Fri, Apr 26, 2024
Whatsapp

ਆਮ ਆਦਮੀ ਪਾਰਟੀ ਦਾ ਇੱਕ ਹੋਰ ਕਾਰਾ, ਕਰੀਬੀ ਖਿਲਾਫ ਸਾਂਸਦ ਨੂੰ ਕਰਨੀ ਪਈ ਪੁਲਿਸ ਕੋਲ ਸ਼ਿਕਾਇਤ??

Written by  Joshi -- November 06th 2017 10:10 PM
ਆਮ ਆਦਮੀ ਪਾਰਟੀ ਦਾ ਇੱਕ ਹੋਰ ਕਾਰਾ, ਕਰੀਬੀ ਖਿਲਾਫ ਸਾਂਸਦ ਨੂੰ ਕਰਨੀ ਪਈ ਪੁਲਿਸ ਕੋਲ ਸ਼ਿਕਾਇਤ??

ਆਮ ਆਦਮੀ ਪਾਰਟੀ ਦਾ ਇੱਕ ਹੋਰ ਕਾਰਾ, ਕਰੀਬੀ ਖਿਲਾਫ ਸਾਂਸਦ ਨੂੰ ਕਰਨੀ ਪਈ ਪੁਲਿਸ ਕੋਲ ਸ਼ਿਕਾਇਤ??

Aam Aadmi Party Sadhu Singh's PA money scam: ਆਮ ਆਦਮੀ ਪਾਰਟੀ ਦਾ ਇੱਕ ਹੋਰ ਨਵਾਂ ਵਿਵਾਦ ਸਾਹਮਣੇ ਆਇਆ ਹੈ ਜਿਸ ਨੇ ਇੱਕ ਵਾਰ ਫਿਰ ਪਾਰਟੀ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਖੜ੍ਹਾ ਕੀਤਾ ਹੈ। ਫਰੀਦਕਟੋ ਤੋਂ ਸਾਂਸਦ ਪ੍ਰੋ: ਸਾਧੂ ਸਿੰਘ ਦੇ ਨਾਲ ਉਹਨਾਂ ਦਾ ਆਪਣਾ ਹੀ ਪੀਏ 33 ਲੱਖ ਦੀ ਠੱਗੀ ਮਾਰ ਗਿਆ ਅਤੇ ਉਹਨਾਂ ਨੇ ਇਸ ਖਿਲਾਫ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ। ਪੀਏ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। Aam Aadmi Party Sadhu Singh's PA money scam makes headlinesਦਰਜ ਸ਼ਿਕਾਇਤ ਅਨੁਸਾਰ, ਪ੍ਰੋ: ਸਾਧੂ ਸਿੰਘ ਨੇ ੨੦੧੪ 'ਚ ਗੁਰਸੇਵਕ ਸਿੰਘ ਨੂੰ ਆਪਣੇ ਪੀਏ ਵਜੋਂ ਨੌਕਰੀ ਦਿੱਤੀ ਸੀ। ਉਸ ਸਮੇਂ ਉਹਨਾਂ ਦੀ ਤਬੀਅਤ ਥੋੜ੍ਹੀ ਖਰਾਬ ਸੀ ਜਿਸ ਕਾਰਨ ਉਹਨਾਂ ਨੂੰ ਹਸਪਤਾਲ 'ਚ ਦਾਖਲ ਹੋਣਾ ਪਿਆ ਸੀ। ਉਹਨਾਂ ਨੇ ਇਸ ਸਮੇਂ ਆਪਣਾ ਏ.ਟੀ.ਐਮ ਕਾਰਡ ਭਰੋਸਾ ਕਰ ਕੇ ਆਪਣੇ ਪੀਏ ਨੂੰ ਦੇ ਦਿੱਤਾ ਸੀ, ਜੋ ਕਿ ਉਹਨਾਂ ਦਾ ਕੈਸ਼ ਲੈਣ ਦੇਣ ਵੀ ਦੇਖ ਲੈਂਦਾ ਸੀ। Aam Aadmi Party Sadhu Singh's PA money scam: ਇਸ ਦੌਰਾਨ ਪੀਏ ਉਹਨਾਂ ਦੇ ਤਨਖਾਹ ਵਾਲੇ ਖਾਤੇ 'ਚੋਂ ਪੈਸੇ ਕਢਵਾਉਂਦਾ ਰਿਹਾ ਅਤੇ ਹੁਣ ਮੁੱਕਰ ਗਿਆ।  ਇਸ ਦੌਰਾਨ ਪੀਏ ਨੇ ਕੁੱਲ ੩੩ ਲੱਖ ੧੩ ਹਜ਼ਾਰ ਰੁਪਏ ਦੀ ਰਕਮ ਕਢਵਾਈ ਹੈ। Aam Aadmi Party Sadhu Singh's PA money scam makes headlines2016 'ਚ ਜਦੋਂ ਪ੍ਰੋ: ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਪੀਏ ਨੂੰ ਪੇਸੇ ਵਾਪਿਸ ਕਰਨ ਲeੂ ਕਿਹਾ ਪਰ ਉਸਨੇ ਮਨ੍ਹਾਂ ਕਰ ਦਿੱਤਾ। ਆਖਿਰਕਾਰ ਹੁਣ ਸਾਧੂ ਸਿੰਘ ਨੂੰ ਉਸ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣੀ ਪਈ ਹੈ। ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। —PTC News


  • Tags

Top News view more...

Latest News view more...