Fri, Apr 26, 2024
Whatsapp

ਮੁਜ਼ੱਫਰਨਗਰ: 20 ਸਾਲਾ ਲੜਕੇ ਨੇ 5 ਸਾਲਾ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

Written by  Jashan A -- July 25th 2019 02:34 PM
ਮੁਜ਼ੱਫਰਨਗਰ: 20 ਸਾਲਾ ਲੜਕੇ ਨੇ 5 ਸਾਲਾ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਮੁਜ਼ੱਫਰਨਗਰ: 20 ਸਾਲਾ ਲੜਕੇ ਨੇ 5 ਸਾਲਾ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਮੁਜ਼ੱਫਰਨਗਰ: 20 ਸਾਲਾ ਲੜਕੇ ਨੇ 5 ਸਾਲਾ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ,ਮੁਜ਼ੱਫਰਨਗਰ: ਦੇਸ਼ ਭਰ 'ਚ ਲਗਾਤਾਰ ਜਬਰ-ਜ਼ਨਾਹ ਦੀਆਂ ਘਟਨਾਵਾਂ ਵਧ ਰਹੀਆਂ ਹਨ। ਕੁਝ ਸਰਾਰਤੀ ਅਨਸਰਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਹੁਣ ਤੱਕ ਕਈ ਧੀਆਂ ਇਸ ਅੱਗ 'ਚ ਸੜ੍ਹ ਕੇ ਸੁਆਹ ਹੋ ਚੁੱਕੀਆਂ ਹਨ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਮੁਜ਼ੱਫਰਨਗਰ ਜ਼ਿਲੇ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਪਿੰਡ 'ਚ ਗੁਆਂਢੀ ਨੇ 5 ਸਾਲਾ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ। ਮਿਲੀ ਜਾਣਕਾਰੀ ਮੁਤਾਬਕ 20 ਸਾਲਾ ਨੌਜਵਾਨ ਨੇ ਨਾਬਾਲਗ ਨੂੰ ਉਸ ਦੇ ਘਰ ਦੇ ਬਾਹਰੋਂ ਚੁੱਕਿਆ ਅਤੇ ਉਸ ਨੂੰ ਆਪਣੇ ਘਰ ਲੈ ਗਿਆ, ਜਿੱਥੇ ਉਸ ਨੇ 5 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕੀਤਾ। ਹੋਰ ਪੜ੍ਹੋ: ਮਾਛੀਵਾੜਾ: ਮੀਂਹ ਨੇ ਢਹਿ-ਢੇਰੀ ਬਜ਼ੁਰਗ ਦਾ ਕੱਚਾ ਮਕਾਨ ਬੱਚੀ ਦਾ ਰੋਣਾ ਸੁਣ ਕੇ ਉਸ ਦੇ ਪਰਿਵਾਰ ਵਾਲੇ ਵਿਅਕਤੀ ਦੇ ਘਰ ਪੁੱਜੇ ਪਰ ਉਦੋਂ ਤੱਕ ਦੋਸ਼ੀ ਦੌੜ ਚੁਕਿਆ ਸੀ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। -PTC News


Top News view more...

Latest News view more...