ਹੋਰ ਖਬਰਾਂ

ਅਦਾਕਾਰ ਪ੍ਰਤੀਕ ਗਾਂਧੀ ਨੂੰ ਹੋਇਆ ਕੋਰੋਨਾ ਵਾਇਰਸ,ਪਤਨੀ ਤੇ ਭਰਾ ਵੀ ਨਿਕਲੇ ਕੋਰੋਨਾ ਪਾਜ਼ੀਟਿਵ

By Shanker Badra -- July 21, 2020 6:07 pm -- Updated:Feb 15, 2021

ਅਦਾਕਾਰ ਪ੍ਰਤੀਕ ਗਾਂਧੀ ਨੂੰ ਹੋਇਆ ਕੋਰੋਨਾ ਵਾਇਰਸ,ਪਤਨੀ ਤੇ ਭਰਾ ਵੀ ਨਿਕਲੇ ਕੋਰੋਨਾ ਪਾਜ਼ੀਟਿਵ:ਮੁੰਬਈ : ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਬਾਲੀਵੁੱਡ ਦੇ ਅਦਾਕਾਰ ਵੀ ਇਕ-ਇੱਕ ਕਰਕੇ ਕੋਰੋਨਾ ਮਹਾਂਮਾਰੀ ਦੀ ਲਪੇਟ ‘ਚ ਆ ਰਹੇ ਹਨ ਅਤੇ ਫ਼ਿਲਮ ਉਦਯੋਗ 'ਚ ਵੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਆਏ ਦਿਨ ਵਧਦੀ ਹੀ ਜਾ ਰਹੀ ਹੈ। ਅਮਿਤਾਭ ਬੱਚਨ, ਅਭਿਸ਼ੇਕ ਬੱਚਨ ਤੇ ਉਨ੍ਹਾਂ ਦੀ ਫੈਮਿਲੀ ਤੋਂ ਇਲਾਵਾ ਕਈ ਹੋਰ ਫ਼ਿਲਮੀ ਸਿਤਾਰੇ ਪਾਜ਼ੀਟਿਵ ਪਾਏ ਗਏ ਹਨ।

ਅਦਾਕਾਰ ਪ੍ਰਤੀਕ ਗਾਂਧੀ ਨੂੰ ਹੋਇਆ ਕੋਰੋਨਾਵਾਇਰਸ,ਪਤਨੀ ਤੇ ਭਰਾ ਵੀ ਨਿਕਲੇ ਕੋਰੋਨਾ ਪਾਜ਼ੀਟਿਵ

ਮਿਲੀ ਜਾਣਕਾਰੀ ਅਨੁਸਾਰ ਹੁਣ ਅਦਾਕਾਰ ਪ੍ਰਤੀਕ ਗਾਂਧੀ, ਉਨ੍ਹਾਂ ਦੀ ਪਤਨੀ ਭਾਮਿਨੀ ਓਝਾ ਤੇ ਭਰਾ ਪੁਨੀਤ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਸਬੰਧੀ ਪ੍ਰਤੀਕ ਨੇ ਇੱਕ ਟਵੀਟ ਕਰਕੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਘਰ 'ਚ ਕੁਆਰੰਟਾਈਨ ਹਨ, ਜਦਕਿ ਭਰਾ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਅਦਾਕਾਰ ਪ੍ਰਤੀਕ ਗਾਂਧੀ ਨੂੰ ਹੋਇਆ ਕੋਰੋਨਾਵਾਇਰਸ,ਪਤਨੀ ਤੇ ਭਰਾ ਵੀ ਨਿਕਲੇ ਕੋਰੋਨਾ ਪਾਜ਼ੀਟਿਵ

ਇਕ ਦੋਸਤ ਦੇ ਟਵੀਟ ਦੇ ਜਵਾਬ 'ਚ ਪ੍ਰਤੀਕ ਨੇ ਭਾਜਪਾ ਨੇਤਾ ਕਿਰੀਟ ਸੌਮਿਆ ਅਤੇ ਮਾਧਵੀ ਭੂਟਾ ਨੂੰ ਸਮੇਂ 'ਤੇ ਮਦਦ ਪਹੁੰਚਾਉਣ ਲਈ ਧੰਨਵਾਦ ਕੀਤਾ ਹੈ।  ਅਦਾਕਾਰ ਪ੍ਰਤੀਕ ਨੇ 'ਬੇ ਯਾਰ', 'ਰਾਂਗ ਸਾਈਡ ਰਾਜੂ' ਅਤੇ 'ਲਵ ਨੀ ਭਵਾਈ' ਵਰਗੀਆਂ ਹਿੱਟ ਗੁਜਰਾਤੀ ਫਿਲਮਾਂ ਅਤੇ ਹਿੰਦੀ ਫ਼ਿਲਮ 'ਮਿੱਤਰੋ' ਅਤੇ ਸਲਮਾਨ ਖ਼ਾਨ ਵੱਲੋਂ ਬਣਾਈ 'ਲਵਯਾਤਰੀ' 'ਚ ਵੀ ਕੰਮ ਕੀਤਾ ਹੈ।

ਦੱਸ ਦੇਈਏ ਕਿ ਇਸ ਤੋਂ ਕੁਝ ਦਿਨ ਪਹਿਲਾਂ ਹੀ ਅਮਿਤਾਭ ਬੱਚਨ ,ਅਭਿਸ਼ੇਕ ਬੱਚਨ ,ਐਸ਼ਵਰਿਆ ਰਾਏ ਬੱਚਨ ਅਤੇ ਆਰਾਧਿਆ ਬੱਚਨ ਕੋਰੋਨਾ ਵਾਇਰਸ ਕਾਰਨ ਪਾਜ਼ੀਟਿਵ ਹੋਣ ਮਗਰੋਂ ਨਾਨਾਵਤੀ ਹਸਪਤਾਲ ‘ਚ ਦਾਖ਼ਲ ਕਰਵਾਏ ਗਏ ਸਨ। ਹਾਲਾਂਕਿ ਉਨ੍ਹਾਂ ਦੀ ਸਿਹਤ ਵਿੱਚ ਹੁਣ ਸੁਧਾਰ ਹੋ ਰਿਹਾ ਹੈ।
-PTCNews

  • Share