕੋਰੋਨਾ ਦੇ ਚਲਦੇ ਹਸਪਤਾਲਾਂ ਵਿਚ ਆਕਸੀਜਨ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਗਈ ਹੈ I ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਹਾਲੇ ਤਕ ਆਕਸਜੀਨ ਦੀ ਘਾਟ ਤਾਂ ਨਹੀਂ ਹੈ ਪਰ ਜੋ ਹਾਲਾਤ ਹਨ ਕਮੀ ਵੀ ਹੋ ਸਕਦੀ ਹੈI [caption id="attachment_491361" align="aligncenter" width="300"]Aakasijan di kami karake mohali di ik kampani aai agge ,lodavanda lai Free bharava rahi silandar ਮੋਹਾਲੀ ਦੀ ਇਸ ਕੰਪਨੀ ਨੇ ਮਰੀਜ਼ਾਂ ਲਈ ਲਾਇਆ ਮੁਫ਼ਤਮੈਡੀਕਲਆਕਸੀਜਨ ਦਾ 'ਲੰਗਰ'[/caption] ਪੜ੍ਹੋ ਹੋਰ ਖ਼ਬਰਾਂ : ਹਸਪਤਾਲ 'ਚ ਆਕਸੀਜਨ ਲੀਕ ਹੋਣ ਨਾਲ 22 ਮਰੀਜ਼ਾਂ ਦੀ ਹੋਈ ਮੌਤ ਉਨ੍ਹਾਂ ਨੇ ਦੱਸਿਆ ਕਿ ਹੁਣ ਜਦੋਂ ਕੋਰੋਨਾ ਦੇ ਚਲਦੇ ਆਕਸੀਜਨ ਦੀ ਘਾਟ ਕਈ ਰਾਜਾਂ ਵਿਚ ਹੈ। ਇਸ ਕਰਕੇ ਸੂਬਿਆਂ ਦੇ ਲੋਕਾਂ ਨਾਲ ਫੋਨ 'ਤੇ ਗੱਲ ਕਰਨ 'ਤੇ ਪਤਾ ਲਗਦਾ ਹੈ ਕਿ ਲੋਕਾਂ ਨੂੰ ਆਕਸੀਜਨ ਦੀ ਕਿੰਨੀ ਲੋੜ ਹੈ। ਆਕਸੀਜਨ ਦਾ ਸਿਲੰਡਰ ਭਰਵਾਉਣ ਆਏ ਇਕ ਬਜ਼ੁਰਗ ਨੇ ਦੱਸਿਆ ਕਿ ਉਹ ਰੋਜ਼ ਦੋ ਆਕਸੀਜਨ ਸਲੰਡਰ ਆਪਣੀ ਘਰਵਾਲੀ ਲਈ ਭਰਵਾਉਂਦੇ ਹਨI ਉਨ੍ਹਾਂ ਨੇ ਦੱਸਿਆ ਕਿ ਉਹ ਫੈਕਟਰੀ ਦੇ ਮਲਿਕ ਨੂੰ ਨਹੀਂ ਜਾਣਦੇ ਸਨ ਅਤੇ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਜਾਣ ਪਛਾਣ 'ਤੇ ਹੀ ਇਹ ਮੁਫ਼ਤ ਆਕਸੀਜਨ ਮੁਹੱਈਆ ਕਰਾਈ ਜਾਂਦੀ ਹੈ I -PTCNews


Top News view more...

Latest News view more...