ਹਾਦਸੇ/ਜੁਰਮ

ਨਸ਼ੇ ਨੇ ਰੱਖੜੀ ਵਾਲੇ ਦਿਨ ਭੈਣ ਤੋਂ ਖੋਹਿਆ ਭਰਾ, ਰੱਖੜੀ ਬੰਨ੍ਹਣ ਲਈ ਉਡੀਕਦੀ ਰਹੀ ਭੈਣ !!!

By Jashan A -- August 16, 2019 1:08 pm -- Updated:Feb 15, 2021

ਨਸ਼ੇ ਨੇ ਰੱਖੜੀ ਵਾਲੇ ਦਿਨ ਭੈਣ ਤੋਂ ਖੋਹਿਆ ਭਰਾ, ਰੱਖੜੀ ਬੰਨ੍ਹਣ ਲਈ ਉਡੀਕਦੀ ਰਹੀ ਭੈਣ !!!,ਅਬੋਹਰ: ਬੀਤੇ ਦਿਨ ਅਬੋਹਰ 'ਚ ਰੱਖੜੀ ਦੀਆਂ ਖੁਸ਼ੀਆਂ ਮਾਤਮ 'ਚ ਉਸ ਸਮੇਂ ਬਦਲ ਗਈਆਂ, ਜਦੋਂ ਨਸ਼ਿਆਂ ਨੇ ਇਥੇ ਇੱਕ ਭੈਣ ਤੋਂ ਭਰਾ ਖੋਹ ਲਿਆ। ਮਿਲੀ ਜਾਣਕਾਰੀ ਮੁਤਾਬਕ ਅਬੋਹਰ ਦੇ ਬਸੰਤ ਨਗਰ ਵਿਖੇ ਭੇਤਭਰੇ ਹਾਲਾਤ 'ਚ ਇਕ ਨੌਜਵਾਨ ਦੀ ਲਾਸ਼ ਮਿਲੀ ਹੈ।

ਜਿਸ ਦੌਰਾਨ ਲਾਸ਼ ਕੋਲ ਨਸ਼ੇ ਦੇ ਕੁਝ ਟੀਕੇ ਬਰਾਮਦ ਹੋਏ ਹਨ, ਜਿਸ ਤੋਂ ਸ਼ੱਕ ਜ਼ਾਹਿਰ ਹੋ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਹੋਈ ਹੈ।

ਹੋਰ ਪੜ੍ਹੋ:ਮੁਜ਼ੱਫਰਨਗਰ: 20 ਸਾਲਾ ਲੜਕੇ ਨੇ 5 ਸਾਲਾ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਇਸ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਨੌਜਵਾਨ ਦੀ ਭੈਣ ਦਾ ਕਹਿਣਾ ਹੈ ਕਿ ਉਸ ਦਾ ਭਰਾ ਬਾਜ਼ਾਰ ਜਾਣ ਦਾ ਕਹਿ ਕੇ ਘਰੋਂ ਨਿਕਲ ਗਿਆ ਸੀ ਅਤੇ ਜਦੋਂ ਉਸ ਨੇ ਰੱਖੜੀ ਬੰਨ੍ਹਣ ਦੀ ਗੱਲ ਕਹੀ ਤਾਂ ਕਹਿੰਦਾ ਕਿ ਉਹ ਵਾਪਸ ਆ ਕੇ ਬੰਨ੍ਹਾ ਲਵੇਗਾ।

-PTC News