ਮੁੱਖ ਖਬਰਾਂ

ਭਾਜਪਾ 'ਚ ਸ਼ਾਮਿਲ ਹੋਏ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ

By Jagroop Kaur -- March 07, 2021 1:27 pm -- Updated:March 07, 2021 1:33 pm

ਕੋਲਕਾਤਾ, 7 ਮਾਰਚ- ਕੋਲਕਾਤਾ ਦੇ ਬ੍ਰਿਗੇਡ ਪਰੇਡ ਮੈਦਾਨ 'ਚ ਹੋਣ ਵਾਲੀ ਰੈਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹੁੰਚਣ ਤੋਂ ਪਹਿਲਾਂ ਹੀ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਭਾਜਪਾ 'ਚ ਸ਼ਾਮਿਲ ਹੋ ਗਏ। ਇਸ ਮੌਕੇ ਭਾਜਪਾ ਨੇਤਾ ਦਿਲੀਪ ਘੋਸ਼ ਅਤੇ ਪੱਛਮੀ ਬੰਗਾਲ ਪ੍ਰਧਾਨ ਕੈਲਾਸ਼ ਵਿਜੇਵਰਗੀਯ ਮੌਜੂਦ ਸਨ।West Bengal assembly elections live: Actor Mithun Chakraborty joins BJP at PM's rally - The Times of Indiaਮਿਥੁਨ ਚੱਕਰਵਰਤੀ ਨੂੰ ਭਾਜਪਾ 'ਚ ਸ਼ਾਮਲ ਕਰਵਾਉਣ ਦੀ ਮੁਹਿੰਮ ਦੇ ਸੂਤਰਧਾਰ ਰਹੇ ਕੈਲਾਸ਼ ਵਿਜੇਵਰਗੀਯ ਲਗਾਤਾਰ ਐਕਸ਼ਨ 'ਚ ਸਨ। ਬੀਤੇ ਸ਼ਨੀਵਾਰ ਵਿਜੇਵਰਗੀਯ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਵਿਜੇਵਰਗੀਯ ਨੇ ਟਵੀਟ ਕੀਤਾ ਕਿ ਦੇਰ ਰਾਤ ਕੋਲਕਾਤਾ ਦੇ ਬੇਲਗਾਚੀਆ 'ਚ ਸਿਨੇਮਾ ਜਗਤ ਦੇ ਮਸ਼ਹੂਰ ਅਭਿਨੇਤਾ ਮਿਥੁਨ ਨਾਲ ਲੰਬੀ ਚਰਚਾ ਹੋਈ। ਉਨ੍ਹਾਂ ਦੀ ਰਾਸ਼ਟਰ ਭਗਤੀ ਅਤੇ ਗਰੀਬਾਂ ਦੇ ਪ੍ਰਤੀ ਪ੍ਰੇਮ ਦੀਆਂ ਕਹਾਣੀਆਂ ਸੁਣ ਕੇ ਮਨ ਖ਼ੁਸ਼ ਹੋ ਗਿਆ।

Click here for latest updates on Twitter.

  • Share