‘ਆਪ’ ਵਿਧਾਇਕਾ ਬਲਜਿੰਦਰ ਕੌਰ ਬੱਝੇ ਵਿਆਹ ਦੇ ਬੰਧਨ ‘ਚ, ਸੁਖਰਾਜ ਸਿੰਘ ਬੱਲ ਨਾਲ ਲਈਆਂ ਲਾਵਾਂ, ਦੇਖੋ ਵੀਡੀਓ

aap
'ਆਪ' ਵਿਧਾਇਕਾ ਬਲਜਿੰਦਰ ਕੌਰ ਬੱਝੇ ਵਿਆਹ ਦੇ ਬੰਧਨ 'ਚ, ਸੁਖਰਾਜ ਸਿੰਘ ਬੱਲ ਨਾਲ ਲਈਆਂ ਲਾਵਾਂ, ਦੇਖੋ ਵੀਡੀਓ

‘ਆਪ’ ਵਿਧਾਇਕਾ ਬਲਜਿੰਦਰ ਕੌਰ ਬੱਝੇ ਵਿਆਹ ਦੇ ਬੰਧਨ ‘ਚ, ਸੁਖਰਾਜ ਸਿੰਘ ਬੱਲ ਨਾਲ ਲਈਆਂ ਲਾਵਾਂ, ਦੇਖੋ ਵੀਡੀਓ,ਤਲਵੰਡੀ ਸਾਬੋ: ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਅੱਜ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਬਲਜਿੰਦਰ ਕੌਰ ਨੇ ਅੱਜ ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਸਿੰਘ ਬੱਲ ਨਾਲ ਗੁਰੂ ਸਾਹਿਬ ਜੀ ਦੀ ਹਜ਼ੂਰੀ ‘ਚ ਚਾਰ ਲਾਵਾਂ ਲਈਆਂ। ਬਲਜਿੰਦਰ ਕੌਰ ਦੇ ਵਿਆਹ ਨੂੰ ਲੈ ਕੇ ਪੁਲਸ ਨੇ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ।

aap
‘ਆਪ’ ਵਿਧਾਇਕਾ ਬਲਜਿੰਦਰ ਕੌਰ ਬੱਝੇ ਵਿਆਹ ਦੇ ਬੰਧਨ ‘ਚ, ਸੁਖਰਾਜ ਸਿੰਘ ਬੱਲ ਨਾਲ ਲਈਆਂ ਲਾਵਾਂ, ਦੇਖੋ ਵੀਡੀਓ

ਬਲਜਿੰਦਰ ਕੌਰ ਨੇ ਅੱਜ ਲਾਲ ਰੰਗ ਦਾ ਸੂਟ ਪਾਇਆ ਹੋਇਆ ਸੀ, ਜਿਸ ‘ਚ ਉਹ ਕਾਫੀ ਖੂਬਸੂਰਤ ਲੱਗ ਰਹੇ ਸਨ, ਸੁਖਰਾਜ ਵੀ ਬਲਜਿੰਦਰ ਤੋਂ ਘੱਟ ਨਹੀਂ ਰਹੇ ਉਹ ਨੇ ਵੀ ਕੁੜਤਾ ਪਜਾਮੀ ‘ਚ ਕਾਫੀ ਸੁੰਦਰ ਲੱਗ ਰਹੇ ਸਨ।ਇਸ ਪ੍ਰੋਗਰਾਮ ‘ਚ ਪਰਿਵਾਰਿਕ ਮੈਬਰਾਂ ਤੇ ਰਿਸ਼ਤੇਦਾਰਾਂ ਸਮੇਤ ਕਈ ਪਾਰਟੀ ਆਗੂ ਵੀ ਆਏ ਸਨ।

aap
‘ਆਪ’ ਵਿਧਾਇਕਾ ਬਲਜਿੰਦਰ ਕੌਰ ਬੱਝੇ ਵਿਆਹ ਦੇ ਬੰਧਨ ‘ਚ, ਸੁਖਰਾਜ ਸਿੰਘ ਬੱਲ ਨਾਲ ਲਈਆਂ ਲਾਵਾਂ, ਦੇਖੋ ਵੀਡੀਓ

ਮਿਲੀ ਜਾਣਕਾਰੀ ਮੁਤਾਬਕ ਵਿਆਹ ਵਿਚ ਸ਼ਾਮਲ ਹੋਣ ਲਈ ਆਉਣ ਵਾਲੇ ਮਹਿਮਾਨਾਂ ਨੂੰ ਪੰਡਾਲ ਤੱਕ ਪਹੁੰਚਣ ਲਈ ਕਰੀਬ 1 ਕਿਲੋਮੀਟਰ ਤੱਕ ਪੈਦਲ ਤੁਰ ਕੇ ਆਉਣਾ ਪਿਆ।

aap
‘ਆਪ’ ਵਿਧਾਇਕਾ ਬਲਜਿੰਦਰ ਕੌਰ ਬੱਝੇ ਵਿਆਹ ਦੇ ਬੰਧਨ ‘ਚ, ਸੁਖਰਾਜ ਸਿੰਘ ਬੱਲ ਨਾਲ ਲਈਆਂ ਲਾਵਾਂ, ਦੇਖੋ ਵੀਡੀਓ

ਦੱਸ ਦੇਈਏ ਕਿ ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਸਿੰਘ ਬੱਲ ਅਤੇ ਤਲਵੰਡੀ ਸਾਬੋ ਤੋਂ ਵਿਧਾਇਕਾ ਬਲਜਿੰਦਰ ਕੌਰ ਦੀ ਮੰਗਣੀ 7 ਜਨਵਰੀ ਨੂੰ ਹੋਈ ਸੀ। ਬਲਜਿੰਦਰ ਕੌਰ ਨੇ ਆਪਣੇ ਵਿਆਹ ਦਾ ਸੱਦਾ ਹਲਕੇ ਦੇ ਲੋਕਾਂ, 117 ਵਿਧਾਇਕਾਂ ਅਤੇ ਉਨ੍ਹਾਂ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦਿੱਤਾ ਸੀ।

View this post on Instagram

A post shared by PTC News (Official) (@ptc_news) on

-PTC News