ਆਸਾਮ ‘ਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਅਕਸ਼ੈ ਕੁਮਾਰ, Donate ਕੀਤੇ 2 ਕਰੋੜ ਰੁਪਏ

ਆਸਾਮ ‘ਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਅਕਸ਼ੈ ਕੁਮਾਰ, Donate ਕੀਤੇ 2 ਕਰੋੜ ਰੁਪਏ,ਨਵੀਂ ਦਿੱਲੀ: ਪਿਛਲੇ ਕਈ ਦਿਨਾਂ ਤੋਂ ਆਸਾਮ, ਬਿਹਾਰ ਅਤੇ ਉੱਤਰ ਪ੍ਰਦੇਸ਼ ‘ਚ ਭਾਰੀ ਬਾਰਿਸ਼ ਕਾਰਨ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਤਕ ਲੱਖਾਂ ਲੋਕ ਹੜ੍ਹ ਕਾਰਨ ਪ੍ਰਭਾਵਿਤ ਹੋ ਚੁੱਕੇ ਹਨ, ਜਿਨ੍ਹਾਂ ਦੀ ਮਦਦ ਲਈ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅੱਗੇ ਆਏ ਹਨ।

ਉਹਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਚੀਫ ਮਨਿਸਟਰ ਰਿਲੀਫ ਫੰਡ ਅਤੇ ਕਾਜੀਰੰਗਾ ਨੈਸ਼ਨਲ ਪਾਰਕ ਲਈ 1-1 ਕਰੋੜ ਰੁਪਏ ਦਾਨ ਕੀਤੇ ਹਨ, ਜਿਸ ਦੀ ਜਾਣਕਾਰੀ ਉਹਨਾਂ ਆਪਣੇ ਟਵਿੱਟਰ ਅਕਾਊਂਟ ‘ਤੇ ਦਿੱਤੀ।

ਹੋਰ ਪੜ੍ਹੋ : ਹੁਨਰ ਦੇ ਦਮ ‘ਤੇ ਬਹੁਤ ਅਗਾਂਹ ਨਿਕਲਣ ‘ਚ ਕਾਮਯਾਬ ਹੋਇਆ ਗੁਰਆਲਮਬੀਰ ਐਲਕਸ , ਆਸਟਰੇਲੀਆ ‘ਚ ਖੱਟਿਆ ਨਾਮਣਾ

ਅਕਸ਼ੈ ਨੇ ਟਵੀਟ ਕਰਦਿਆਂ ਲਿਖਿਆ ਕਿ ਆਸਾਮ ਵਿੱਚ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਹਾਲਤ ਵੇਖਣਾ ਦਿਲ ਤੋੜਨਵਾਲਾ ਹੈ। ਇਨਸਾਨ ਹੋਵੇ ਜਾਂ ਜਾਨਵਰ, ਮੁਸੀਬਤ ਦੀ ਇਸ ਘੜੀ ਵਿੱਚ ਸਾਰਿਆ ਨੂੰ ਸਪੋਰਟ ਦੀ ਜ਼ਰੂਰਤ ਹੈ। ਮੈਂ CM ਰਿਲੀਫ ਫੰਡ ਅਤੇ ਕਾਜੀਰੰਗਾ ਪਾਰਕ ਰੇਸਕਿਊ ਵਿੱਚ 1 – 1 ਕਰੋੜ ਦਾਨ ਕਰਦਾ ਹਾਂ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਅਤੇ ਜਾਨਵਰਾਂ ਦੀ ਮਦਦ ਲਈ ਅੱਗੇ ਆਉਣ”..

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਕਸ਼ੈ ਕੁਮਾਰ ਨੇ ਓਡੀਸ਼ਾ ‘ਚ ਫਾਨੀ ਤੂਫ਼ਾਨ ਨਾਲ ਪ੍ਰਭਾਵਿਤ ਲੋਕਾਂ ਲਈ ਵੀ 1 ਕਰੋੜ ਰੁਪਏ ਦਾਨ ਕੀਤੇ ਸਨ, ਉਥੇ ਹੀ ਉਹਨਾਂ ਕੇਰਲ ਅਤੇ ਚੇਨਈ ਹੜ੍ਹ ਪੀੜਤਾਂ ਦੀ ਵੀ ਮਦਦ ਕੀਤੀ ਸੀ।

-PTC News