Sat, Apr 27, 2024
Whatsapp

ਡੋਲੀ ਵਾਲੀ ਕਾਰ ਵਿੱਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ

Written by  Shanker Badra -- February 04th 2020 09:24 AM -- Updated: February 04th 2020 09:26 AM
ਡੋਲੀ ਵਾਲੀ ਕਾਰ ਵਿੱਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ

ਡੋਲੀ ਵਾਲੀ ਕਾਰ ਵਿੱਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ

ਡੋਲੀ ਵਾਲੀ ਕਾਰ ਵਿੱਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ:ਅਬੋਹਰ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਹੈ। ਜਿੱਥੇ ਅਬੋਹਰ -ਸ੍ਰੀ ਗੰਗਾਨਗਰ ਰੋਡ ’ਤੇ ਸਥਿਤ ਉਸਮਾਨਗੇੜਾ ਦੇ ਨੇੜੇ ਬੀਤੀ ਰਾਤ ਡੋਲੀ ਵਾਲੀ ਕਾਰ ਨਾਲ ਹਾਦਸਾ ਵਾਪਰਿਆ ਹੈ। [caption id="attachment_386271" align="aligncenter" width="300"]Abohar-Sri Ganganagar Road Doli Car Accident, Bridegroom Father Death ਡੋਲੀ ਵਾਲੀ ਕਾਰ ਵਿੱਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ[/caption] ਮਿਲੀ ਜਾਣਕਾਰੀ ਅਨੁਸਾਰ ਭਰਤ ਸੁਨਾਰ ਦੇ ਪੁੱਤਰ ਸੋਨੀ ਵਿਕਰਮ ਦਾ ਵਿਆਹ ਬਠਿੰਡਾ ਦੇ ਇਕ ਪੈਲੇਸ ’ਚ ਐਸ਼ਵਰਿਆ ਨਾਲ ਹੋਇਆ ਸੀ। ਜਦੋਂ ਡੋਲੀ ਵਾਲੀ ਕਾਰ ਬਠਿੰਡਾ ਤੋਂ ਪਦਮਪੁਰ ਵੱਲ ਵਾਪਸ ਪਰਤ ਰਹੀ ਸੀ ਤਾਂ ਰਾਸਤੇ ’ਚ ਅਚਾਨਕ ਡੋਲੀ ਵਾਲੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਕਾਰ ਵਿੱਚ ਲਾੜੇ ਦਾ ਪਿਤਾ, ਲਾੜਾ ਵਿਕਰਮ, ਨਵੀਂ ਦੁਲਹਨ, ਚੇਤਨਾ ਅਤੇ ਅਨਿਲ ਸੋਨੀ ਸਵਾਰ ਸਨ। [caption id="attachment_386273" align="aligncenter" width="300"]Abohar-Sri Ganganagar Road Doli Car Accident, Bridegroom Father Death ਡੋਲੀ ਵਾਲੀ ਕਾਰ ਵਿੱਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ[/caption] ਇਸ ਹਾਦਸੇ ਵਿੱਚ ਲਾੜੇ ਦੇ ਪਿਤਾ ਭਰਤ ਸੁਨਾਰ ਦੀ ਦਰਦਨਾਕ ਮੌਤ ਹੋ ਗਈ, ਜਦਕਿ ਲਾੜਾ, ਨਵੀਂ ਵਿਆਹੀ ਦੁਲਹਨ ਅਤੇ ਹੋਰ ਰਿਸ਼ਤੇਦਾਰ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ ਹਨ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਿਸ ਨੇ ਜ਼ਖਮੀਆਂ ਨੂੰ ਸ਼੍ਰੀ ਗੰਗਾਨਗਰ ’ਚ ਦਾਖਲ ਕਰਵਾਇਆ ਹੈ। ਦੱਸਣਯੋਗ ਹੈ ਕਿ ਮ੍ਰਿਤਕ ਦੇ ਦੂਜੇ ਪੁੱਤਰ ਦਾ ਵਿਆਹ ਅਗਲੇ ਸੋਮਵਾਰ ਨੂੰ ਹੋਣਾ ਹੈ। -PTCNews


Top News view more...

Latest News view more...