Sat, Apr 27, 2024
Whatsapp

ਪਟਿਆਲਾ ਤੋਂ 'ਆਪ' ਉਮੀਦਵਾਰ ਨੀਨਾ ਮਿੱਤਲ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਕਾਂਗਰਸੀ ਉਮੀਦਵਾਰ ਅਮਰ ਸਿੰਘ ਨੇ ਪਾਈ ਵੋਟ

Written by  Jashan A -- May 19th 2019 10:04 AM -- Updated: May 19th 2019 02:01 PM
ਪਟਿਆਲਾ ਤੋਂ 'ਆਪ' ਉਮੀਦਵਾਰ ਨੀਨਾ ਮਿੱਤਲ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਕਾਂਗਰਸੀ ਉਮੀਦਵਾਰ ਅਮਰ ਸਿੰਘ ਨੇ ਪਾਈ ਵੋਟ

ਪਟਿਆਲਾ ਤੋਂ 'ਆਪ' ਉਮੀਦਵਾਰ ਨੀਨਾ ਮਿੱਤਲ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਕਾਂਗਰਸੀ ਉਮੀਦਵਾਰ ਅਮਰ ਸਿੰਘ ਨੇ ਪਾਈ ਵੋਟ

ਪਟਿਆਲਾ ਤੋਂ 'ਆਪ' ਉਮੀਦਵਾਰ ਨੀਨਾ ਮਿੱਤਲ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਕਾਂਗਰਸੀ ਉਮੀਦਵਾਰ ਅਮਰ ਸਿੰਘ ਨੇ ਪਾਈ ਵੋਟ,ਪਟਿਆਲਾ: ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਆਖਰੀ ਗੇੜ ਦੀਆਂ ਵੋਟਾਂ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਜਿਸ ਦੌਰਾਨ ਉਮੀਦਵਾਰਾਂ ਅਤੇ ਵੋਟਰਾਂ 'ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।ਇੱਥੇ ਇਹ ਦੱਸਣਾ ਬਣਦਾ ਹੈ ਕਿ 7ਵੇਂ ਪੜਾਅ ਦੀਆਂ 59 ਸੀਟਾਂ 'ਚ ਉਤਰ ਪ੍ਰਦੇਸ਼-13ਚੰਡੀਗੜ੍ਹ- 1,ਮੱਧ ਪ੍ਰਦੇਸ਼- 8,ਝਾਰਖੰਡ- 3,ਬਿਹਾਰ- 8,ਹਿਮਾਚਲ- 4 ,ਪੱਛਮੀ ਬੰਗਾਲ- 9 ਅਤੇ ਪੰਜਾਬ ਦੀਆਂ- 13 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ ਇਸ ਦੇ ਚੱਲਦਿਆਂ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਅਮਰ ਸਿੰਘ ਨੇ ਆਪਣੀ ਧਰਮ ਪਤਨੀ ਕੁਲਦੀਪ ਕੌਰ ਨਾਲ ਮਿਲ ਕੇ ਵੋਟ ਪਾਈ।ਉਥੇ ਹੀ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਨੇ ਆਪਣੀ ਵੋਟ ਦਾ ਭੁਗਤਾਨ ਕੀਤਾ। ਦੱਸ ਦੇਈਏ ਕਿ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਅਮਰ ਸਿੰਘ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਬਨਦੀਪ ਸਿੰਘ ਦੁਲੋ, ਪੰਜਾਬ ਡੈਮੋਕੇਟਿਕ ਅਲਾਇੰਸ ਦੇ ਮਨਵਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਰਬਾਰਾ ਸਿੰਘ ਵਿਚਾਰ ਹੋ ਰਿਹਾ ਹੈ। ਦੱਸਣਯੋਗ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰ ਚੋਣ ਮੈਦਾਨ 'ਚ ਹਨ ,ਜਿਨ੍ਹਾਂ ਵਿੱਚ 24 ਮਹਿਲਾਵਾਂ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਦੇ 2,08,92,674 ਵੋਟਰ ਕਰ ਰਹੇ ਹਨ। ਇਨ੍ਹਾਂ ਵੋਟਰਾਂ ਵਿਚ ਪੁਰਸ਼ ਵੋਟਰ 1,10,59,828 ਮਹਿਲਾ ਵੋਟਰ 98,32,286 ਅਤੇ ਥਰਡ ਜੈਂਡਰ ਦੇ 560 ਵੋਟਰ ਹਨ।ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। -PTC News ਹੋਰ Videos ਦੇਖਣ ਲਈ ਸਾਡਾ Youtube Channel Subscribe ਕਰੋ


Top News view more...

Latest News view more...