ਅਦਾਕਾਰਾ ਸੁਰਵੀਨ ਚਾਵਲਾ ਨੂੰ ਨਹੀਂ ਮਿਲੀ ਅੰਤ੍ਰਿਮ ਜ਼ਮਾਨਤ, 17 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ

Actor Surveen Chawla No interim bail granted ,17 September Next Hearing

ਅਦਾਕਾਰਾ ਸੁਰਵੀਨ ਚਾਵਲਾ ਨੂੰ ਨਹੀਂ ਮਿਲੀ ਅੰਤ੍ਰਿਮ ਜ਼ਮਾਨਤ, 17 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ:ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਆਪਣੀ ਅਦਾਕਾਰੀ ਦਾ ਹੁਨਰ ਦਿਖਾਉਣ ਵਾਲੀ ਸੁਰਵੀਨ ਚਾਵਲਾ ਉੱਤੇ 40 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਇਲਜਾਮ ਲੱਗੇ ਸਨ।ਇਸ ਵਿੱਚ ਸੁਵਰੀਨ ਦੇ ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ ਵੀ ਸ਼ਾਮਿਲ ਹਨ।

ਜਿਸ ਸਬੰਧੀ ਅੱਜ ਹੁਸ਼ਿਆਰਪੁਰ ਦੀ ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰਿਆ ਸੂਦ ਦੀ ਅਦਾਲਤ ‘ਚ ਉਨਾਂ ਵਲੋਂ ਅਗਾਉ ਜ਼ਮਾਨਤ ਲੈਣ ਸਬੰਧੀ ਦਾਇਰ ਕੀਤੀ ਅਰਜ਼ੀ ‘ਤੇ ਸੁਣਵਾਈ ਹੋਈ ਹੈ।ਇਸ ਮਾਮਲੇ ਦੀ ਅਗਲੀ ਸੁਣਵਾਈ 17 ਸਤੰਬਰ ਨੂੰ ਹੋਵੇਗੀ।

ਸ਼ਿਕਾਇਤ ਕਰਤਾ ਨੇ ਦੱਸਿਆ ਕਿ ਇਹ 40 ਲੱਖ ਰੁਪਏ ਫਿਲਮ ਨਿਰਮਾਣ ਕੰਪਨੀ ਕੋਲ ਜਾਣੇ ਸਨ ਪਰ ਸੁਰਵੀਨ ਚਾਵਲਾ ਦੇ ਖਾਤੇ ਵਿੱਚ ਕਿਸ ਤਰ੍ਹਾਂ ਚਲੇ ਗਏ ਇਹ ਪਤਾ ਨਹੀਂ ਲੱਗ ਸਕਿਆ ਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਸੁਵਰੀਨ ਹੋਰਾਂ ਨੇ ਇਹ ਪੈਸੇ ਨਿਰਮਾਣ ਕੰਪਨੀ ਨੂੰ ਦਿੱਤੇ ਹੀ ਨਹੀਂ ਹਨ।ਜਿਸ ਤੋਂ ਬਾਅਦ ਫ਼ਿਲਮ ਨਿਲ ਬਟੇ ਸੰਨਾਟਾ ਦੇ ਸਹਾਇਕ ਨਿਰਮਾਤਾ ਦੇ ਪਿਤਾ ਵਲੋਂ 40 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ 3 ਮਈ 2018 ਨੂੰ ਦਰਜ ਕਰਵਾਇਆ ਗਿਆ ਸੀ।
-PTCNews